
(ਤਰਸੇਮ ਦੀਵਾਨਾ) ਹੁਸ਼ਿਆਰਪੁਰ।
ਸਿਹਤ ਵਿਭਾਗ ਦੇ ਹੁਕਮਾਂ ਤਹਿਤ ਸਿਵਲ ਸਰਜਨ ਡਾ ਅਮਰਜੀਤ ਸਿੰਘ ਦੀ ਰਹਿਨਮਈ ਹੇਠ ਡਾ ਸੁਦੇਸ਼ ਰਾਜਨ ਨੇ ਜਿਲਾ ਸਿਹਤ ਅਫਸਰ ਵੱਜੋ ਜਿਲਾਂ ਹੁਸ਼ਿਆਰਪੁਰ ਦਾ ਕਾਰਜਭਾਰ ਸੰਭਾਲ ਲਿਆ । ਇਸ ਮੋਕੇ ਡਾ ਸੁਦੇਸ਼ ਕੁਮਾਰ ਨੇ ਜਿਲੇ ਦੇ ਸਾਰੇ ਹੀ ਖਾਧ ਪਦਾਰਥਾ ਦੇ ਵਿਕ੍ਰੇਤਾਵਾਂ ਨੂੰ ਸਾਫ ਸੁਥਰੀਆਂ ਅਤੇ ਮਿਆਰੀ ਖਾਣ ਪੀਣ ਦੀਆ ਚੀਜਾਂ ਜਿਲਾਂ ਵਾਸੀਆ ਨੂੰ ਮੁਹੱਈਆ ਕਰਵਾਉਣ ਦੇ ਦਿਸਾ ਨਿਰਦੇਸ਼ ਦਿੱਤੇ ਨਾਲ ਹੀ ਸਾਰਿਆ ਨੂੰ ਫੂਡ ਸੇਫਟੀ ਐਡ ਸਟੈਡਰਡ ਐਕਟ ਅਧੀਨ ਫੂਡ ਲਾਇਸੈਸ ਜਾ ਰਜਿਸਟ੍ਰੇਸਨ ਕਰਵਾਉਣ ਦੀ ਵੀ ਹਦਾਇਤ ਕਰਨ ਅਤੇ ਐਕਟ ਦੀ ਇਨ ਬਿੰਨ ਪਾਲਣਾ ਕਰਨਾ ਯਕੀਨੀ ਬਨਾਉਣ ਲਈ ਵੀ ਕਿਹਾ । ਉਹਨਾਂ ਬਰਸਾਤ ਦੇ ਮੌਸਮ ਵਿੱਚ ਸਬਜੀਆਂ ਅਤੇ ਫੱਲ ਵੇਚਣ ਵਾਲਿਆ ਨੂੰ ਜਿਆਦਾ ਪੱਕੇ ਹੋਏ ਫਲ , ਸਬਜੀਆਂ ਨੂੰ ਨਾ ਵੇਚਣ ਅਤੇ ਸਾਫ ਸਫਾਈ ਰੱਖਣ ਬਾਰੇ ਕਿਹਾ ਤਾ ਲੋਕਾਂ ਦੀ ਸਿਹਤ ਨਾ ਖਿਲਵਾੜ ਨਾ ਹੋ ਸਕੇ । ਇਸ ਮੋਕੇ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ , ਜਿਲਾ ਪਰਿਵਾਰ ਭਲਾਈ , ਜਿਲਾ ਪ੍ਰੋਗਰਾਮ ਮੈਨੇਜਰ ਮਹੁੰਮਦ ਆਸਿਫ , ਫੂਡ ਸੇਫਟੀ ਅਫਸਰ ਰਮਨ ਵਿਰਦੀ , ਸੰਦੀਪ ਕੁਮਾਰ , ਅਤੇ ਫੂਡ ਟੀਮ ਦੇ ਮੈਬਰ ਪਰਮਜੀਤ ਸਿੰਘ, ਰਾਮ ਲੁਭਾਇਆ ਅਤੇ ਨਰੇਸ਼ ਕੁਮਾਰ ਹਾਜਰ ਸਨ|