ਪਿੰਡ ਲੋਹਾਖੇੜਾ ਵਿਖੇ ਸਟੂਡੀਓ ਗਰਾਫਰ ਦੇ ਘਰ ਲੱਖਾਂ ਦੀ ਹੋਈ ਚੋਰੀ 

Share and Enjoy !

Shares
ਲੌਂਗੋਵਾਲ  (ਜਗਸੀਰ ਸਿੰਘ )-ਨੇੜਲੇ ਪਿੰਡ ਲੋਹਾਖੇੜਾ ਵਿਖੇ ਇੱਕ ਸਟੂਡੀਓ ਗਰਾਫਰ ਦੇ ਘਰ ਦਿਨ ਦਿਹਾੜੇ ਸੋਨੇ ਤੇ ਦਸ ਲੱਖ ਦੀ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੂਡੀਓ ਕਾਲਾ ਸਿੰਘ ਪੁੱਤਰ ਜਵਾਹਰ ਸਿੰਘ ਨੇ ਦੱਸਿਆ ਕਿ ਮੈਂ ਪਿੰਡ ਲੋਹਾਖੇੜਾ ਵਿਖੇ ਕਿਰਾਏ ਤੇ ਰਹਿੰਦਾ ਹਾਂ ਅਤੇ ਉੱਥੇ ਹੀ ਮੇਰੀ ਦੁਕਾਨ ਹੈ,ਅੱਜ ਸਵੇਰੇ ਕਰੀਬ 11 ਵਜੇ ਜਦੋਂ ਮੈਂ ਆਪਣੀ ਸਟੂਡੀਓ ਦੀ ਦੁਕਾਨ ਤੇ ਗਿਆ ਹੋਇਆ ਸੀ ਉਸ ਮੌਕੇ ਘਰ ਵਿੱਚ ਕੋਈ ਪਰਿਵਾਰਕ ਮੈਂਬਰ ਨਾ ਹੋਣ ਕਾਰਨ ਚੋਰਾਂ ਨੇ ਘਰ ਅੰਦਰ ਦਾਖਲ ਹੋਕੇ ਤਿੰਨ ਲੱਖ ਰੁਪਏ ਦੀ ਨਗਦੀ ਅਤੇ 12 ਤੋਲੇ ਸੋਨਾ ਚੋਰੀ ਕਰ ਲਿਆ । ਉਸ ਨੇ ਦੱਸਿਆ ਕਿ ਮੈਂ ਸਟੂਡੀਓ ਵਾਲੇ ਕੈਮਰੇ ਵੇਚੇ ਸਨ, ਉਨ੍ਹਾਂ ਦੀ ਰਕਮ ਮੇਰੇ ਘਰ ਰੱਖੀ ਹੋਈ ਸੀ। ਕਾਲਾ ਸਿੰਘ ਨੇ ਦੱਸਿਆ ਕਿ ਮੈਨੂੰ ਇਸ ਚੋਰੀ ਦਾ ਉਦੋਂ ਪਤਾ ਲੱਗਾ ਜਦੋਂ ਮੈੰ ਕਿਸੇ ਰਿਸ਼ਤੇਦਾਰੀ ਵਿੱਚ ਜਾਣ ਲਈ ਦੁਕਾਨ ਤੋਂ ਵਾਪਸ ਘਰ ਆਇਆ,ਮੈਂ  ਦੇਖਿਆ ਕਿ ਘਰ ਦੇ ਜ਼ਿੰਦਰੇ ਟੁੱਟੇ ਹੋਏ ਸਨ ਅਤੇ ਸਾਰਾ ਸਮਾਨ ਖਿੱਲਰਿਆ ਪਿਆ ਸੀ। ਉਸ ਨੇ ਦੱਸਿਆ ਕਿ ਚੋਰ ਘਰ ਵਿੱਚ ਲੱਗੇ ਕੈਮਰਿਆਂ ਦੇ ਰਿਕਾਡਿੰਗ ਬੋਕਸ ਵੀ ਚੁੱਕ ਲੈ ਗਏ। ਮੈਂ ਚੋਰੀ ਸਬੰਧੀ ਥਾਣਾ ਲੌਂਗੋਵਾਲ ਵਿਖੇ ਸੂਚਿਤ ਕਰ ਦਿੱਤਾ ਹੈ।ਇਸ ਸਬੰਧੀ ਥਾਣਾ ਮੁਖੀ ਜਗਮੇਲ ਸਿੰਘ ਨੇ ਦੱਸਿਆ ਕਿ ਪਿੰਡ ਲੋਹਾਖੇੜਾ ਵਿਖੇ ਹੋਈ ਚੋਰੀ ਸਬੰਧੀ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਮੱਦਦ ਨਾਲ ਬਰੀਕੀ ਨਾਲ ਜਾਂਚ ਪੜਤਾਲ ਕਰ ਰਹੀ ਹੈ, ਤੇ ਚੋਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ।

About Post Author

Share and Enjoy !

Shares

Leave a Reply

Your email address will not be published.