ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਦੀ ਵਿਦਿਆਰਥਣ ਨੇ ਮਾਰਿਆ ਮਾਅਰਕਾ

Share and Enjoy !

Shares

– ਗਣਿਤ ਅਤੇ ਵਿਗਿਆਨ ਵਿਸ਼ਿਆਂ ’ਚੋਂ ਲਏ ਪੂਰੇ ’ਚੋਂ ਪੂਰੇ ਨੰਬਰ
– ਵਕੀਲ ਬਣਨਾ ਚਾਹੁੰਦੀ ਹੈ ਅਨੁਰੀਤ ਕੌਰ
(ਗੁਰਵਿੰਦਰ ਸਿੰਘ ਚਹਿਲ) ਚੀਮਾ ਮੰਡੀ। ਕਣਕਵਾਲ ਚਹਿਲਾ ਤੋਂ ਹੀਰੋਂ ਖੁਰਦ ਰੋਡ ‘ਤੇ ਸਥਿੱਤ ਇਸ ਖੇਤਰ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਜੋ ਕਿ ਲਗਭਗ 2003 ਤੋਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਉਪਰਾਲੇ ਕਰਦੀ ਆ ਰਹੀ ਹੈ ।ਪਿਛਲੇ ਦਿਨੀਂ ਸੀ.ਬੀ.ਐੱਸ.ਈ. ਨਵੀਂ ਦਿੱਲੀ ਵੱਲੋਂ ਐਲਾਣੇ ਗਏ ਦਸਵੀਂ ਦੇ ਨਤੀਜੇ ਵਿੱਚ ਅਕੈਡਮੀ ਦਾ ਨਤੀਜਾ 100 ਰਿਹਾ।ਇਸ ਨਤੀਜੇ ਵਿੱਚ ਹੀ ਪਿੰਡ ਹੀਰੋਂ ਖੁਰਦ ਦੀ ਵਿਦਿਆਰਥਣ ਅਨੁਰੀਤ ਕੌਰ ਪੁੱਤਰੀ ਲਖਵਿੰਦਰ ਸਿੰਘ ਨੇ ਗਣਿਤ ਅਤੇ ਵਿਗਿਆਨ ਵਿਸ਼ਿਆਂ ‘ਚੋਂ 100 ‘ਚੋਂ 100 ਅੰਕ ਪ੍ਰਾਪਤ ਕਰ ਆਪਣੇ ਮਾਪਿਆਂ ਅਤੇ ਅਕੈਡਮੀ ਨਾਂ ਰੌਸ਼ਨ ਕੀਤਾ।ਇਸ ਨਾਲ ਹੀ ਅਨੁਰੀਤ ਕੌਰ ਨੇ ਦਸਵੀਂ ਕਲਾਸ ਵਿੱਚ 97.6 ਫੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਇਹ ਵਿਦਿਆਰਥਣ ਅਨੁਰੀਤ ਕੌਰ ਨਰਸਰੀ ਕਲਾਸ ਤੋਂ ਹੀ ਪਹਿਲਾ ਸਥਾਨ ਪ੍ਰਾਪਤ ਕਰਦੀ ਆ ਰਹੀ ਹੈ। ਗੱਲਬਾਤ ਦੌਰਾਨ ਅਨੁਰੀਤ ਕੌਰ ਨੇ ਦੱਸਿਆ ਕਿ ਉਹ ਅੱਗੇ ਜਾ ਕੇ ਇੱਕ ਚੰਗੀ ਵਕੀਲ ਬਣਨਾ ਚਾਹੁੰਦੀ ਹੈ। ਇਸ ਦੌਰਾਨ ਪਿ੍ਰੰਸੀਪਲ ਮੈਡਮ ਨਵੀ ਕਿਰਨ ਨੇ ਗੱਲਬਾਤ ਦੌਰਾਨ ਦੱਸਿਆ ਅਨੁਰੀਤ ਕੌਰ ਅਤੇ ਉੇਸ ਦੇ ਅਧਿਆਪਕਾਂ ਦੀ ਮਿਹਨਤ ਸਦਕਾ ਹੀ ਨਤੀਜਾ 100 ਫੀਸਦੀ ਰਿਹਾ ਹੈ ਅਤੇ ਉਹਨਾਂ ਕਿਹਾ ਇਹ ਵਿਦਿਆਰਥਣ ਦੂਜੇ ਵਿਦਿਅਰਥੀਆਂ ਲਈ ਪ੍ਰੇਰਣਾ ਸਰੋਤ ਬਣੇਗੀ।ਅਕੈਡਮੀ ਦੇ ਚੈਅਰਮੈਨ ਕੁਲਵਿੰਦਰ ਸਿੰਘ ਨੇ ਅਨੁਰੀਤ ਕੌਰ ਅਤੇ ਉਸ ਦੇ ਮਾਪਿਆਂ ਨੂੰ ਮੁਬਾਰਕਾਂ ਦਿੱਤੀਆਂ। ਇਸ ਦੌਰਾਨ ਅਕੈਡਮੀ ਦੇ ਮੈਨੇਜਮੈਟ ਮੈਂਬਰ ਰਾਜ ਕੁਮਾਰ, ਗੁਰਸ਼ਰਨ ਸਿੰਘ ਅਤੇ ਸਮੂਹ ਵੀ ਹਾਜਰ ਸੀ।

About Post Author

Share and Enjoy !

Shares

Leave a Reply

Your email address will not be published.