ਪ੍ਰੇਮ ਨਗਰ ਸੇਵਾ ਸੁਸਾਇਟੀ ਨੇ ਮਨਾਇਆ ਅੰਤਰ-ਰਾਸ਼ਟਰੀ ਡੇਂਗੂ ਦਿਵਸ (ਸ਼ਿਵ ਕੋੜਾ) ਫਗਵਾੜਾ। ਪ੍ਰੇਮ ਨਗਰ ਸੇਵਾ ਸੁਸਾਇਟੀ ਵਲੋਂ ਅੰਤਰ-ਰਾਸ਼ਟਰੀ ਡੇਂਗੂ ਦਿਵਸ ਸੀਨੀਅਰ ਸਿਟੀਜਨ ਕੇਅਰ ਸੈਂਟਰ ਖੇੜਾ ਰੋਡ ਫਗਵਾੜਾ ਵਿਖੇ ਮਨਾਇਆ ਗਿਆ। ਜਿਸ ਵਿਚ ਸ਼ਹਿਰ ਦੇ ਪ੍ਰਸਿੱਧ ਡਾ. ਜੇ.ਐਸ.ਵਿਰਕ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਆਪਣੇ ਸੰਬੋਧਨ ਵਿਚ ਦੱਸਿਆ ਕਿ ਡੇਂਗੂ ਵਾਲੇ ਮੱਛਰ ਦੀ ਪਹਿਚਾਣ ਉਸਦੇ ਸਰੀਰ ਉੱਪਰ ਚਿੱਟੇ ਨਿਸ਼ਾਨਾਂ ਤੋਂ ਕੀਤੀ ਜਾ ਸਕਦੀ ਹੈ। ਇਹ ਮੱਛਰ ਕਾਫੀ ਸਮੇਂ ਤੋਂ ਖੜੇ ਸਾਫ ਪਾਣੀ ਵਿਚ ਪੈਦਾ ਹੁੰਦਾ ਹੈ। ਇਹ ਮੱਛਰ ਦਿਨ ਦੇ ਸਮੇਂ ਕੱਟਦਾ ਹੈ। ਮੱਛਰ ਦੇ ਕੱਟਣ ਤੋਂ ਤੀਸਰੇ ਦਿਨ ਜਾਂ 14 ਦਿਨ ਦੇ ਅੰਦਰ ਬੁਖਾਰ ਹੋ ਸਕਦਾ ਹੈ। ਡੇਂਗੂ ਦੇ ਲੱਛਣ ਸਿਰ ਦਰਦ, ਅੱਖਾਂ ਪਿੱਛੇ ਦਰਦ ਜਾਂ ਸਰੀਰ ਉੱਪਰ ਲਾਲ ਰੰਗ ਦੇ ਦਾਣੇ ਹੋ ਸਕਦੇ ਹਨ। ਉਹਨਾਂ ਕਿਹਾ ਕਿ ਆਪਣੇ ਆਲੇ ਦੁਆਲੇ ਪਾਣੀ ਨੂੰ ਖੜਾ ਹੋਣ ਤੋਂ ਰੋਕ ਕੇ ਇਸ ਮੱਛਰ ਤੋਂ ਬਚਿਆ ਜਾ ਸਕਦਾ ਹੈ। ਦਿਨ ਨੂੰ ਸਰੀਰ ਪੂਰੀ ਤਰਾਂ ਢੱਕ ਕੇ, ਮੱਛਰ ਦਾਨੀ ਦਾ ਇਸਤੇਮਾਲ ਕਰਕੇ ਅਤੇ ਮੱਛਰ ਮਾਰ ਦਵਾਈਆਂ ਦੇ ਛਿੜਕਾਅ ਨਾਲ ਵੀ ਡੇਂਗੂ ਦੇ ਪ੍ਰਕੋਪ ਤੋਂ ਬਚਿਆ ਜਾ ਸਕਦਾ ਹੈ। ਉਹਨਾਂ ਸਰੀਰ ਦੀ ਰੋਗ ਪ੍ਰਤੀਰੋਧਕ ਤਾਕਤ ਨੂੰ ਵਧਾਉਣ ਲਈ ਵਿਟਾਮਿਨ-ਸੀ ਲੈਣ ਦੀ ਨਿਜੀ ਸਲਾਹ ਵੀ ਦਿੱਤੀ। ਇਸ ਦੌਰਾਨ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਹਾਜਰੀਨ ਨੂੰ ਪਣ ਦੁਆਇਆ ਕਿ ਉਹ ਸਾਫ ਸਫਾਈ ਦਾ ਖਿਆਲ ਰੱਖਣਗੇ ਅਤੇ ਆਪਣੇ ਆਲੇ ਦੁਆਲੇ ਪਾਣੀ ਖੜਾ ਨਹੀਂ ਹੋਣ ਦੇਣਗੇ। ਕੂਲਰਾਂ, ਗਮਲਿਆਂ ਤੇ ਪੰਛੀਆਂ ਲਈ ਰੱਖੇ ਪਾਣੀ ਨੂੰ ਰੋਜਾਨਾ ਬਦਲਣਗੇ। ਇਸ ਮੌਕੇ ਨਗਰ ਨਿਗਮ ਫਗਵਾੜਾ ਦੇ ਹੈਲਥ ਬ੍ਰਾਂਚ ਤੋਂ ਹਾਜਰ ਹੋਏ ਸੈਨੇਟਰੀ ਇੰਸਪੈਕਟਰ ਹੇਮਰਾਜ ਅਤੇ ਤਲਵਿੰਦਰ ਰਾਮ ਨੇ ਵੀ ਵਢਮੁੱਲੇ ਵਿਚਾਰ ਪੇਸ਼ ਕੀਤੇ। ਸਵੱਛ ਭਾਰਤ ਮਿਸ਼ਨ ਦੇ ਨੁਮਾਇੰਦੇ ਸਨੀ ਗੁਪਤਾ ਨੇ ਸਵੱਛਤਾ ਬਾਰੇ ਜੋਰ ਦਿੱਤਾ। ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਅਤੇ ਜਨਰਲ ਸਕੱਤਰ ਸੁਰਿੰਦਰ ਪਾਲ ਨੇ ਵੱਖ ਵੱਖ ਮੁਹੱਲਿਆਂ ਵਿਚ ਡੇਂਗੂ ਤੋਂ ਬਚਾਅ ਪ੍ਰਤੀ ਆਮ ਲੋਕਾਂ ਨੂੰ ਜਾਗਰੁਕ ਕਰਨ ਦਾ ਪ੍ਰਣ ਲਿਆ। ਇਸ ਮੌਕੇ ਸੀਨੀਅਰ ਸਿਟੀਜਨ ਕੌਂਸਲ ਕੋਰਟ ਕੰਪਲੈਕਸ ਦੇ ਪ੍ਰਧਾਨ ਰਜਿੰਦਰ ਸਾਹਨੀ, ਸੀਨੀਅਰ ਪੱਤਰਕਾਰ ਟੀ.ਡੀ. ਚਾਵਲਾ, ਕੁਲਦੀਪ ਸਿੰਘ ਸੀਹਰਾ, ਡੀ.ਐਸ. ਪਰਮਾਰ, ਰਾਮ ਲੁਭਾਇਆ, ਅਵਤਾਰ ਸਿੰਘ ਸੱਗੂ, ਫਕੀਰ ਸਿੰਘ ਭੰਵਰਾ, ਵਿਸ਼ਵਾ ਮਿੱਤਰ ਸ਼ਰਮਾ, ਬਲਦੇਵ ਸ਼ਰਮਾ, ਬਿ੍ਰਜ ਭੂਸ਼ਣ, ਕਾਂਤਾ ਸ਼ਰਮਾ, ਵੰਦਨਾ ਸ਼ਰਮਾ, ਅਨਿਲ ਭੱਲਾ, ਮੋਹਨ ਲਾਲ ਤਨੇਜਾ, ਧਨਪਾਲ ਸਿੰਘ ਗਾਂਧੀ, ਰਾਜਕੁਮਾਰ, ਵਿਨੋਦ ਮੜੀਆ ਤੇ ਸੋਨੂੰ ਆਦਿ ਹਾਜਰ ਸਨ।

Share and Enjoy !

Shares

(ਸ਼ਿਵ ਕੋੜਾ) ਫਗਵਾੜਾ। ਪ੍ਰੇਮ ਨਗਰ ਸੇਵਾ ਸੁਸਾਇਟੀ ਵਲੋਂ ਅੰਤਰ-ਰਾਸ਼ਟਰੀ ਡੇਂਗੂ ਦਿਵਸ ਸੀਨੀਅਰ ਸਿਟੀਜਨ ਕੇਅਰ ਸੈਂਟਰ ਖੇੜਾ ਰੋਡ ਫਗਵਾੜਾ ਵਿਖੇ ਮਨਾਇਆ ਗਿਆ। ਜਿਸ ਵਿਚ ਸ਼ਹਿਰ ਦੇ ਪ੍ਰਸਿੱਧ ਡਾ. ਜੇ.ਐਸ.ਵਿਰਕ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਆਪਣੇ ਸੰਬੋਧਨ ਵਿਚ ਦੱਸਿਆ ਕਿ ਡੇਂਗੂ ਵਾਲੇ ਮੱਛਰ ਦੀ ਪਹਿਚਾਣ ਉਸਦੇ ਸਰੀਰ ਉੱਪਰ ਚਿੱਟੇ ਨਿਸ਼ਾਨਾਂ ਤੋਂ ਕੀਤੀ ਜਾ ਸਕਦੀ ਹੈ। ਇਹ ਮੱਛਰ ਕਾਫੀ ਸਮੇਂ ਤੋਂ ਖੜੇ ਸਾਫ ਪਾਣੀ ਵਿਚ ਪੈਦਾ ਹੁੰਦਾ ਹੈ। ਇਹ ਮੱਛਰ ਦਿਨ ਦੇ ਸਮੇਂ ਕੱਟਦਾ ਹੈ। ਮੱਛਰ ਦੇ ਕੱਟਣ ਤੋਂ ਤੀਸਰੇ ਦਿਨ ਜਾਂ 14 ਦਿਨ ਦੇ ਅੰਦਰ ਬੁਖਾਰ ਹੋ ਸਕਦਾ ਹੈ। ਡੇਂਗੂ ਦੇ ਲੱਛਣ ਸਿਰ ਦਰਦ, ਅੱਖਾਂ ਪਿੱਛੇ ਦਰਦ ਜਾਂ ਸਰੀਰ ਉੱਪਰ ਲਾਲ ਰੰਗ ਦੇ ਦਾਣੇ ਹੋ ਸਕਦੇ ਹਨ। ਉਹਨਾਂ ਕਿਹਾ ਕਿ ਆਪਣੇ ਆਲੇ ਦੁਆਲੇ ਪਾਣੀ ਨੂੰ ਖੜਾ ਹੋਣ ਤੋਂ ਰੋਕ ਕੇ ਇਸ ਮੱਛਰ ਤੋਂ ਬਚਿਆ ਜਾ ਸਕਦਾ ਹੈ। ਦਿਨ ਨੂੰ ਸਰੀਰ ਪੂਰੀ ਤਰਾਂ ਢੱਕ ਕੇ, ਮੱਛਰ ਦਾਨੀ ਦਾ ਇਸਤੇਮਾਲ ਕਰਕੇ ਅਤੇ ਮੱਛਰ ਮਾਰ ਦਵਾਈਆਂ ਦੇ ਛਿੜਕਾਅ ਨਾਲ ਵੀ ਡੇਂਗੂ ਦੇ ਪ੍ਰਕੋਪ ਤੋਂ ਬਚਿਆ ਜਾ ਸਕਦਾ ਹੈ। ਉਹਨਾਂ ਸਰੀਰ ਦੀ ਰੋਗ ਪ੍ਰਤੀਰੋਧਕ ਤਾਕਤ ਨੂੰ ਵਧਾਉਣ ਲਈ ਵਿਟਾਮਿਨ-ਸੀ ਲੈਣ ਦੀ ਨਿਜੀ ਸਲਾਹ ਵੀ ਦਿੱਤੀ। ਇਸ ਦੌਰਾਨ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਹਾਜਰੀਨ ਨੂੰ ਪਣ ਦੁਆਇਆ ਕਿ ਉਹ ਸਾਫ ਸਫਾਈ ਦਾ ਖਿਆਲ ਰੱਖਣਗੇ ਅਤੇ ਆਪਣੇ ਆਲੇ ਦੁਆਲੇ ਪਾਣੀ ਖੜਾ ਨਹੀਂ ਹੋਣ ਦੇਣਗੇ। ਕੂਲਰਾਂ, ਗਮਲਿਆਂ ਤੇ ਪੰਛੀਆਂ ਲਈ ਰੱਖੇ ਪਾਣੀ ਨੂੰ ਰੋਜਾਨਾ ਬਦਲਣਗੇ। ਇਸ ਮੌਕੇ ਨਗਰ ਨਿਗਮ ਫਗਵਾੜਾ ਦੇ ਹੈਲਥ ਬ੍ਰਾਂਚ ਤੋਂ ਹਾਜਰ ਹੋਏ ਸੈਨੇਟਰੀ ਇੰਸਪੈਕਟਰ ਹੇਮਰਾਜ ਅਤੇ ਤਲਵਿੰਦਰ ਰਾਮ ਨੇ ਵੀ ਵਢਮੁੱਲੇ ਵਿਚਾਰ ਪੇਸ਼ ਕੀਤੇ। ਸਵੱਛ ਭਾਰਤ ਮਿਸ਼ਨ ਦੇ ਨੁਮਾਇੰਦੇ ਸਨੀ ਗੁਪਤਾ ਨੇ ਸਵੱਛਤਾ ਬਾਰੇ ਜੋਰ ਦਿੱਤਾ। ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਅਤੇ ਜਨਰਲ ਸਕੱਤਰ ਸੁਰਿੰਦਰ ਪਾਲ ਨੇ ਵੱਖ ਵੱਖ ਮੁਹੱਲਿਆਂ ਵਿਚ ਡੇਂਗੂ ਤੋਂ ਬਚਾਅ ਪ੍ਰਤੀ ਆਮ ਲੋਕਾਂ ਨੂੰ ਜਾਗਰੁਕ ਕਰਨ ਦਾ ਪ੍ਰਣ ਲਿਆ। ਇਸ ਮੌਕੇ ਸੀਨੀਅਰ ਸਿਟੀਜਨ ਕੌਂਸਲ ਕੋਰਟ ਕੰਪਲੈਕਸ ਦੇ ਪ੍ਰਧਾਨ ਰਜਿੰਦਰ ਸਾਹਨੀ, ਸੀਨੀਅਰ ਪੱਤਰਕਾਰ ਟੀ.ਡੀ. ਚਾਵਲਾ, ਕੁਲਦੀਪ ਸਿੰਘ ਸੀਹਰਾ, ਡੀ.ਐਸ. ਪਰਮਾਰ, ਰਾਮ ਲੁਭਾਇਆ, ਅਵਤਾਰ ਸਿੰਘ ਸੱਗੂ, ਫਕੀਰ ਸਿੰਘ ਭੰਵਰਾ, ਵਿਸ਼ਵਾ ਮਿੱਤਰ ਸ਼ਰਮਾ, ਬਲਦੇਵ ਸ਼ਰਮਾ, ਬਿ੍ਰਜ ਭੂਸ਼ਣ, ਕਾਂਤਾ ਸ਼ਰਮਾ, ਵੰਦਨਾ ਸ਼ਰਮਾ, ਅਨਿਲ ਭੱਲਾ, ਮੋਹਨ ਲਾਲ ਤਨੇਜਾ, ਧਨਪਾਲ ਸਿੰਘ ਗਾਂਧੀ, ਰਾਜਕੁਮਾਰ, ਵਿਨੋਦ ਮੜੀਆ ਤੇ ਸੋਨੂੰ ਆਦਿ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.