ਪਿੰਡ ਦੇ ਨੌਜਵਾਨਾਂ ਵੱਲੋਂ ਸਮਸਾਨ ਘਾਟ ਦੀ ਸਾਫ ਸਫਾਈ ਕੀਤੀ

Share and Enjoy !

Shares

(ਕਿ੍ਰਸ਼ਨ ਗਰਗ) ਭਵਾਨੀਗੜ। ਸਥਾਨਕ ਸਹਿਰ ਦੇ ਨੇੜਲੇ ਪਿੰਡ ਰਾਮਪੁਰਾ ਵਿਖੇ ਸਮਾਜ ਸੇਵੀ ਪਵਿੱਤਰ ਬਾਬਾ ਦੀ ਅਗਵਾਈ ਹੇਠ ਪਿੰਡ ਦੇ ਨੌਜਵਾਨਾਂ ਵੱਲੋਂ ਸਮਸਾਨ ਘਾਟ ਦੀ ਸਾਫ ਸਫਾਈ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਪਵਿੱਤਰ ਬਾਬਾ ਸਮਾਜ ਸੇਵੀ ਅਤੇ ਨੌਜਵਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬੇਸੱਕ ਪਿੰਡ ਵਿੱਚ ਸਮਸਾਨ ਘਾਟ ਕਾਫੀ ਵਧੀਆ ਬਣੀ ਹੋਈ ਹੈ, ਪ੍ਰੰਤੂ ਉਚਿਤ ਥਾਂ ਦੀ ਸਾਂਭ ਸੰਭਾਲ ਨਾ ਹੋਣ ਕਾਰਨ ਇਸ ਜਗਾ ‘ਤੇ ਕਾਫੀ ਘਾਹ ਫੂਸ ਉੱਗ ਗਿਆ ਸੀ,ਇਸ ਕਾਰਨ ਲੋਕਾਂ ਨੂੰ ਦਾਹ ਸੰਸਕਾਰ ਵੇਲੇ ਭਾਰੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਜਿਸ ਕਾਰਨ ਅੱਜ ਪਿੰਡ ਦੇ ਨੌਜਵਾਨਾਂ ਵੱਲੋਂ ਉਕਤ ਥਾਂ ਦੀ ਸਫਾਈ ਕਰਨ ਦਾ ਬੀੜਾ ਚੁੱਕਿਆ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਇਸ ਥਾਂ ਦੀ ਲਗਾਤਾਰ ਸਾਂਭ ਸੰਭਾਲ ਲਈ ਜਲਦੀ ਹੀ ਨੌਜਵਾਨਾਂ ਦੀ ਇੱਕ ਕਮੇਟੀ ਦਾ ਵੀ ਗਠਨ ਕੀਤਾ ਜਾ ਰਿਹਾ ਹੈ। ਨੌਜਵਾਨਾਂ ਦੇ ਇਸ ਉਪਰਾਲੇ ਦੀ ਸਮੂਹ ਪਿੰਡ ਵਾਸੀਆਂ ਵੱਲੋਂ ਬਹੁਤ ਸਲਾਘਾ ਕੀਤੀ ਗਈ। ਇਸ ਮੌਕੇ ‘ਤੇ ਬਲਜੀਤ ਸਿੰਘ ,ਕਰਤਾਰ ਸਿੰਘ ਮੈਂਬਰ ,ਰਾਜੂ ਸਿੰਘ ਮੈਂਬਰ ,ਨਰਿੰਦਰ ਸਿੰਘ, ਹਰਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਉਛੀ ਸੰਧੂ, ਮਾਲਵਿੰਦਰ ਸਿੰਘ, ਮੁਨੀਸ ਸਰਮਾ, ਸਤਨਾਮ ਸਿੰਘ, ਛੋਟਾ ਸਿੰਘ, ਦਵਿੰਦਰ ਸੋਹੀ, ਆਸੂ, ਬਿੱਟੂ, ਕਾਲਾ ਸਿੰਘ, ਸਤਿਗੁਰ ਸਿੰਘ ਨਾਜਰ ਸਿੰਘ ਅਤੇ ਟੋਨੀ ਸਿੰਘ ਸਮੇਤ ਵੱਡੀ ਗਿਣਤੀ ਵਿਚ ਨੌਜਵਾਨ ਸਾਮਲ ਸਨ।

About Post Author

Share and Enjoy !

Shares

Leave a Reply

Your email address will not be published.