
(ਕਰਮਵੀਰ ਸਿੰਘ) ਗੁਰਾਇਆ।
ਭਗਵਾਨ ਵਾਲਮੀਕਿ ਆਸ਼ਰਮ ਪਿੰਡ ਵਿਰਕਾਂ ਵਿਖੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਹਾਂਰਿਸ਼ੀ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਤ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਪ੍ਰਧਾਨ ਅਤੇ ਵਾਈਸ ਪ੍ਰਧਾਨ ਕਾਂਗਰਸ ਪਾਰਟੀ ਜ਼ਿਲਾ ਜਲੰਧਰ ਬਲਵੰਤ ਵਿਰਕ ਨੇ ਦੱਸਿਆ ਕੇ ਹਰੇਕ ਸਾਲ ਦੀ ਤਰਾਂ ਇਸ ਸਾਲ ਵੀ ਇਹ ਸ਼ੋਭਾ ਯਾਤਰਾਮੰਦਰ ਤੋਂ ਸ਼ੁਰੂ ਹੋ ਕੇ ਪੂਰੇ ਪਿੰਡ ਦੀ ਪਰਿਕਰਮਾ ਕਰਕੇ ਵਾਪਸ ਮੰਦਰ ਵਿਖੇ ਸੰਪੂਰਨ ਹੋਈ ਇਸ ਸ਼ੋਭਾ ਯਾਤਰਾ ਵਿੱਚ ਸ੍ਰੀ ਰਮਾਇਣ ਜੀ ਨਾਲ ਸਬੰਧਤ ਵੱਖ ਵੱਖ ਸਰੂਪ ਵੇਖਣਯੋਗ ਸਨ। ਉਨਾਂ ਸਮੂਹ ਪਿੰਡ ਵਾਸੀਆਂ ਅਤੇ ਸੰਗਤ ਦਾ ਇਸ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਣ ਅਤੇ ਸਹਿਯੋਗ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਬਲਵੰਤ ਸਿੰਘ ਵਿਰਕ,ਕਮਲਾ ਬੇਗਰਾ, ਦੀਪਕ ਵਿਰਕ, ਰਿੱਕੀ ਬੇਗਰਾ, ਪੀਤਾ ਬੇਗਰਾ ਵਿਰਕ, ਸੋਨੂੰ ਸੰਦੀਪ ਬੇਗਰਾ ਸਮੂਹ ਮੁਹੱਲਾ ਪਿੰਡ ਵਾਸੀ ਹਾਜ਼ਰ ਸਨ ।