
ਨਵਾਂਸ਼ਹਿਰ (ਸੰਜੀਵ ਕੁਮਾਰ ਬੌਬੀ) ਭਾਜਪਾ ਭਾਰਤ ਤਿੱਬਤ ਸਹਿਯੋਗ ਮੰਚ ਪੰਜਾਬ ਦੇ ਮਹਿਲਾ ਵਿੰਗ ਵਿੱਚ ਸੈਕਟਰੀ ਅਤੇ ਮੀਡੀਆ ਪ੍ਰਭਾਵਵੀ ਮੈਡਮ ਰਜਨੀ ਕੰਡਾ ਨੇ ਕਿਹਾ ਕੀ ਖੜਗੇ ਜੀ, ਚੰਗਾ ਹੋਇਆ ਕਿ ਤੁਸੀਂ ਆਵੇਸ਼ ਵਿੱਚ ਆ ਕੇ ਮੰਚ ਤੋਂ ਅਜਿਹੀ ਗੱਲ ਕਹਿ ਦਿੱਤੀ, ਜਿਸ ਨਾਲ ਕਾਂਗਰਸ ਦੀ ਸਿਆਸੀ ਭਾਸ਼ਾ ’ਤੇ ਬਹਿਸ ਸ਼ੁਰੂ ਹੋ ਗਈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਸਵਰਗਵਾਸੀ ਪਿਤਾ ਪ੍ਰਤੀ ਕਥਿਤ ਅਭੱਦਰ ਟਿੱਪਣੀ ਬੇਹੱਦ ਮੰਦਭਾਗੀ ਹੈ। ਸਿਆਸੀ ਮਤਭੇਦ ਆਪਣੀ ਥਾਂ ਹਨ, ਪਰ ਕਿਸੇ ਦੇ ਪਰਿਵਾਰ ਅਤੇ ਸਵਰਗਵਾਸੀ ਪਰਿਵਾਰਕ ਮੈਂਬਰਾਂ ਨੂੰ ਵਿਵਾਦ ਵਿੱਚ ਘਸੀਟਣਾ ਭਾਰਤੀ ਰਾਜਨੀਤੀ ਦੀ ਮਰਿਆਦਾ ਦੇ ਅਨੁਕੂਲ ਨਹੀਂ ਹੈ।
ਵਿਚਾਰਧਾਰਾ ਦਾ ਵਿਰੋਧ ਕਰੋ, ਨੀਤੀਆਂ ’ਤੇ ਸਵਾਲ ਉਠਾਓ, ਸਰਕਾਰ ਦੇ ਕੰਮਕਾਜ ਦੀ ਆਲੋਚਨਾ ਕਰੋ—ਪਰ ਨਿੱਜੀ ਅਪਮਾਨ ਨੂੰ ਰਾਜਨੀਤੀ ਦਾ ਹਥਿਆਰ ਨਾ ਬਣਾਓ।
ਮੋਦੀ ਜੀ ਪ੍ਰਤੀ ਜਨਤਾ ਦਾ ਲਗਾਅ ਉਨ੍ਹਾਂ ਦੀ ਸਿਆਸੀ ਯਾਤਰਾ ਦਾ ਇੱਕ ਮਹੱਤਵਪੂਰਨ ਪਹਿਲੂ ਹੈ। ਇਸ ਦੇ ਨਾਲ ਹੀ, ਸਿਆਸੀ ਆਗੂਆਂ ਦੀ ਭਾਸ਼ਾ ਅਤੇ ਆਚਰਣ ਵੀ ਜਨਤਾ ਦੇ ਵਿਚਾਰਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਲੋਕਤੰਤਰ ਵਿੱਚ ਜਨਤਾ ਹੀ ਸਰਵਉੱਚ ਹੈ ਅਤੇ ਉਸ ਦਾ ਫ਼ੈਸਲਾ ਚੋਣਾਂ ਵਿੱਚ ਸਾਹਮਣੇ ਆਉਂਦਾ ਹੈ।
ਰਾਜਨੀਤੀ ਵਿੱਚ ਵਿਰੋਧ ਹੋਵੇ, ਵਿਚਾਰਧਾਰਕ ਸੰਘਰਸ਼ ਹੋਵੇ, ਪਰ ਭਾਸ਼ਾ ਵਿੱਚ ਮਰਿਆਦਾ ਅਤੇ ਵਿਹਾਰ ਵਿੱਚ ਸਤਿਕਾਰ ਜ਼ਰੂਰ ਹੋਣਾ ਚਾਹੀਦਾ ਹੈ।