ਪਾਣੀ ਨੂੰ ਬਚਾਉਣ ਲਈ ਕਿਸਾਨ ਘੱਟ ਸਮੇਂ ਵਿੱਚ ਪੱਕਣ ਵਾਲਾ ਝੋਨਾ ਲਗਾਉਣ – ਰਣ ਸਿੰਘ ਚੱਠਾ 

Share and Enjoy !

Shares
ਲੌਂਗੋਵਾਲ (ਜਗਸੀਰ ਸਿੰਘ ) : ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਅੱਜ ਰਾਜਸਥਾਨ ਬਣਦਾ ਜਾ ਰਿਹਾ ਹੈ,ਪਾਣੀ ਦਾ ਦਿਨੋਂ ਦਿਨ ਡੂੰਘਾ ਹੋਣਾ ਚਿੰਤਾ ਦਾ ਵਿਸ਼ਾ ਹੈ। ਇੰਨਾ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਪ੍ਰੈਸ ਬਿਆਨ ਰਾਹੀਂ ਕੀਤਾ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਅੱਜ ਦੇ ਕਿਸਾਨ ਪੜੇ ਲਿਖੇ ਹੋਣ ਕਰਕੇ ਝੋਨੇ ਕਣਕ ਦੇ ਫ਼ਸਲੀ ਚੱਕਰ ਚੋਂ ਨਿਕਲਣਾ ਚਾਹੁੰਦੇ ਹਨ ਤੇ ਜੇਕਰ ਸਰਕਾਰ ਘੱਟ ਪਾਣੀ ਨਾਲ ਪੈਦਾ ਹੋਣ ਵਾਲੀਆਂ ਫ਼ਸਲਾਂ ਮੱਕੀ,ਬਾਜਰਾ,ਕਪਾਹ,ਨਰਮਾ, ਸੂਰਜਮੁਖੀ,ਮਿਰਚਾਂ ਸਮੇਤ ਦਾਲਾਂ ਸਬਜੀਆਂ ਤੇ ਐਮ ਐਸ ਪੀ ਤੈਅ ਕਰਕੇ ਸਰਕਾਰੀ ਖਰੀਦ ਦੀ ਗਾਰੰਟੀ ਦੇਵੇ ਮਾਂ ਇਹ ਸੰਭਵ ਹੋ ਸਕਦਾ ਹੈ । ਚੱਠਾ ਨੇ ਕਿਹਾ ਕਿ ਪਾਣੀ ਦਾ ਪੱਧਰ ਦਿਨੋਂ ਦਿਨ ਥੱਲੇ ਜਾਣ ਦੇ ਜ਼ਿੰਮੇਵਾਰ ਕਿਸਾਨ ਨਹੀਂ ਸਗੋਂ ਗੈਰ ਜਿੰਮੇਵਾਰ ਸਰਕਾਰਾਂ ਹਨ ਤੇ ਆਪ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਨਾਲ ਮੀਟਿੰਗ ਵਿੱਚ ਖੇਤੀ ਮੋਟਰਾਂ ਦਾ ਲੋਡ ਭਰਨ ਲਈ 4800 ਸੌ ਰੁਪਏ ਤੋਂ ਘਟਾ ਕੇ 2400 ਕਰਨ ਦਾ ਵਾਅਦਾ ਕੀਤਾ ਸੀ ਪਰ ਉਸਦਾ ਹਾਲੇ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਚੱਠਾ ਨੇ ਕਿਹਾ ਕਿ ਜਿਸ ਕਰਕੇ ਕਿਸਾਨ ਲੋਡ ਭਰਨ ਲਈ ਦੋਚਿੱਤੀ ਵਿੱਚ ਹਨ, ਇਸ ਲਈ ਸਰਕਾਰ ਮੀਟਿੰਗ ਵਿੱਚ ਮੰਨੀਆਂ ਮੰਗਾਂ ਵੱਲ ਤੁਰੰਤ ਗੌਰ ਕਰਕੇ ਨੋਟੀਫਿਕੇਸ਼ਨ ਜਾਰੀ ਕਰੇ ਤਾਂ ਜੋ ਕਿਸਾਨ ਮੋਟਰਾਂ ਦਾ 2400 ਰੁਪਏ ਪਾਵਰ ਲੋਡ ਭਰ ਸਕਣ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਬਚਾਉਣ ਲਈ ਫ਼ਿਕਰਮੰਦ ਹੁੰਦਿਆਂ ਬਰਸਾਤਾਂ ਸ਼ੁਰੂ ਹੋਣ ਤੇ ਕਿਸਾਨ ਘੱਟ ਸਮੇਂ ਵਿੱਚ ਪੱਕਣ ਵਾਲਾ ਝੋਨਾ ਲਾਉਣ ਜਿਸ ਨਾਲ ਪਾਣੀ ਦਾ ਪੱਧਰ ਦੁਆਰਾ ਉੱਚਾ ਹੋਣਾ ਸ਼ੁਰੂ ਹੋ ਜਾਵੇ। ਚੱਠਾ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪਾਣੀ ਬਚਾਉਣ ਪ੍ਰਤੀ ਫ਼ਿਕਰਮੰਦ ਹੈ ਪਰ ਸਰਕਾਰਾਂ ਵੀ ਕਿਸਾਨਾਂ ਦਾ ਵੱਧ ਚੜਕੇ ਸਾਥ ਦੇਣ।

About Post Author

Share and Enjoy !

Shares

Leave a Reply

Your email address will not be published.