ਸੀਟੀ ਯੂਨੀਵਰਸਿਟੀ ਨੇ ਮਨਾਇਆ ‘ਰਾਸ਼ਟਰੀ ਵਿਗਿਆਨ ਦਿਵਸ’

Share and Enjoy !

Shares
ਲੁਧਿਆਣਾ, 28 ਫਰਵਰੀ (ਭਾਰਤ ਧੀਰ) :  ਸੀਟੀ ਯੂਨੀਵਰਸਿਟੀ ਨੇ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕਰਕੇ ‘ਰਾਸ਼ਟਰੀ ਵਿਗਿਆਨ ਦਿਵਸ’ ਮਨਾਇਆ। ਯੂਨੀਵਰਸਿਟੀ ਦੇ ਸਾਰੇ ਸਕੂਲਾਂ ਦੁਆਰਾ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਜਿਵੇਂ ਕਿ ਡਾ. ਪੁਨੀਤ ਕੇ ਦਿਵੇਦੀ ਦੁਆਰਾ ਡਿਜ਼ਾਇਨ ਥਿੰਕਿੰਗ, ਕ੍ਰਿਟੀਕਲ ਥਿੰਕਿੰਗ ਅਤੇ ਇਨੋਵੇਸ਼ਨ ਡਿਜ਼ਾਈਨ ‘ਤੇ ਵਰਚੁਅਲ ਵਰਕਸ਼ਾਪ ਕੀਤੀ ਗਈ ਜੋ ਕਿ ਸੀ.ਆਰ.ਸੀ. ਵਿਭਾਗ ਵੱਲੋਂ ਅਯੋਜਿਤ ਸੀ, ਸਕੂਲ ਆਫ਼ ਫਾਰਮਾਸਿਊਟੀਕਲ ਐਂਡ ਹੈਲਥ ਕੇਅਰ ਸਾਇੰਸਜ਼ ਦੁਆਰਾ ਤਰਕਸ਼ੀਲ ਵਰਤੋਂ ਦੇ ਵਿਸ਼ੇ ‘ਤੇ ਪੋਸਟਰ ਪੇਸ਼ਕਾਰੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦਵਾਈਆਂ, ਵਿਗਿਆਨਕ ਪ੍ਰਾਪਤੀਆਂ ਅਤੇ ਚੁਣੌਤੀਆਂ ਬਾਰੇ ਦਰਸਾਇਆ ਗਿਆ ਸੀ, ਸਕੂਲ ਆਫ਼ ਲਾਅ ਨੇ ਪ੍ਰੋ. ਡਾ: ਅਜੈ ਰੰਗਾ ਦੁਆਰਾ ਅਪਰਾਧ ਦੀ ਫੋਰੈਂਸਿਕ ਜਾਂਚ ‘ਤੇ ਔਨਲਾਈਨ ਸੈਸ਼ਨ ਦਾ ਆਯੋਜਨ ਕੀਤਾ ਅਤੇ ਸ਼੍ਰੀ ਅਨਿਲ ਭਾਰਤੀ ਅਤੇ ਸ਼੍ਰੀਮਤੀ ਲੀਨਾ ਭਾਰਤੀ ਦੁਆਰਾ ‘ਵੇਅਜ ਆਫ ਮੈਕਸੀਮਾਇਜਿੰਗ ਐਨਰਜੀ’ ‘ਤੇ ਇਕ ਹੋਰ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜੋ ਸਕੂਲ ਆਫ ਹਿਊਮੈਨਨੀਜ ਐਂਡ ਫਿਜੀਕਲ ਐਜੂਕੇਸ਼ਨ ਦੁਆਰਾ ਕੀਤਾ ਗਿਆ ਸੀ ਇਸ ਤੋਂ ਇਲਾਵਾ ਸਕੂਲ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਵੱਲੋਂ ਇੱਕ ਕੁਇਜ਼ ਮੁਕਾਬਲਾ ਕਰਵਾਇਆ ਗਿਆ ਜਿੱਥੇ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਜਾਗਰੂਕ ਹੋਣ ਲਈ ਵਿਗਿਆਨ ਅਤੇ ਤਕਨਾਲੋਜੀ ਨਾਲ ਸਬੰਧਤ ਸਵਾਲ ਪੁੱਛੇ ਗਏ। ਇੱਕ ਰੰਗੋਲੀ ਅਤੇ ਪੋਸਟਰ ਮੇਕਿੰਗ ਮੁਕਾਬਲੇ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਜਿਸ ਵਿੱਚ ਟਿਕਾਊ ਭਵਿੱਖ ਲਈ ਵਿਗਿਆਨ ਅਤੇ ਤਕਨਾਲੋਜੀ ਵਿੱਚ ਏਕੀਕ੍ਰਿਤ ਪਹੁੰਚ ਦਾ ਵਿਸ਼ਾ ਰੱਖਿਆ ਗਿਆ ਸੀ। ਇਹ ਇੱਕ ਅੰਤਰ ਸਕੂਲ ਮੁਕਾਬਲਾ ਸੀ ਜਿਸ ਵਿੱਚ ਯੂਨੀਵਰਸਿਟੀ ਦੇ ਸਾਰੇ ਸਕੂਲਾਂ ਨੇ ਭਾਗ ਲਿਆ। ਇਨ੍ਹਾਂ ਗਤੀਵਿਧੀਆਂ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਮੌਕੇ ਸੀਟੀ ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਅਤੇ ਸੀਟੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਵਿਦਿਆਰਥੀਆਂ ਦੇ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕੀਤੀ। ਚਾਂਸਲਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ “ਵਿਗਿਆਨ ਹਨੇਰੇ ਵਿੱਚ ਚਾਨਣ ਸਮਾਨ ਹੈ ਜੋ ਮਨੁੱਖ ਨੂੰ ਵਿਕਾਸ ਦੀ ਰਾਹ ਉੱਤੇ ਲੈ ਕੇ ਜਾਂਦੀ ਹੈ । ਵਿਗਿਆਨ ਦੀ ਹੋਂਦ ਹੀ ਹੈ ਕਿ ਅੱਜ ਦਾ ਆਦਮੀ ਚੰਦ ਤੱਕ ਦਾ ਸਫਰ ਤੈਅ ਕਰ ਚੁੱਕਾ ਹੈ।

About Post Author

Share and Enjoy !

Shares

Leave a Reply

Your email address will not be published.