
– ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੀਤੀ ਮੁੱਖ ਮਹਿਮਾਨ ਵਜੋਂ ਸਿਰਕਤ
(ਜਗਸੀਰ ਲੌਂਗੋਵਾਲ) ਸੰਗਰੂਰ।
ਸੰਗਰੂਰ ਵਿਖੇ ਚੱਲ ਰਹੇ ਖੇਤਰੀ ਸਰਸ ਮੇਲੇ ਵਿੱਚ ਬੀਤੀ ਸਾਮ ਰਣਜੀਤ ਬਾਵਾ ਨੇ ਆਪਣੇ ਚਰਚਿਤ ਗੀਤਾਂ ਨਾਲ ਦਰਸਕਾਂ ਦਾ ਭਰਪੂਰ ਮਨੋਰੰਜਨ ਕੀਤਾ। ਦਰਸਕਾਂ ਦੇ ਠਾਠਾਂ ਮਾਰਦੇ ਇਕੱਠ ਤੋਂ ਪ੍ਰਭਾਵਿਤ ਹੁੰਦਿਆਂ ਗਾਇਕ ਰਣਜੀਤ ਬਾਵਾ ਨੇ ਖੁੱਲਦਿਲੀ ਨਾਲ ਗਾਇਆ ਅਤੇ ਲੋਕਾਂ ਦੀ ਫਰਮਾਇਸ ਨੂੰ ਕਬੂਲ ਕਰਦਿਆਂ ਸਾਨਦਾਰ ਪੇਸਕਾਰੀ ਕੀਤੀ।
ਸਟਾਰ ਨਾਈਟ ਦੌਰਾਨ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ। ਉਨਾਂ ਜਿਲਾ ਪ੍ਰਸਾਸ਼ਨ ਦੇ ਉਦਮ ਦੀ ਸਲਾਘਾ ਕੀਤੀ ਅਤੇ ਦੇਸ ਦੀਆਂ ਵਿਰਾਸਤੀ ਕਲਾਵਾਂ ਅਤੇ ਸਭਿਆਚਾਰਕ ਤੰਦਾਂ ਨੂੰ ਮਜਬੂਤ ਕਰਨ ਦੀ ਦਿਸਾ ਵਿੱਚ ਸਰਸ ਮੇਲੇ ਨੂੰ ਇੱਕ ਸਾਰਥਕ ਕਦਮ ਦੱਸਿਆ। ਇਸ ਮੌਕੇ ਡਿਪਟੀ ਕਮਿਸਨਰ ਜਤਿੰਦਰ ਜੋਰਵਾਲ, ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ, ਏ.ਡੀ.ਸੀ. ਵਰਜੀਤ ਵਾਲੀਆ, ਏ.ਡੀ.ਸੀ. ਅਨਮੋਲ ਸਿੰਘ ਧਾਲੀਵਾਲ, ਸੀਨੀਅਰ ਆਗੂ ਗੁਰਮੇਲ ਸਿੰਘ ਘਰਾਚੋਂ ਸਮੇਤ ਹੋਰ ਪ੍ਰਸਾਸਨਿਕ, ਜੁਡੀਸੀਅਲ ਅਤੇ ਹੋਰ ਸਖਸੀਅਤਾਂ ਵੀ ਹਾਜਰ ਸਨ।
ਸਟਾਰ ਨਾਈਟ ਦੌਰਾਨ ਗਾਇਕ ਰਣਜੀਤ ਬਾਵਾ ਨੇ ਹੈਵੀ ਵੇਟ ਭੰਗੜਾ, ਮਿਰਜਾ, ਯਾਰੀ ਚੰਡੀਗੜ ਵਾਲੀਏ, ਜੁੱਤੀ ਕਸੂਰੀ, ਵੰਝਲੀ ਵਾਜਾ ਆਦਿ ਸਮੇਤ ਹੋਰ ਗੀਤਾਂ ਨਾਲ ਲਗਭਗ ਦੋ ਘੰਟੇ ਚੰਗਾ ਰੰਗ ਬੰਨਿਆ। ਖੇਤਰੀ ਸਰਸ ਮੇਲੇ ਦੌਰਾਨ ਸਵੇਰ ਤੋਂ ਸਾਮ ਤੱਕ ਲੋਕਾਂ ਨੇ ਖੂਬ ਅਨੰਦ ਮਾਣਿਆ ਅਤੇ ਵੱਖ ਵੱਖ ਰਾਜਾਂ ਦੇ ਸ਼ਿਲਪਕਾਰਾਂ ਵੱਲੋਂ ਤਿਆਰ ਕੀਤੇ ਸਮਾਨ ਦੀ ਖਰੀਦਦਾਰੀ ਕੀਤੀ। ਰਣਬੀਰ ਕਾਲਜ ਦੇ ਖੇਡ ਮੈਦਾਨ ਵਿੱਚ ਸਰਸ ਮੇਲੇ ਤਹਿਤ ਲਗਾਏ ਗਏ ਵੰਨ ਸੁਵੰਨੇ ਝੂਲੇ ਵੀ ਆਕਰਸਣ ਦਾ ਕੇਂਦਰ ਬਣੇ ਰਹੇ।