(ਹਰਪ੍ਰੀਤ ਸਿੰਘ ਕੈਲੇ) ਮਾਛੀਵਾੜਾ ਸਾਹਿਬ। ਪੀ.ਐਮ. ਸ਼੍ਰੀ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਛੀਵਾੜਾ (ਕੰਨਿਆ) ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਤੀ ਯੋਗ ਅਗਵਾਈ ਦੇ ਹੇਠ ਕਰਵਾਈ ਮੈਗਾ ਮਾਪੇ ਅਧਿਆਪਕ ਮਿਲਣੀ ਹੋਈ। ਇਸ ਮੌਕੇ ਮੁੱਖ ਮਹਿਮਾਨਾਂ ਦੇ ਤੌਰ ਤੇ ਸ੍ਰੀ ਅਮਨਦੀਪ ਸਿੰਘ ਤਨੇਜਾ, ਐਸ.ਐਮ.ਸੀ. ਕਮੇਟੀ ਦੇ ਚੇਅਰਮੈਨ ਸ਼੍ਰੀਮਤੀ ਸੰਦੀਪ ਕੌਰ, ਸ਼੍ਰੀਮਤੀ ਪਰਮਿੰਦਰ ਕੌਰ ਮੌਕੇ ਤੇ ਹਾਜਰ ਸਨ ਇਸ ਤੋਂ ਬਿਨਾਂ ਵਿਦਿਆਰਥੀ ਅਤੇ ਉਨਾਂ ਦੇ ਮਾਪੇ ਭਾਰੀ ਗਿਣਤੀ ਦੇ ਵਿੱਚ ਸਕੂਲ ਦੇ ਵਿੱਚ ਬੱਚਿਆਂ ਦਾ ਰਿਜਲਟ ਦੇਖਣ ਦੇ ਲਈ ਹਾਜ਼ਰ ਹੋਏ । ਇਸ ਪੀ ਟੀ ਐਮ ਵਿੱਚ ਮਾਪਿਆਂ ਨੂੰ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਤੇ ਸੁਧਾਰਾਂ ਬਾਰੇ ਦੱਸਿਆ ਗਿਆ। ਸਰਕਾਰ ਦੇ ਲੋਕ ਭਲਾਈ ਅਤੇ ਵਿਦਿਆਰਥੀਆਂ ਦੀ ਸਿੱਖਿਆ ਸਬੰਧੀ ਉਪਰਾਲਿਆਂ ਬਾਰੇ ਮਾਪਿਆਂ ਦੇ ਨਾਲ ਵਿਚਾਰ ਵਟਾਂਦਰਾ ਐਸ. ਐਮ. ਸੀ. ਸਿਖਲਾਈ ਦੀ ਸਮੀਖਿਆ ਅਤੇ ਦੁਹਰਾਈ ਆਦਿ ਬਾਰੇ ਵੀ ਚਰਚਾ ਕੀਤੀ ਗਈ। ਅੱਜ ਦੇ ਇਸ ਖਾਸ ਦਿਨ ਤੇ ਸਟੇਜ ਦੀ ਭੂਮਿਕਾ ਸ਼੍ਰੀ ਰਾਜੇਸ਼ ਕੁਮਾਰ ਜੀ ਨੇ ਨਿਭਾਈ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਹਰਦੀਪ ਕੌਰ ਜੀ ਨੇ ਆਏ ਹੋਏ ਮਾਪਿਆਂ ਦਾ ਤਹਿ ਦਿਲੋਂ ਸਵਾਗਤ ਕੀਤਾ ਤੇ ਸਕੂਲ ਦੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ, ਸਕੂਲ ਦੇ ਸਟਾਫ ਦੀ ਮਿਹਨਤ ਅਤੇ ਵਿਦਿਆਰਥੀਆਂ ਦੀਆਂ ਵਧੀਆ ਪ੍ਰਾਪਤੀਆਂ ਬਾਰੇ ਮਾਤਾ ਪਿਤਾ ਨੂੰ ਦੱਸਿਆ ਗਿਆ। ਅੱਜ ਦੇ ਇਸ ਖਾਸ ਦਿਨ ਤੇ ਸ਼੍ਰੀਮਤੀ ਹਰਦੀਪ ਕੌਰ ਜੀ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਐਸ.ਐਮ.ਸੀ. ਕਮੇਟੀ ਦੇ ਲਈ ਪ੍ਰਸ਼ੰਸ਼ਾ ਪੱਤਰ ਦਿੱਤੇ ਗਏ, ਉਹਨਾਂ ਦੀ ਸਕੂਲ ਦੇ ਵਿੱਚ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ, ਸ਼੍ਰੀਮਤੀ ਸੰਦੀਪ ਕੌਰ, ਸ੍ਰੀ ਅਮਨਦੀਪ ਸਿੰਘ ਤਨੇਜਾ, ਸ਼੍ਰੀ ਗੁਰਪ੍ਰੀਤ ਸਿੰਘ, ਸ੍ਰੀਮਤੀ ਬਲਜੀਤ ਕੌਰ , ਸਫਾਈ ਸੇਵਕਾ ਸ਼੍ਰੀਮਤੀ ਸ਼ਾਲੂ, ਕੈਂਪਸ ਮੈਨੇਜਰ ਸ਼੍ਰੀ ਮਹਿੰਦਰ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ। ਸਾਰੀਆਂ ਜਮਾਤਾਂ ਦੇ ਇੰਚਾਰਜਾਂ ਵੱਲੋਂ ਮਾਤਾ ਪਿਤਾ ਨੂੰ ਉਹਨਾਂ ਵਿਦਿਆਰਥੀਆਂ ਦੇ ਨੰਬਰਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਵਿਦਿਆਰਥੀਆਂ ਨੂੰ ਘਰ ਦੇ ਵਿੱਚ ਹੋਰ ਮਿਹਨਤ ਕਰਨ ਦੇ ਲਈ ਵੀ ਉਤਸ਼ਾਹਿਤ ਕੀਤਾ ਗਿਆ, ਤਾਂ ਜੋ ਉਹ ਅੱਗੇ ਹੋਰ ਪ੍ਰਾਪਤੀਆਂ ਕਰ ਸਕਣ । ਅੱਜ ਦੇ ਇਸ ਖਾਸ ਦਿਨ ਤੇ ਕੰਨਿਆ ਸਕੂਲ ਦਾ ਸਮੂਹ ਸਟਾਫ ਹਾਜ਼ਰ ਰਿਹਾ।