
(ਤਰਸੇਮ ਦੀਵਾਨਾ) ਹੁਸ਼ਿਆਰਪੁਰ।
ਜੇ.ਐਸ.ਐਸ. ਆਸਾ ਕਿਰਨ ਸਪੈਸਲ ਸਕੂਲ ਦੇ ਵਿਦਿਆਰਥੀਆਂ ਨੇ ਨਾਇਸ ਕੰਪਿਊਟਰ ਸੈਂਟਰ, ਮਾਲ ਰੋਡ, ਹੁਸ਼ਿਆਰਪੁਰ ਵਿਖੇ ਮੋਮਬੱਤੀਆਂ ਦੀ ਪ੍ਰਦਰਸਨੀ ਲਗਾਈ। ਪ੍ਰਦਰਸਨੀ ਦਾ ਉਦਘਾਟਨ ਨਾਇਸ ਕੰਪਿਊਟਰ ਦੇ ਡਾਇਰੈਕਟਰ ਪ੍ਰੇਮ ਸੈਣੀ, ਸਵੀਨ ਸੈਣੀ ਅਤੇ ਮਿਥੁਨ ਠਾਕੁਰ ਨੇ ਕੀਤਾ। ਸ੍ਰੀਮਤੀ ਪੀ.ਡੀ.ਆਰੀਆ ਮਹਿਲਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਵੀ ਮੋਮਬੱਤੀਆਂ ਦੀ ਪ੍ਰਦਰਸਨੀ ਲਗਾਈ ਗਈ । ਪ੍ਰਦਰਸਨੀ ਦਾ ਉਦਘਾਟਨ ਪਿ੍ਰੰਸੀਪਲ ਟਿਮਾਟਨੀ ਆਹਲੂਵਾਲੀਆ ਨੇ ਕੀਤਾ। ਇਸ ਮੌਕੇ ਪਿ੍ਰੰਸੀਪਲ ਟਿਮਾਟਨੀ ਆਹਲੂਵਾਲੀਆ ਨੇ ਕਿਹਾ ਕਿ ਹਰ ਸਾਲ ਵਿਸੇਸ ਬੱਚੇ ਸਾਡੇ ਸਕੂਲ ਵਿੱਚ ਮੋਮਬੱਤੀਆਂ ਦੀ ਪ੍ਰਦਰਸਨੀ ਲਗਾਉਂਦੇ ਹਨ, ਸਾਰੇ ਬੱਚੇ ਸੁੰਦਰ ਮੋਮਬੱਤੀਆਂ ਵੱਲ ਆਕਰਸ਼ਿਤ ਹੁੰਦੇ ਹਨ। ਇਸ ਨਾਲ ਹਰ ਘਰ ਚ ਇਹ ਸੰਦੇਸ ਜਾਂਦਾ ਹੈ ਕਿ ਵਿਸੇਸ ਬੱਚੇ ਵੀ ਬਹੁਤ ਕੁਝ ਕਰ ਸਕਦੇ ਹਨ। ਇਹ ਵਿਸੇਸ ਬੱਚਿਆਂ ਨੂੰ ਆਤਮ-ਨਿਰਭਰ ਬਣਾਉਣ ਦੀ ਕੋਸ਼ਿਸ਼ ਹੈ। ਇਸ ਮੌਕੇ ਸਕੱਤਰ ਹਰਬੰਸ ਸਿੰਘ, ਹਰਮੇਸ ਤਲਵਾੜ, ਬਲਰਾਮ ਸਿੰਘ ਜਰਿਆਲ, ਪਿ੍ਰੰਸੀਪਲ ਸੈਲੀ ਸਰਮਾ, ਰਜਨੀ ਬਾਲਾ, ਗੁਰੂਪ੍ਰਸਾਦ, ਕਮਲਜੀਤ ਕੌਰ ਸਪੈਸਲ ਵਿਦਿਆਰਥੀ ਚੀਨਾ, ਅਮਨਦੀਪ ਸਿੰਘ, ਧੀਰਜ, ਰੋਹਿਤ ਕੁਮਾਰ ਆਦਿ ਹਾਜਰ ਸਨ।