ਜਿਲੇ ਵਿਚ ‘ਵਿੱਦਿਆ ਪ੍ਰਕਾਸ਼ ਸਕੂਲ ਵਾਪਸੀ ਆਗਾਜ’ ਪ੍ਰੋਜੈਕਟ ਦੀ ਹੋਈ ਸ਼ੁਰੂਆਤ- ਡਿਪਟੀ ਕਮਿਸ਼ਨਰ

Share and Enjoy !

Shares


ਮਲੋਟ/ਮੁਕਤਸਰ (ਪ੍ਰੇਮ ਗਰਗ) : ਕੈਬਨਿਟ ਮੰਤਰੀ, ਡਾ.ਬਲਜੀਤ ਕੌਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ, ਵਿਭਾਗ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਆਈਏਐਸ ਸ੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ ‘ਵਿੱਦਿਆ ਪ੍ਰਕਾਸ਼ ਸਕੂਲ ਵਾਪਸੀ ਆਗਾਜ’ ਪ੍ਰੋਗਰਾਮ ਦੀ ਪੂਰੇ ਜਿਲੇ ਵਿੱਚ ਸ਼ੁਰੂਆਤ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ, ਮਿਸ ਰਾਜਦੀਪ ਕੌਰ(ਆਈ. ਏ. ਐਸ) ਵੱਲੋਂ ਇਸ ਪ੍ਰੋਗਰਾਮ ਤਹਿਤ ਬੱਚਿਆਂ ਦੇ ਬੌਧਿਕ, ਨੈਤਿਕ ਅਤੇ ਸਮਾਜਿਕ ਵਿਕਾਸ ਲਈ ਬੱਚਿਆਂ ਨੂੰ ਹਾਈਜੈਨਿਕ 7 , 7 4, 3 1, ਘਰੇਲੂ ਹਿੰਸਾ, ਨਸ਼ਿਆਂ ਵਿਰੋਧੀ, 7 “-2 “ ਆਦਿ ਵਿਸ਼ਿਆਂ ਨੂੰ ਸ਼ਾਮਲ ਕਰਨ ਲਈ ਕਿਹਾ ਗਿਆ। ਇਸ ਪ੍ਰੋਗਰਾਮ ਵਿੱਚ ਹਰ ਬੱਚੇ ਤੋਂ ਪੌਦਾ ਲਗਵਾਇਆ ਜਾਵੇਗਾ, ਜਿਸ ਨੂੰ ਬੱਚੇ ਦਾ ਨਾਮ ਦਿੱਤਾ ਜਾਵੇਗਾ। ਅੱਜ ਉਪ-ਮੰਡਲ ਮੈਜਿਸਟ੍ਰੇਟ, ਸ੍ਰੀਮਤੀ ਸਵਰਨਜੀਤ ਕੌਰ ਵੱਲੋਂ ਇਸ ਪ੍ਰੋਜੈਕਟ ਦੀ ਸ੍ਰੀ ਮੁਕਤਸਰ ਸਾਹਿਬ ਦੇ ਸ਼ੇਖ ਫਰੀਦ ਸਕੂਲ ਵਿੱਚ ਸ਼ੂਰੂਆਤ ਕਰਦੇ ਹੋਏ ਦੱਸਿਆ ਗਿਆ ਕਿ ‘ਵਿੱਦਿਆ ਪ੍ਰਕਾਸ਼ ਸਕੂਲ ਵਾਪਸੀ ਆਗਾਜ’ ਸਕੂਲ ਤੋਂ ਵਿਰਵੇ ਬੱਚਿਆਂ ਲਈ ਚਲਾਇਆ ਗਿਆ। ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ, ਆਓ ਆਪਾਂ ਇਸ ਪ੍ਰੋਗਰਾਮ ਵਿੱਚ ਸਹਿਯੋਗ ਦੇ ਕੇ ਆਪਣੇ ਦੇਸ਼ ਦਾ ਭਵਿੱਖ ਉਜਵਲ ਬਣਾਈਏ। ਇਸ ਦੋਰਾਨ ਉਹਨਾ ਦੱਸਿਆ ਕਿ ਇਹ ਪ੍ਰੋਗਰਾਮ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਤਿੰਨਾਂ ਬਲਾਕ ਵਿੱਚ 1 ਜੂਨ ਤੋਂ ਸ਼ੁਰੂ ਹੋ ਕਿ 30 ਜੂਨ ਤੱਕ ਚੱਲੇਗਾ। ਜਿੱਥੇ ਹਰ ਮਾਂ-ਬਾਪ ਦਾ ਸਪਨਾ ਹੁੰਦਾ ਹੈ ਕਿ ਸਾਡਾ ਬੱਚਾ ਪੜ-ਲਿਖ ਕੇ ਵੱਡਾ ਅਫਸਰ ਬਣੇ। ਉੱਥੇ ਸਲੱਮ ਏਰੀਆ, ਝੁੱਗੀਆਂ-ਝੋਪੜੀਆਂ ਵਿੱਚ ਰਹਿਣ ਵਾਲੇ ਆਪਣਾ ਜੀਵਨ ਨਿਰਵਾਹ ਕਰਨ ਲਈ ਦੋ ਵਕਤ ਦੀ ਰੋਟੀ ਕਮਾਉਣ ਵਿੱਚ ਲੱਗੇ ਹੋਏ ਹਨ, ਉੱਥੇ ਉਹ ਆਪਣੇ ਬੱਚਿਆਂ ਪ੍ਰਤੀ ਦੇਖੇ ਸੁਪਨਿਆਂ ਨੂੰ ਪੂਰਾ ਕਰਨਾ ਤਾਂ ਦੂਰ ਦੀ ਗੱਲ, ਆਪਣੇ ਬੱਚਿਆਂ ਲਈ ਫਰਜ ਵੀ ਪੂਰੇ ਨਹੀਂ ਕਰ ਪਾਉਂਦੇ। ਜਿਲਾ ਬਾਲ ਸੁਰੱਖਿਆ ਅਫਸਰ. ਡਾ. ਸ਼ਿਵਾਨੀ ਨਾਗਪਾਲ ਵੱਲੋਂ ਦੱਸਿਆ ਗਿਆ ਕਿ ਸਲੱਮ ਏਰੀਆ ਵਿੱਚ ਰਹਿਣ ਵਾਲੇ ਬੱਚਿਆਂ ਦੇ ਮਾਤਾ-ਪਿਤਾ ਕੱਚ ਚੁਗਣ, ਭਿੱਖਿਆ ਮੰਗਣ, ਢੋਲੀ, ਸਪੇਰੇ ਆਦਿ ਦਾ ਕੰਮ ਕਰਦੇ ਹਨ, ਉਨਾਂ ਦੇ ਬੱਚਿਆਂ ਦੇ ਹੱਥਾਂ ਵਿੱਚ ਜਿੱਥੇ ਕਿਤਾਬਾਂ ਹੋਣੀਆਂ ਚਾਹੀਦੀਆਂ ਸਨ, ਉੱਥੇ ਉਹ ਜਿੰਮੇਵਾਰੀਆਂ ਦੇ ਬੋਝ ਥੱਲੇ ਦੱਬ ਗਏ ਹਨ। ਵਿਭਾਗ ਵੱਲੋਂ ਸਲੱਮ ਏਰੀਆ ਦੇ ਸਰਵੇ ਦੌਰਾਨ ਇਹ ਤੱਥ ਸਾਹਮਣੇ ਆਏ ਕਿ ਇਹ ਬੱਚੇ ਸਕੂਲਾਂ ਵਿੱਚ ਜਾਣ ਦੀ ਬਜਾਏ ਇੱਧਰ-ਉੱਧਰ ਘੁੰਮਦੇ ਰਹਿੰਦੇ ਹਨ। ਵਿਭਾਗ ਵੱਲੋਂ ਇਨਾਂ ਬੱਚਿਆਂ ਦੀ ਸਕੂਲ ਵਿੱਚ ਮੁੜ ਵਾਪਸੀ ਲਈ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਜਿਲਾ ਸਿੱਖਿਆ ਅਫਸਰ(ਐਲੀਮੈਂਟਰੀ), ਸ੍ਰੀਮਤੀ ਪ੍ਰਬਜੋਤ ਕੌਰ ਦੇ ਸਹਿਯੋਗ ਨਾਲ ਇਨਾਂ ਬੱਚਿਆਂ ਲਈ ਛੁੱਟੀਆਂ ਵਿੱਚ ਸਪੈਸ਼ਲ ਰੈਂਮਡੀਅਲ ਕਲਾਸਾਂ ਦਾ ਆਯੋਜਨ ਕੀਤਾ ਗਿਆ, ਜਿਸ ਤਹਿਤ ਗਤੀਵਿਧੀਆਂ ਦੇ ਆਧਾਰ ਤੇ ਪੜਾਈ ਕਰਵਾਈ ਜਾਵੇਗੀ। ਸਿੱਖਿਆ ਵਿਭਾਗ ਦੇ ਵਲੰਟੀਅਰ ਅਤੇ ਮਿੱਡ ਡੇ ਮੀਲ ਦੇ ਵਰਕਰਾਂ ਦੇ ਸਹਿਯੋਗ ਨਾਲ ਬੱਚਿਆਂ ਦੀ ਪੜਾਈ ਅਤੇ ਖਾਣੇ ਦਾ ਪ੍ਰਬੰਧ ਕੀਤਾ ਗਿਆ। ਜਿਲਾ ਪ੍ਰੋਗਰਾਮ ਅਫਸਰ, ਸ੍ਰੀਮਤੀ ਰਨਤਦੀਪ ਸੰਧੂ ਵੱਲੋ ਦੱਸਿਆ ਗਿਆ ਕਿ ਇਸ ਪ੍ਰੋਜੈਕਟ ਵਿੱਚ 319 ਬੱਚੇ ਭਾਗ ਲੈਣਗੇ। ਇਸ ਪ੍ਰੋਗਰਾਮ ਤਹਿਤ ਸਿੱਖਿਆ ਵਿਭਾਗ ਨਾਲ ਚਲਾਈਆਂ ਜਾ ਰਹੀਆਂ ਰੈਮਡੀਅਲ ਕਲਾਸਾਂ ਵਿੱਚ ਬੱਚਿਆਂ ਨੂੰ ਗਣਿਤ, ਅੰਗਰੇਜੀ ਅਤੇ ਪੰਜਾਬੀ ਦੀ ਪੜਾਈ ਕਰਵਾਈ ਜਾਵੇਗੀ ਤਾਂ ਜੋ ਬੱਚਿਆਂ ਦੀ ਪੜਾਈ ਵਿੱਚ ਰੁਚੀ ਪੈਦਾ ਹੋ ਸਕੇ ਅਤੇ ਬੱਚਿਆਂ ਦੀ ਸਕੂਲ ਵਾਪਸੀ ਸੰਭਵ ਹੋ ਸਕੇ। ਇਸ ਮੌਕੇ ਤੇ ਸ. ਹਰਜੀਤ ਸਿੰਘ, ਡਿਪਟੀ ਜਿਲਾ ਸਿੱਖਿਆ ਅਫਸਰ, ਸ.ਰਾਜਵਿੰਦਰ ਸਿੰਘ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਵੀਨਾ ਰਾਣੀ, ਪਿ੍ਰੰਸੀਪਲ ਸਰਕਾਰੀ ਪ੍ਰਾਇਮਰੀ ਸਕੂਲ, ਸ਼ੇਖ ਫਰੀਦ ਨਗਰ, ਸ.ਜਗਜੀਤ ਸਿੰਘ, ਡੀਐਮਟੀ, ਸ੍ਰੀ ਸੰਦੀਪ ਸਿੰਘ, ਮਿੱਡ ਡੇ ਮੀਲ ਇੰਚਾਰਜ, ਸਟਾਫ ਮੈਂਬਰ ਸਰਕਾਰੀ ਪ੍ਰਾਇਮਰੀ ਸਕੂਲ, ਸ਼ੇਖ ਫਰੀਦ ਨਗਰ, ਸ.ਗੁਰਪ੍ਰੀਤ ਸਿੰਘ, ਸ੍ਰੀਮਤੀ ਪਰਮਿੰਦਰਜੀਤ ਕੌਰ, ਸ੍ਰੀਮਤੀ ਨੇਹਾ, ਸ੍ਰੀਮਤੀ ਅਨਾਮਿਕਾ, ਸ.ਰੌਸ਼ਨ ਸਿੰਘ, ਸ੍ਰੀਮਤੀ ਮਨਜਿੰਦਰ ਕੌਰ, ਸ੍ਰੀਮਤੀ ਬਿਮਲੇਸ਼, ਸ੍ਰੀਮਤੀ ਨਰਿੰਦਰ ਕੌਰ, ਸ੍ਰੀ ਅਮਨਦੀਪ ਕੌਰ, ਸ੍ਰੀਮਤੀ ਅਨੂ ਬਾਲਾ, ਬਾਲ ਸੁਰੱਖਿਆ ਅਫਸਰ, ਸ੍ਰੀ ਸੌਰਵ ਚਾਵਲਾ, ਲੀਗਲ ਕਮ ਪ੍ਰੋਬੇਸ਼ਨ ਅਫਸਰ ਮੌਜੂਦ ਸਨ।

About Post Author

Share and Enjoy !

Shares

Leave a Reply

Your email address will not be published.