ਦੁੱਧ ਦੀਆਂ ਕੀਮਤਾਂ ‘ਚ ਵਾਧੇ ਦੀ ਮੰਗ ਨੂੰ ਲੈ ਕੇ ਪਸ਼ੂ ਪਾਲਕਾਂ ਵਲੋਂ ਸੰਘਰਸ਼ ਦੀ ਤਿਆਰੀ, 21 ਨੂੰ ਮੋਹਾਲੀ ਵਿਖੇ ਧਰਨਾ

Share and Enjoy !

Shares
ਲੌਂਗੋਵਾਲ (ਜਗਸੀਰ ਲੌਂਗੋਵਾਲ) : ਪ੍ਰੋਗਰੈਸਿਵ ਡੇਅਰੀ ਫਾਰਮ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਹੇਠ ਸੂਬੇ ਦੇ ਪਸ਼ੂ ਪਾਲਕਾਂ ਵਲੋਂ ਦੁੱਧ ਦੀਆਂ ਕੀਮਤਾਂ ਨੂੰ ਲੈ ਕੇ ਸੰਘਰਸ਼ ਵਿੱਢਣ ਦੀ ਤਿਆਰੀ ਕੀਤੀ ਹੈ। ਜਥੇਬੰਦੀ ਵਲੋਂ ਕੀਮਤਾਂ ’ਚ ਵਾਧੇ ਦੀ ਮੰਗ ਨੂੰ ਲੈ ਕੇ 21 ਮਈ ਨੂੰ ਮੋਹਾਲੀ ਦੇ ਵੇਰਕਾ ਮਿਲਕ ਪਲਾਂਟ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ। ਅੱਜ ਪਿੰਡ ਸ਼ੇਰੋਂ ਦੇ ਜੋਸ਼ਨ ਰਿਜ਼ੋਰਟ ਵਿਖੇ ਜ਼ਿਲੇ ਦੇ ਡੇਅਰੀ ਫਾਰਮਰਾ ਅਤੇ ਪਸ਼ੂ ਪਾਲਕਾਂ ਨੂੰ ਸੰਬੋਧਨ ਕਰਦਿਆਂ ਪੀ.ਡੀ.ਐੱਫ.ਏ. ਦੇ ਸੂਬਾ ਪ੍ਰਧਾਨ ਦਲਜੀਤ ਸਿਘ ਜ਼ਿਲਾ ਸੰਗਰੂਰ ਦੇ ਪ੍ਰਧਾਨ ਕੁਲਦੀਪ ਸਿੰਘ ਸਿੱਧੂ ਬਰਨਾਲਾ ਜ਼ਿਲੇ ਦੇ ਪ੍ਰਧਾਨ ਜਰਨੈਲ ਸਿੰਘ ਅਦੇ ਰਣਜੀਤ ਸਿੰਘ ਲੰਗੇਆਣਾ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਦੁੱਧ ਦੀਆਂ ਕੀਮਤਾਂ ਤਾਂ ਉੱਥੇ ਹੀ ਖੜੀਆਂ ਹਨ ਪ੍ਰੰਤੂ ਫੀਡ ਮੱਕੀ ਪਸ਼ੂਆਂ ਦੇ ਇਲਾਜ਼ ਅਤੇ ਰੱਖ ਰਖਾਓ ਸਮੇਤ ਹੋਰਨਾਂ ਲੋੜੀਂਦੀਆਂ ਚੀਜ਼ਾਂ ਦੇ ਰੇਟ ਲਗਭਗ ਦੁੱਗਣੇ ਹੋ ਗਏ ਹਨ। ਪਸ਼ੂ ਪਾਲਕਾਂ ਨੂੰ ਮਹਿੰਗੇ ਭਾਅ ਦੁੱਧ ਪੈਦਾ ਕਰਕੇ ਸਸਤੇ ਭਾਅ ਵੇਚਣਾ ਪੈ ਰਿਹਾ ਹੈ। ਜਿਸ ਕਾਰਨ ਪਸ਼ੂ ਪਾਲਕਾਂ ਨੂੰ ਮੁਨਾਫ਼ਾ ਤਾਂ ਕੀ ਹੋਣਾ ਸੀ ਸਗੋਂ ਇਹ ਧੰਦਾ ਦਿਨ ਬ ਦਿਨ ਘਾਟੇ ਦਾ ਸੌਦਾ ਬਣਦਾ ਜਾ ਰਿਹਾ ਹੈ। ਇਸ ਧੰਦੇ ਨੂੰ ਬਚਾਊਣ ਲਈ ਸੂਬੇ ਦੇ ਪਸ਼ੂ ਪਾਲਕਾਂ ਵਲੋਂ 21 ਮਈ ਨੂੰ ਮੋਹਾਲੀ ਵਿਖੇ ਧਰਨਾ ਦੇਣਾ ਮਿੱਥਿਆ ਗਿਆ ਹੈ। ਇਸ ਮੌਕੇ ਰਾਜਪਾਲ ਸਿੰਘ ਕੁਲਾਰ, ਅਮਰੀਕ ਸਿੰਘ ਸੁਨਾਮ, ਪਰਗਟ ਸਿੰਘ, ਬਲਜੀਤ ਸਿੰਘ ਮੌੜ, ਨਿਹਾਲ ਸਿੰਘ ਸ਼ੇਰੋਂ, ਦਲਜੀਤ ਸਿੰਘ, ਧਰਮਿੰਦਰ ਸਿੰਘ, ਗਗਨ ਸਿੰਘ, ਬੇਅੰਤ ਸਿੰਘ ਅਤੇ ਬਲਪ੍ਰੀਤ ਸਿੰਘ ਆਦਿ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.