ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਕਲੱਬ ਨੇ ਕਰਵਾਏ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਅਨੰਦ ਕਾਰਜ਼

Share and Enjoy !

Shares

– ਧਾਰਮਕਿ, ਸਮਾਜਿਕ ਤੇ ਰਾਜਨੀਤਿਕ ਜੱਥੇਬੰਦੀਆਂ ਦੇ ਆਗੂਆਂ ਨੇ ਨਵ-ਜੋੜਿਆ ਨੂੰ ਦਿੱਤਾ ਆਸ਼ਰੀਵਾਦ

(ਆਰ.ਸੀ. ਸਿੰਘ/ਰੋਸ਼ਨ ਕੁਮਾਰ) ਸਾਹਨੇਵਾਲ/ਲੁਧਿਆਣਾ। ਹਲਕਾ ਸਾਹਨੇਵਾਲ ਵਿਖੇ ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਕਲੱਬ (ਰਜਿ.) ਵੱਲੋਂ ਭਾਰਤ ਰਤਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 15 ਲੋੜਵੰਦ ਧੀਆਂ ਦੇ ਕੰਨਿਆ ਦਾਨ ਕਰਵਾਏ ਗਏ, ਹਰ ਇੱਕ ਲੜਕੀ ਨੂੰ ਘਰ ’ਚ ਇਸਤੇਮਾਨ ਹੋਣ ਵਾਲੀ ਹਰ ਇੱਕ ਲੋੜ ਦਾ ਸਾਮਾਨ ਵੀ ਦਿੱਤਾ ਗਿਆ। ਇਹ ਸਮੂਹਿਕ ਵਿਆਹ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਕੌਲ (ਈਟੀਓ) ਦੀ ਪ੍ਰਧਾਨਗੀ ਹੇਠ ਬਾਕੀ ਕਲੱਬ ਮੈਂਬਰਾਂ ਅਤੇ ਐੱਨਆਰਆਈ ਦੇ ਸਹਿਯੋਗ ਨਾਲ ਕੀਤੇ ਜਾਂਦੇ ਹਨ। ਕਰਾਏ ਗਏ ਸਮਾਗਮ ਦੌਰਾਨ ਵਿਧਾਇਕ ਹਰਦੀਪ ਸਿੰਘ ਮੁੰਡੀਆਂ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰ, ਵਿਧਾਇਕ ਰਾਜਿੰਦਰਪਾਲ ਕੌਰ ਛੀਨਾ, ਵਿਧਾਇਕ ਜੀਵਨ ਸਿੰਘ ਸੰਗੋਵਾਲ, ਵਿਧਾਇਕ ਦਲਜੀਤ ਸਿੰਘ ਭੋਲਾ, ਰਿਟਾ. ਆਈਏਐੱਸ ਸੁੱਚਾ ਰਾਮ ਲੱਧੜ, ਟੀ.ਐਸ. ਕਾਕਾ, ਸਰਬਜੀਤ ਸਿੰਘ ਸਰਬਾ, ਮਾਨ ਸਿੰਘ ਗਰਚਾ, ਸਰਤਾਜ ਸਿੰਘ ਸਿੱਧੂ, ਸਹਾਇਕ ਡਾਇਰੈਕਟਰ ਜਗਵਿੰਦਰਪਾਲ ਸਿੰਘ, ਅਵਤਾਰ ਸਿੰਘ ਗਰੇਵਾਲ (ਯੂਐੱਸਏ), ਹਰਭਜਨ ਸਿੰਘ ਨਾਗੀ (ਈਟੀਓ), ਵਿਨੋਦ ਤੱਖੀ 

(ਈਟੀਓ), ਕੁਲਵੰਤ ਸਿੰਘ ਐਕਈਐੱਨ, ਸੰਤੋਖ ਸਿੰਘ ਪਟਿਆਲਾ, ਭਾਜਪਾ ਆਗੂ ਰੀਨਾ ਜੈਨ ਆਦਿ ਵੱਲੋਂ ਸਮੂਹਿਕ ਵਿਆਹਾਂ ਵਿੱਚ ਪਹੁੰਚਕੇ ਨਵ-ਜੋੜਿਆ ਨੂੰ ਆਸ਼ੀਰਵਾਦ ਦਿੱਤਾ ਗਿਆ ਅਤੇ ਨਵ-ਜੋੜਿਆ ਦੇ ਸਮੂਹਿਕ ਆਨੰਦ ਕਾਰਜ ਇਤਿਹਾਸਕ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਨੰਦਪੁਰ ਸਾਹਨੇਵਾਲ ਵਿਖੇ ਸੰਤ ਬਾਬਾ ਮੇਜਰ ਸਿੰਘ (ਕਾਰਸੇਵਾ ਸ਼੍ਰੀ ਹਜੂਰ ਸਾਹਿਬ ਵਾਲੇ), ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਹਰਾ, ਮਲਕੀਤ ਸਿੰਘ ਹਰਾ ਦੀ ਦੇਖ-ਰੇਖ ਹੇਠ ਕੀਤੇ ਗਏ। ਇਸ ਸਮਾਗਮ ਵਿਚ ਆਏ ਹੋਏ ਮਹਿਮਾਨਾਂ ਲਈ ਸੱਭਿਆਚਾਰਕ ਪ੍ਰੋਗਰਾਮ ਦੇ ਆਯੋਜਨ ਕੀਤਾ ਗਿਆ ਸੀ ਅਤੇ ਇਸ ਪ੍ਰੋਗਰਾਮ ਵਿਚ ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਸਤਵਿੰਦਰ ਬਿੱਟੀ ਵੱਲੋਂ ਨਵ-ਜੋੜਿਆ ਨਾਲ ਗਿੱਧਾ-ਬੋਲੀਆਂ ਅਤੇ ਭੰਗੜਾ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਕੌਲ ਨੇ ਦੱਸਿਆ ਕਿ ਇਹ ਵਿਆਹ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮਦਿਨ ਨੂੰ ਮੁੱਖ ਰੱਖਦਿਆਂ ਕੀਤੇ ਜਾਂਦੇ ਹਨ ਅਤੇ ਜਿਨਾਂ ਧੀਆਂ ਦਾ ਅੱਜ ਕਲੱਬ ਵੱਲੋਂ ਵਿਆਹ ਕੀਤੇ ਗਏ ਹਨ ਉਨਾਂ ਨੂੰ ਘਰ ਦਾ ਹਰ ਇਕ ਲੋੜੀਂਦਾ ਜਰੂਰਤ ਦਾ ਸਮਾਨ ਵੀ ਦਿੱਤਾ ਗਿਆ। ਉਨਾਂ ਅੱਗੇ ਦੱਸਿਆ ਕਿ ਇਹ ਕਲੱਬ ਹਰ ਇੱਕ ਧਰਮ ਦਾ ਸਤਿਕਾਰ ਕਰਦਾ ਹੈ ਅਤੇ ਜਿਸ ਕਰਕੇ ਅੱਜ ਸਮੂਹਿਕ ਵਿਆਹਾਂ ਵਿੱਚ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਪਰਿਵਾਰਾਂ ਦੀਆਂ ਧੀਆਂ ਦਾ ਕੰਨਿਆ ਦਾਨ ਉਨਾਂ ਲੋੜਵੰਦ ਪਰਿਵਾਰਾਂ ਦੇ ਰੀਤੀ ਰਿਵਾਜਾਂ ਨਾਲ ਕੀਤਾ ਗਿਆ। ਸਮਾਗਮ ਵਿੱਚ ਲੜਕਾ ਅਤੇ ਲੜਕੀ ਨਾਲ ਆਇਆ ਹੋਇਆ ਪਰਿਵਾਰ ਦੇ ਰਿਸ਼ਤੇਦਾਰਾਂ ਲਈ ਵੈਸਨੂੰ ਖਾਣ-ਪੀਣ ਦਾ ਖਾਸ ਪ੍ਰਬੰਧ ਵੀ ਕੀਤਾ ਗਿਆ। ਉਨਾਂ ਅੱਗੇ ਦੱਸਿਆ ਕਿ ਆਏ ਹੋਏ ਮੁਖ ਮਹਿਮਾਨਾਂ ਤੋਂ ਇਲਾਵਾ ਹੋਰ ਵੀ ਨਾਮਵਰ ਸ਼ਖਸੀਅਤਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਵੀ ਕੀਤਾ ਗਿਆ ਸੀ। ਸਮਾਗਮ ਦੌਰਾਨ ਅਜਮੇਰ ਸਿੰਘ ਧਾਲੀਵਾਲ, ਮਨਜਿੰਦਰ ਸਿੰਘ ਭੋਲਾ, ਰਮੇਸ਼ ਕੁਮਾਰ ਪੱਪੂ, ਸਰਬਜੀਤ ਸਿੰਘ ਕਡਿਆਣਾ, ਹਰਬੰਸ ਸਿੰਘ ਸੈੰਸ, ਸ਼ੇਰ ਸਿੰਘ ਚੱਕ ਸਵਰਨ ਨਾਥ, ਦਵਿੰਦਰ ਸਿੰਘ ਬਾਗਾ, ਰਾਜੂ ਭਾਟੀਆ, ਅਮਰਜੀਤ ਸਿੰਘ ਰਾਏ, ਲੇਖ ਰਾਜ, ਓਮ ਪ੍ਰਕਾਸ ਗੋਇਲ, ਚੰਚਲ ਸਿੰਘ, ਕੁਲਜੀਤ ਸਿੰਘ ਕੈਸ਼ੀਅਰ, ਸਾਬਕਾ ਏਐੱਸਆਈ ਲਾਭ ਸਿੰਘ, ਕੁਲਵਿੰਦਰ ਸਿੰਘ ਬਿਮਰੋ, ਹਰਵਿੰਦਰ ਕੁਮਾਰ ਪੱਪੀ, ਸੰਦੀਪ ਕੁਮਾਰ ਸੋਨੀ, ਲਾਲੀ ਹਰਾ, ਗੁਰਮੇਲ ਸਿੰਘ ਮੰਗਲੀ, ਗੁਰਸੇਵਕ ਸਿੰਘ, ਦਲਜੀਤ ਸਿੰਘ ਬੱਗਾ, ਦਿਲਪ੍ਰੀਤ ਸਿੰਘ ਪਟਵਾਰੀ, ਸਤਵਿੰਦਰ ਸਿੰਘ ਹੈਪੀ, ਕੁਲਦੀਪ ਸਿੰਘ ਕੌਲ, ਨਾਜਰ ਸਿੰਘ, ਸੋਮਾ ਸਿੰਘ, ਮਹਿੰਦਰ ਸਿੰਘ ਕੌਲ, ਹਰਦੀਪ ਸਿੰਘ ਜੈਲਦਾਰ, ਇੰਜ. ਦਲਜੀਤ ਸਿੰਘ, ਆਰਕੇ ਭਾਟੀਆ, ਰਾਜਨ ਲਾਡੀ, ਕੁਲਦੀਪ ਐਰੀ, ਬਲਵੰਤ ਸਿੰਘ ਨੰਦਪੁਰ ਆਦਿ ਇਲਾਕੇ ਭਰ ਦੇ ਪਤਵੰਤੇ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.