
(ਗੁਰਬਿੰਦਰ ਸਿੰਘ ਚਹਿਲ) ਚੀਮਾ ਮੰਡੀ। ਥਾਣਾ ਧਰਮਗੜ ਦੀ ਪੁਲਸ ਵੱਲੋਂ ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਥਾਣੇ ਵਿੱਚ ਪੌਦੇ ਲਗਾਏ ਗਏ।ਗੱਲਬਾਤ ਕਰਦਿਆਂ ਥਾਣਾ ਧਰਮਗੜ ਦੇ ਮੁਖੀ ਸਬ ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਪੌਦੇ ਹੀ ਸਭ ਤੋਂ ਵੱਡਾ ਸਾਧਨ ਹਨ ਜਿਸ ਕਰ ਕੇ ਉਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਤੇ ਇਨਾਂ ਦੀ ਪੂਰੀ ਤਰਾਂ ਦੇਖ ਭਾਲ ਵੀ ਕੀਤੀ ਜਾਵੇਗੀ।ਇਸ ਮੌਕੇ ਐਸਆਈ ਸੁਖਵਿੰਦਰ ਸਿੰਘ,ਮੁਨਸ਼ੀ ਮੇਜਰ ਸਿੰਘ,ਸਹਾਇਕ ਥਾਣੇਦਾਰ ਨਰਿੰਦਰ ਸਿੰਘ,ਹੈੱਡ ਕਾਂਸਟੇਬਲ ਧਰਮਿੰਦਰ ਸਿੰਘ, ਹੈੱਡਕਾਂਸਟੇਬਲ ਤਲਵਿੰਦਰ ਸਿੰਘ ਆਦਿ ਮੌਜੂਦ ਸਨ।