
(ਕਰਮਵੀਰ ਸਿੰਘ) ਗੁਰਾਇਆ।
ਚੋਰਾਂ ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਦਿਨ ਦਿਹਾੜੇ ਹੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਗੁਰਾਇਆ ਦੇ ਨਿਊ ਮਾਰਕੀਟ ਵਾਰਡ ਨੰਬਰ ਅੱਠ ਵਿਖੇ ਜਿੱਥੇ ਦਿਨ ਦਿਹਾੜੇ ਹੀ ਮੋਟਰਸਾਈਕਲ ਸਵਾਰ ਲੁਟੇਰਾ ਇੱਕ ਮਹਿਲਾ ਪਾਸੋਂ ਉਸ ਦਾ ਲੱਖਾਂ ਰੁਪਏ ਦੀ ਕੀਮਤ ਦਾ ਮੋਬਾਇਲ ਲੁੱਟ ਕੇ ਫ਼ਰਾਰ ਹੋ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੋਰਾਇਆ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਜਸਰਾਏ ਨੇ ਦੱਸਿਆ ਉਨਾਂ ਦੀ ਬਹੂ ਸ਼ੀਖਾ ਜਸਰਾਏ ਘਰ ਤੋਂ ਦੁਕਾਨ ਤੇ ਆ ਰਹੀ ਸੀ ਤਾਂ ਮੇਨ ਗਲੀ ਵਿੱਚ ਦੁਪਹਿਰ ਨੂੰ ਸਪਲੈਂਡਰ ਕਾਲੇ ਰੰਗ ਦੇ ਮੋਟਰਸਾਈਕਲ ਤੇ ਸਵਾਰ ਇਕ ਲੁਟੇਰਾ ਆਇਆ ਜਿਸ ਨੇ ਉਸ ਦੇ ਹੱਥ ਵਿੱਚ ਫੜਿਆ ਐਪਲ ਕੰਪਨੀ ਦਾ ਆਈਫੋਨ ਤੇਰਾ ਲੁੱਟ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ ਇਸ ਸੰਬੰਧੀ ਉਨਾਂ ਗੁਰਾਇਆ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਉਨਾਂ ਦੱਸਿਆ ਕਿ ਉਨਾਂ ਵੱਲੋਂ ਆਪਣੇ ਪੱਧਰ ਤੇ ਲੋਕੇਸ਼ਨ ਚੈੱਕ ਕੀਤੀ ਗਈ ਤਾਂ ਲਾਸਟ ਲੋਕੇਸ਼ਨ ਫਿਲੌਰ ਦੀ ਆਈ ਹੈ ਇਸ ਸੰਬੰਧੀ ਜਾਂਚ ਅਧਿਕਾਰੀ ਹਰਭਜਨ ਗਿੱਲ ਨੇ ਦੱਸਿਆ ਕਿ ਪੁਲਸ ਵੱਲੋਂ ਲੁਟੇਰੇ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।