ਮਿੰਨੀ ਕਹਾਣੀ : ਨਾ-ਬਰਾਬਰੀ

Share and Enjoy !

Shares
ਅੱਜ ਉਹ ਆਪਣੇ ਸਹੁਰੇ ਪਰਿਵਾਰ ਦੀ ਰਿਸ਼ਤੇਦਾਰੀ ਵਿੱਚ ਆਪਣੇ ਪਤੀ ਨਾਲ ਬਰਾਤ ਵਿੱਚ ਆਈ ਸੀ ।ਆਪਣੇ ਜੀਵਨ ਸਾਥੀ ਦੇ ਹੱਥਾਂ ਵਿੱਚ ਹੱਥ ਪਾਈ, ਤੁਰੀ ਜਾਂਦੀ ਉਹ ਔਰਤ ਮਰਦ ਦੀ ਬਰਾਬਰੀ ਦਾ ਜਸ਼ਨ ਮਨਾ ਰਹੀ ਜਾਪਦੀ ਸੀ ।ਵਿਆਹ ਵਿੱਚ ਘੁੰਮਦੀ ਜੋੜੀ ਹਰ ਕਿਸੇ ਦਾ ਮਨ ਮੋਹ ਰਹੀ ਸੀ ।ਕੁਆਰੇ ਕੁਆਰੀਆਂ ਦੇ ਚਾਅ ਉਨ੍ਹਾਂ ਦੋਵਾਂ ਨੂੰ ਵੇਖ ਵੇਖ ਕੇ ਸਾਂਭੇ ਨਹੀ ਜਾ ਰਹੇ ਸਨ। ਦੁਪਹਿਰ ਦੀ ਰੋਟੀ ਤੋਂ ਠੀਕ ਪਹਿਲਾਂ ਉਸਨੂੰ ਪਤੀ ਦਾ ਹੱਥ ਕੁਝ ਢਿੱਲਾ ਪੈਂਦਾ ਜਾਪਿਆ ਜਿਵੇਂ ਉਸਦੀ ਨਜਰ ਕੁਝ ਲੱਭ ਰਹੀ ਹੋਵੇ।ਇੰਨੇ ਨੂੰ ਹੀ ਉਸਦੇ ਕਿਸੇ ਯਾਰ ਬੇਲੀ ਨੇ ਸੈਨਤ ਮਾਰ ਕੇ ਆਪਣੇ ਵੱਲ ਬੁਲਾ ਲਿਆ “ਤੂੰ ਇਥੇ  ਬੈਠ ਜਰਾ, ਮੈਂ ਹੁਣੇ ਆਇਆ” ਕਹਿ ਕੇ ਉਹ ਸ਼ਰਾਬੀਆਂ ਦੀ ਢਾਣੀ ਵਿੱਚ ਜਾ ਬੈਠਾ। ਬੇਚਾਰੀ ਚ ਖਿੜਿਆ ਚਿਹਰਾ ਇੱਕਦਮ ਮੁਰਝਾ ਗਿਆ। ਪਰੇਸ਼ਾਨੀ ਵਾਲਾ ਚਿਹਰਾ ਚਿਹਰਾ ਦੂਸਰਿਆਂ ਤੋਂ ਲੁਕਾਉਣ ਲਈ ਉਸਨੇ ਮੂੰਹ ਥੱਲੇ ਵੱਲ ਕਰ ਲਿਆ। ਉਹ ਸੋਚ ਰਹੀ ਸੀ ਕਿ ਇਹ ਕਿਹੋ ਜਿਹੀ ਨਾ-ਬਰਾਬਰੀ? ਜੇਕਰ ਔਰਤ ਆਪਣੇ ਪਤੀ ਦੀ ਮਰਜ਼ੀ ਤੋਂ ਬਾਹਰ ਕੋਈ ਕੰਮ ਕਰਦੀ ਹੈ ਤਾਂ ਮਰਦ ਹੱਥ ਚੁੱਕਣ ਤੋਂ ਵੀ ਗੁਰੇਜ਼ ਨਹੀਂ ਕਰਦਾ ਪਰ ਮਰਦ ਕਦੇ ਵੀ ਮਨਮਰਜੀ ਕਰ ਸਕਦਾ ਹੈ। ਉਹ ਸੋਚ ਰਹੀ ਸੀ ਕਿ ਬਰਾਬਰੀ ਦਾ ਦਰਜਾ ਹਾਸਲ ਕਰਨ ਲਈ ਉਹ ਕੁਝ ਕਰ ਗੁਜਰੇ।
ਲੇਖਿਕਾ
ਦਵਿੰਦਰ ਕੌਰ
ਅਸਿਸਟੈਂਟ  ਬੀ.ਪੀ.ਈ.ਓ,
ਹਾਜੀਪੁਰ
9876942976

About Post Author

Share and Enjoy !

Shares

Leave a Reply

Your email address will not be published.