
(ਰਾਜੂ ਸਿੰਗਲਾ) ਸੁਨਾਮ। ਪੀਜੀਆਈ ਘਾਵਦਾ ਵਿਖੇ ਕਰੋੜਾਂ ਰੁਪਏ ਦੀ ਲਾਗਤ ਵਿਸਵ ਪੱਧਰੀ ਅਲਟਰਾ ਮਾਡਰਨ ਲੈਬੋਰਟਰੀ ਮਸੀਨਾਂ ਪੁੱਹਚਣ ਨਾਲ ਹਲਕੇ ਦੀ ਜਨਤਾ ਵਿੱਚ ਖੁਸੀ ਦੀ ਲਹਿਰ ਦੌੜ ਰਹੀ ਹੈ ਇਹਨਾਂ ਸਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਸੂਬਾ ਕਮੇਟੀ ਮੈਂਬਰ ਸੰਕਰ ਬਾਸਲ ਓ ਬੀ ਸੀ ਮੋਰਚਾ ਦੇ ਸੂਬਾ ਬੁਲਾਰੇ ਡਾ ਜਗ ਮਹਿੰਦਰ ਸੈਣੀ ਨੇ ਕਿਹਾ ਕਿ ਕੇਦਰੀ ਸੇਹਤ ਮੰਤਰੀ ਮਨਸੁਖ ਮਾਡਵੀਆ ਜਦੋਂ ਸੰਗਰੂਰ ਫੇਰੀ ਤੇ ਆਏ ਸੀ ਤਾਂ ਉਹਨਾਂ ਵਲੋਂ ਹਲਕੇ ਦੀ ਜਨਤਾ ਨਾਲ ਇੱਕ ਵਾਦਾ ਕੀਤਾ ਸੀ ਪੀ ਜੀ ਆਈ ਘਾਬਦਾ ਜਲਦੀ ਹੀ ਜਨਤਾ ਲਈ ਸੁਰੂ ਹੋ ਜਾਵੇਗਾ ਜਿਸ ਦਾ ਰੰਗ ਜਨਤਾ ਨੂੰ ਨਜਰ ਆਉਣ ਲੱਗ ਗਿਆ ਹੈ ਇਸ ਦੇ ਸੁਰੂ ਹੋਣ ਨਾਲ ਪੂਰੇ ਮਾਲਵੇ ਨੂੰ ਇਸ ਦਾ ਲਾਭ ਹੋਵੇਗਾ ਇਸ ਕਰਕੇ ਜਨਤਾ ਵਲੋਂ ਜਿਥੇ ਕੇਦਰ ਸਰਕਾਰ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਉਥੇ ਹਲਕੇ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਵਲੋਂ ਇਸ ਨੂੰ ਜਲਦੀ ਸੁਰੂ ਕਰਵਾਉਣ ਲਈ ਜੋ ਯਤਨ ਕੀਤੇ ਜਾ ਰਹੇ ਹਨ ਉਹ ਬੂਹਤ ਹੀ ਸਲਾਘਾਯੋਗ ਹਨ ਦੇਸ ਦੇ ਪ੍ਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦਾ ਇੱਕੋ ਇੱਕ ਟੀਚਾ ਹੈ ਕਿ ਜਨਤਾ ਨੂੰ ਚੰਗੀਆਂ ਸੇਹਤ ਸਹੂਲਤਾਂ ਚੰਗੀ ਸਿਖਿਆ ਅਤੇ ਨੋਜਵਾਨਾਂ ਨੂੰ ਰੋਜਗਾਰ ਦੇਣਾ ਜਿਸ ਦੇ ਲਈ ਪੂਰੀ ਤਰਾਂ ਯਤਨਸੀਲ ਹੈ ਦੂਜੇ ਪਾਸੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਸਿਰਫ ਘੋਸਣਾਵਾਂ ਦੀ ਸਰਕਾਰ ਬਣਕੇ ਰਹ ਗਈ ਹੈ ਘੋਸਣਾਵਾਂ ਨੂੰ ਲਾਗੂ ਕਰਨ ਵਿੱਚ ਪੂਰੀ ਤਰਾਂ ਫੇਲ ਹੈ ਇਸ ਕਰਕੇ ਆਮ ਆਦਮੀ ਪਾਰਟੀ ਦੇ ਜਿੱਤੇ ਹੋਏ ਵਿਧਾਇਕ ਮੰਤਰੀ ਜਨਤਾ ਵਿੱਚ ਨਹੀਂ ਜਾ ਰਹੇ ਹਨ ਜਦੋਂ ਦੁਜੇ ਪਾਸੇ ਭਾਜਪਾ ਆਗੂ ਜਨਤਾ ਦੀ ਕਚਿਹਰੀ ਵਿੱਚ ਜਾਕੇ ਜਨਤਾ ਦੀ ਮੁਸਕਿਲਾਂ ਨੂੰ ਸਮਝ ਰਹੇ ਹਨ ਇਸ ਲਈ ਜਨਤਾ ਨੂੰ ਵਿਸਵਾਸ ਬਣ ਗਿਆ ਹੈ ਪੰਜਾਬ ਦਾ ਭਲਾ ਜੇਕਰ ਕਰ ਸਕਦਾ ਹੈ ਤਾਂ ਸਿਰਫ ਭਾਜਪਾ ਹੀ ਕਰ ਸਕਦੀ ਹੈ।