ਦਿਹਾਤੀ ਮਜ਼ਦੂਰ ਸਭਾ ਵੱਲੋਂ ਦੋਆਬਾ ਜੋਨ ਪੱਧਰੀ ਨਕੋਦਰ ਰੈਲੀ ਵਿੱਚ ਭਾਰੀ ਸ਼ਮੂਲੀਅਤ

Share and Enjoy !

Shares
ਮਜਦੂਰਾਂ ਦੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਹੋਵੇਗਾ ਵੱਡਾ ਅੰਦੋਲਨ: – ਦਰਸ਼ਨ ਨਾਹਰ।
ਨਕੋਦਰ : ਦਿਹਾਤੀ ਮਜ਼ਦੂਰ ਸਭਾ ਪੰਜਾਬ, ਦੀ ਦੁਆਬਾ ਜੋਨ ਦੀ ਰੈਲੀ ਨਕੋਦਰ ਵਿਖੇ  ਸ਼੍ਰੀ ਨਿਰਮਲ ਸਿੰਘ ਮਲਸੀਆਂ, ਅਮਰਜੀਤ ਮੱਟੂ, ਹਰਬੰਸ ਮੱਟੂ, ਅਮ੍ਰਿਤ ਨੰਗਲ਼, ਹਰਪਾਲ ਸਿੰਘ ਜਗਤਪੁਰ ਦੀ ਅਗਵਾਈ ਹੇਠ ਹੋਈ। ਇਸ ਰੈਲੀ ਨੂੰ ਦਿਹਾਤੀ ਮਜਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਉਦ,ਸੂਬਾਈ ਆਗੂ ਪਰਮਜੀਤ ਰੰਧਾਵਾ,ਹਰਪਾਲ ਜਗਤਪੁਰ, ਜਸਵਿੰਦਰ ਕਾਲਕ ਲੁਧਿਆਣਾ, ਸੱਤਪਾਲ ਸਹੋਤਾ,ਨਿਰਮਲ ਆਧੀ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ।ਜਿਸ ਵਿੱਚ ਦਿਹਾਤੀ ਮਜ਼ਦੂਰ ਸਭਾ ਦੇ ਝੰਡੇ ਹੇਠ ਵੱਡੀ ਪੱਧਰ ਤੇ ਮਜਦੂਰਾਂ ਨੇ ਸ਼ਮੂਲੀਅਤ ਕੀਤੀ। ਇਸ  ਰੈਲੀ ਵਿੱਚ ਮੰਗ ਕੀਤੀ ਕਿ ਮਜ਼ਦੂਰਾਂ ਨੂੰ ਦਸ-ਦਸ ਮਰਲੇ ਦੇ ਪਲਾਟ ਦੇਣ ਅਤੇ ਉਹਨਾਂ ‘ਤੇ ਮਕਾਨ ਬਣਾਉਣ ਲਈ ਯੋਗ ਗ੍ਰਾਂਟ ਲੈਣ, ਮਨਰੇਗਾ ਕਾਮਿਆਂ ਵੱਲੋਂ ਕੀਤੇ ਕੰਮਾਂ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕਰਵਾਉਣ ਲਈ, ਮਨਰੇਗਾ ਅਧੀਨ ਕਾਮਿਆਂ ਨੂੰ ਪੂਰਾ ਸਾਲ ਕੰਮ ਦੇਣ ਲਈ ਅਤੇ ਮਜ਼ਦੂਰੀ ਦੀ ਦਰ 700/-ਰੁਪਏ   ਪ੍ਰਤੀ ਦਿਨ ਲੈਣ ਲਈ, ਸਿੱਖਿਆ ਦੇ ਕੀਤੇ ਜਾ ਰਹੇ ਨਿੱਜੀਕਰਨ ਨੂੰ ਰੋਕਣ ਲਈ ਅਤੇ ਸਰਕਾਰੀ ਸਕੂਲਾਂ ਦੀ ਹੋਂਦ ਨੂੰ ਬਚਾਉਣ ਲਈ ਆਦਿ ਮੰਗਾਂ ਨੂੰ ਜ਼ੋਰਦਾਰ ਤਰੀਕੇ ਨਾਲ ਉਠਾਇਆ ਗਿਆ। ਇਸ ਸਮੇਂ ਸਮੂਹ ਆਗੂਆਂ ਨੇ‌ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਜਲਦੀ ਤੋਂ ਜਲਦੀ ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਨਾਲ ਚੰਗੇ ਮਾਹੌਲ ਵਿੱਚ ਗੱਲਬਾਤ ਕਰ ਕੇ ਮਜ਼ਦੂਰਾਂ ਦੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਸੂਬਾ ਪੱਧਰ ਤੇ ਪੱਕਾ ਮੋਰਚਾ ਲਗਾ ਕੇ ਲਗਾਤਾਰ ਸੰਘਰਸ਼ ਜਲਦੀ ਚਲਾਇਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਿਰਫ਼ ਤੇ ਸਿਰਫ਼ ਪੰਜਾਬ ਸਰਕਾਰ ਦੀ ਨਿੱਜੀ ਤੌਰ ਤੇ ਹੋਵੇਗੀ।ਇਸ ਸੂਬਾਈ ਰੈਲੀ ਸਮੇਂ ਸੂਬਾਈ ਆਗੂ ਪਰਮਜੀਤ ਸਿੰਘ ਰੰਧਾਵਾ,ਨਿਰਮਲ ਸਿੰਘ ਆਧੀ,ਮੇਜਰ ਫਿਲੌਰ ਤੋਂ ਇਲਾਵਾ ਬਨਾਰਸੀ ਦਾਸ ਘੁੜਕਾ, ਬਲਵਿੰਦਰ ਕੁਮਾਰ, ਅੰਮ੍ਰਿਤ ਫਿਲੌਰ, ਸਤਪਾਲ ਸਹੋਤਾ, ਵਿਕਰਮ ਮੰਡਾਲਾ,ਤਾਰਾ ਸਿੰਘ ਥੰਮਣਵਾਲ, ਤੀਰਥ ਸਿੰਘ ਬਾਸੀ, ਕਰਨੈਲ ਫਿਲੌਰ, ਕੁਲਦੀਪ ਸਿੰਘ ਕੌੜਾ, ਬਲਵਿੰਦਰ ਉੱਗੀ, ਸਰਬਜੀਤ ਢੇਰੀਆਂ,ਸੁਖਰਾਮ ਦੋਸਾਂਝ ਆਦਿ ਹਾਜ਼ਰ ਸਨ ‌

About Post Author

Share and Enjoy !

Shares

Leave a Reply

Your email address will not be published.