
ਬਲਾਚੌਰ (ਜਤਿੰਦਰਪਾਲ ਸਿੰਘ ਕਲੇਰ) : ਪਿੰਡ ਝੰਡੂਪੁਰ ਵਿਖੇ ਸੀਨੀਅਰ ਆਪ ਆਗੂ ਅਤੇ ਚੇਅਰਮੈਨ ਗੁੱਜਰ ਵੈਲਫੇਅਰ ਬੋਰਡ ਪੰਜਾਬ ਬ੍ਰਿਗੇਡੀਅਰ ਰਾਜ ਕੁਮਾਰ ਵੱਲੋਂ ਵੱਡੀ ਲੋਕ ਮਿਲਣੀ ਕੀਤੀ ਗਈ। ਇਸ ਮੌਕੇ ਇਲਾਕੇ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੇ ਆਪਣੀਆਂ ਸਮੱਸਿਆਵਾਂ ਉਨ੍ਹਾਂ ਦੇ ਸਾਹਮਣੇ ਰੱਖੀਆਂ।
ਲੋਕ ਮਿਲਣੀ ਦੌਰਾਨ ਬ੍ਰਿਗੇਡੀਅਰ ਰਾਜ ਕੁਮਾਰ ਨੇ ਹਰ ਇੱਕ ਵਿਅਕਤੀ ਦੀ ਸਮੱਸਿਆ ਨੂੰ ਧਿਆਨ ਨਾਲ ਸੁਣਿਆ ਅਤੇ ਮੌਕੇ ’ਤੇ ਹੀ ਸਬੰਧਤ ਅਧਿਕਾਰੀਆਂ ਨੂੰ ਹੱਲ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਦਰਵਾਜ਼ੇ ’ਤੇ ਪਹੁੰਚ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਗੁੱਜਰ ਸਮਾਜ ਸਮੇਤ ਹਰ ਵਰਗ ਦੇ ਵਿਕਾਸ ਲਈ ਗੁੱਜਰ ਵੈਲਫੇਅਰ ਬੋਰਡ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਸਿੱਖਿਆ, ਰੁਜ਼ਗਾਰ, ਸਿਹਤ ਅਤੇ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਰਾਜਿੰਦਰ ਕੁਮਾਰ ਵਿੱਕੀ ਰਿਟਾਇਰਡ ਆਰਮੀ, ਅਸ਼ੋਕ ਕੁਮਾਰ, ਰਾਮ ਪ੍ਰਕਾਸ਼, ਕਸ਼ਮੀਰੀ ਲਾਲ, ਐਸ.ਆਈ. ਤੇਲੂ ਰਾਮ, ਐਸ.ਆਈ. ਰੋਸ਼ਨ ਲਾਲ, ਏ.ਐਸ.ਆਈ. ਰੋਸ਼ਨ ਲਾਲ, ਵਿੱਕੀ ਮਾਸ਼ੀ, ਸੰਦੀਪ ਮਾਸਟਰ, ਕਾਲੂ ਚੇਚੀ, ਹੁਸਨ ਲਾਲ ਸਰਪੰਚ, ਬਿੰਦਰ ਭਾਟੀਆ, ਰੋਸ਼ਨ ਭਾਟੀਆ, ਸੋਹਨ ਲਾਲ, ਮੇਸ਼ੀ ਚੇਲਾ, ਰਾਮ ਰਤਨ, ਕੁੰਦਨ ਲਾਲ, ਨਰੇਸ਼ ਲੰਬੜ, ਰਿੰਕੂ ਫੌਜੀ, ਰਾਕੇਸ਼ ਕੁਮਾਰ ਸੈਕਟਰੀ, ਕਾਲਾ ਗੁੱਜਰ, ਦੇਸ਼ ਰਾਜ ਬੰਗਾ, ਸ਼ਿੰਦਰ ਲੰਬੜ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
ਅੰਤ ਵਿੱਚ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਬ੍ਰਿਗੇਡੀਅਰ ਰਾਜ ਕੁਮਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।