ਸੀਨੀਅਰ ਪੱਤਰਕਾਰ ਭਗਵੰਤ ਸ਼ਰਮਾ ਦੇ ਜਨਮ ਦਿਨ ਮੌਕੇ ਮੁਬਾਰਕਬਾਦ ਕੀਤੀ ਭੇਟ 

Share and Enjoy !

Shares
ਲੌਂਗੋਵਾਲ (ਜਗਸੀਰ ਸਿੰਘ) : ਸਥਾਨਕ ਕਸਬੇ ਤੋਂ  ਚੜ੍ਹਦੀ ਕਲਾ ਅਤੇ ਟਾਇਮ ਟੀ ਵੀ ਦੇ ਸੀਨੀਅਰ ਪੱਤਰਕਾਰ ਭਗਵੰਤ ਸ਼ਰਮਾ ਦਾ ਜਨਮ ਦਿਨ ਅੱਜ ਲੌਂਗੋਵਾਲ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਵੱਲੋਂ ਸਾਂਝੇ ਤੌਰ ਤੇ ਮਨਾਇਆ ਗਿਆ ।ਇਸ ਮੌਕੇ ਦਵਿੰਦਰ ਵਸ਼ਿਸ਼ਟ, ਵਿਜੈ ਸ਼ਰਮਾ ,ਸ਼ੇਰ ਸਿੰਘ ਖੰਨਾ, ਜੁੰਮਾ ਸਿੰਘ, ਹਰਪਾਲ ਸਿੰਘ,ਜਗਤਾਰ ਸਿੰਘ, ਵਿਨੋਦ ਸ਼ਰਮਾ, ਹਰਜੀਤ ਸ਼ਰਮਾ, ਜਗਸੀਰ ਲੌਂਗੋਵਾਲ, ਰਵੀ ਗਰਗ ,ਨੇਕ ਸਿੰਘ ਕ੍ਰਿਸ਼ਨ, ਸੁਖਪਾਲ ਦਸੌੜ, ਗੁਰਪ੍ਰੀਤ ਸਿੰਘ ਖਾਲਸਾ, ਕੁਲਦੀਪ ਅੱਤਰੀ ਤੇ ਪ੍ਰਦੀਪ ਸੱਪਲ (ਸਾਰੇ ਪੱਤਰਕਾਰਾ) ਨੇ ਸ੍ਰੀ ਭਗਵੰਤ ਸ਼ਰਮਾ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ । ਇਸ ਮੌਕੇ ਸੀਨੀਅਰ ਪੱਤਰਕਾਰ ਦੇਵਿੰਦਰ ਵਸ਼ਿਸ਼ਟ ਨੇ ਕਿਹਾ ਕਿ ਸਮਾਜ ਨੂੰ ਉੱਚਾ ਚੁੱਕਣ, ਦੇਸ਼ ਨੂੰ ਅੱਗੇ ਵਧਾਉਣ ,ਆਪਣੀ ਕਲਮ ਲੇਖਣੀ ਦੀ ਸਹੀ ਢੰਗ ਨਾਲ  ਵਰਤੋਂ ਕਰਕੇ ਸਮਾਜ ਨੂੰ ਉੱਚਾ ਚੁੱਕਣ ਲਈ ਕੁਰੀਤੀਆਂ ਤੇ ਭ੍ਰਿਸ਼ਟਾਚਾਰ ਨੂੰ ਨੰਗਾ ਕਰਨ ਵਿਚ ਪੱਤਰਕਾਰਤਾ ਦਾ ਇੱਕ ਅਹਿਮ ਰੋਲ ਹੁੰਦਾ ਹੈ । ਉਨ੍ਹਾਂ ਸਾਰੇ ਭਾਈਚਾਰੇ ਨੂੰ ਨਿਰਪੱਖ ਹੋਕੇ ਵਧੀਆ ਕਵਰੇਜ ਕਰਨ ਦੀ ਪ੍ਰੇਰਨਾ ਵੀ ਦਿੱਤੀ ।

About Post Author

Share and Enjoy !

Shares

Leave a Reply

Your email address will not be published.