– 4 ਤੋਂ 6 ਮਾਰਚ ਤੱਕ ਹੋਣਗੇ ਹੋਲੀ ਮਿਸਨ ਇੰਟਰਨੈਸ਼ਨਲ ਸਕੂਲ ਲਹਿਰਾਗਾਗਾ ਵਿਖੇ ਮੁਕਾਬਲੇ – ਸੰਦੀਪ ਮਲਾਣਾ, ਮਨਦੀਪ ਬਰਾੜ

ਦਿੜਬਾ ਮੰਡੀ, 28 ਫਰਵਰੀ (ਕਮਲ ਰੰਗਾਰਾ) : ਸਸਟੋਬਾਲ ਫੈਡਰੇਸ਼ਨ ਆਫ ਇੰਡੀਆ ਦੀ ਅਗਵਾਈ ਵਿੱਚ ਸਸਟੋਬਾਲ ਐਸੋਸੀਏਸ਼ਨ ਆਫ ਪੰਜਾਬ ਵਲੋਂ ਤੀਜੀ ਆਲ ਇੰਡੀਆ ਸਸਟੋਬਾਲ ਚੈਪੀਅਨਸ਼ਿਪ ਜੂਨੀਅਰ ਅਤੇ ਸੀਨੀਅਰ ਮੁੰਡੇ,ਕੁੜੀਆ 4 ਤੋਂ 6 ਮਾਰਚ ਤੱਕ ਕਸਬਾ ਲਹਿਰਾਗਾਗਾ ( ਸੰਗਰੂਰ ) ਵਿਖੇ ਹੋਲੀ ਮਿਸਨ ਇੰਟਰਨੈਸ਼ਨਲ ਸਕੂਲ ਵਿੱਚ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਧਾਨ ਸੰਦੀਪ ਮਲਾਣਾ ਪੰਜਾਬ, ਚੇਅਰਮੈਨ ਮਨਦੀਪ ਸਿੰਘ ਬਰਾੜ ਪੰਜਾਬ, ਨੌਰਥ ਜੋਨ ਦੇ ਚੇਅਰਮੈਨ ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਟੂਰਨਾਮੈਂਟ ਲਈ 25 ਰਾਜਾਂ ਦੇ ਖਿਡਾਰੀ ਅਤੇ 4 ਸ਼ਾਸਿਤ ਪ੍ਰਦੇਸ਼ਾਂ ਦੇ ਖਿਡਾਰੀ ਭਾਗ ਲੈ ਰਹੇ ਹਨ। ਇਸ ਮੌਕੇ ਵੱਖ ਵੱਖ ਸਖਸੀਅਤਾਂ ਦਾ ਮਾਣ ਸਨਮਾਨ ਕੀਤਾ ਜਾਵੇਗਾ। ਜਿੰਨਾ ਵਿੱਚ ਓਲੰਪੀਅਨ ਸੁਨੀਤਾ ਰਾਣੀ, ਏਸੀਅਨ ਮੈਡਲਿਸਟ ਗੁਰਮੀਤ ਸਿੰਘ ਗਿੱਲ, ਏਸੀਅਨ ਮੈਡਲਿਸਟ ਮਹਾ ਸਿੰਘ ਰੇਲਵੇ, ਡਾ ਸੁਖਦਰਸ਼ਨ ਸਿੰਘ ਚਹਿਲ ਖੋਜ ਅਫਸਰ ਭਾਸਾ ਵਿਭਾਗ ਪਟਿਆਲਾ, ਕਬੱਡੀ ਕੌਮੀ ਖਿਡਾਰੀ ਹਰਵਿੰਦਰ ਸਿੰਘ ਕਾਲਾ ਪੰਜਾਬ ਪੁਲਿਸ, ਕਬੱਡੀ ਖਿਡਾਰੀ ਫੌਜੀ ਰੌਤਾਂ, ਸਮਾਜ ਸੇਵੀ ਖੇਡ ਪ੍ਮੋਟਰ ਨਰਿੰਦਰ ਸਿੰਘ ਕੰਗ, ਕਬੱਡੀ ਖਿਡਾਰਨ ਸਰਬਜੀਤ ਕੌਰ ਦਾ ਵਿਸੇਸ਼ ਸਨਮਾਨ ਹੋਵੇਗਾ।
ਇਸ ਮੌਕੇ ਗੁਰਦੀਪ ਸਿੰਘ ਘੱਗਾ ਜਰਨਲ ਸਕੱਤਰ ਪੰਜਾਬ, ਸਤਪਾਲ ਖਡਿਆਲ ਜਿਲਾ ਜਰਨਲ ਸਕੱਤਰ ਨੇ ਦੱਸਿਆ ਕਿ ਤਿੰਨ ਰੋਜਾ ਟੂਰਨਾਮੈਂਟ ਨੂੰ ਲੈ ਕੇ ਖਿਡਾਰੀਆਂ ਦੀ ਸੁਵਿਧਾ ਲਈ ਸਾਰੇ ਪ੍ਬੰਧ ਮੁਕੰਮਲ ਕਰ ਲਏ ਹਨ। ਇਸ ਮੌਕੇ ਪੰਜਾਬ ਦੇ ਵਾਇਸ ਚੇਅਰਮੈਨ ਉੱਘੇ ਕਾਰੋਬਾਰੀ ਸੰਜੀਵ ਬਾਂਸਲ ਚੇਅਰਮੈਨ ਬਾਂਸਲਜ ਗਰੁੱਪ ਨੇ ਦੱਸਿਆ ਕਿ ਪੂਰੇ ਭਾਰਤ ਤੋਂ ਵੱਡੀ ਗਿਣਤੀ ਵਿੱਚ ਖਿਡਾਰੀ ਸਾਡੇ ਕੋਲ ਆ ਰਹੇ ਹਨ। ਸਾਡੀ ਸਮੁੱਚੀ ਐਸੋਸੀਏਸ਼ਨ ਪ੍ਬੰਧਾ ਨੂੰ ਲੈ ਕੇ ਦਿਨ ਰਾਤ ਕੰਮ ਕਰ ਰਹੀ ਹੈ। ਇਸ ਮੌਕੇ ਦਵਿੰਦਰ ਸਿੰਘ ਭਾਈ ਕੀ ਪਿਸੌਰ ਜਿਲਾ ਚੇਅਰਮੈਨ, ਸੁਖਜੀਤ ਸਿੰਘ ਮਾਨ ਖਜਾਨਚੀ, ਰਿਸੀਪਾਲ ਖੈਰਾ ਵਾਇਸ ਚੇਅਰਮੈਨ , ਮੁਨੀਸ ਸਿੰਗਲਾ ਵਾਇਸ ਪ੍ਧਾਨ ਪੰਜਾਬ, ਗੁਰਸੇਵਕ ਸਿੰਘ ਕਮਾਲਪੁਰ ਜਿਲਾ ਵਾਇਸ ਪ੍ਧਾਨ,ਬਲਜੀਤ ਸਿੰਘ ਸੀਨੀਅਰ ਵਾਇਸ ਪ੍ਧਾਨ, ਕੰਵਲਜੀਤ ਸਿੰਘ ਢੀਂਡਸਾ ਟੂਰਨਾਮੈਂਟ ਪ੍ਬੰਧਕ, ਮੇਜਰ ਸਿੰਘ ਜਖੇਪਲ, ਸ਼ੇਰਾ ਗਿੱਲ, ਭੁਪਿੰਦਰ ਸਿੰਘ ਪਟਵਾਰੀ, ਬੰਟੀ ਢਿੱਲੋਂ, ਜਤਿੰਦਰ ਪੰਨੂੰ, ਜਸਵਿੰਦਰ ਸਿੰਘ ਭਾਈ ਕੀ ਪਿਸੌਰ ਹਾਜ਼ਰ ਸਨ।।