ਜਾਪਾਨ ਦੇ ਇਬਰਾਕੀ ਕੇਨ ਵਿਖੇ ਮਨਾਇਆ ਮਹਾ ਸ਼ਿਵਰਾਤਰੀ ਦਾ ਤਿਉਹਾਰ

Share and Enjoy !

Shares

ਜਾਪਾਨ 28 ਫਰਵਰੀ (ਕਰਮਵੀਰ ਸਿੰਘ) : ਹਿੰਦੂ ਸੰਗਠਨ ਦੇ ਵੱਲੋ ਜਾਪਾਨ ਇਬਕਾਰੀ ਕੇਨ ਵਿਖੇ ਮਹਾ ਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਅਤੇ ਭਗਵਾਨ ਸ਼ਿਵ ਭੋਲੇ ਜੀ ਦੀ ਪੂਜਾ ਅਰਚਨਾ ਕੀਤੀ ਗਈ। ਇਸ ਮੌਕੇ ਤੇ ਬੋਲਦਿਆ ਜਾਪਾਨ ਇਬਕਾਰੀ ਕੇਨ ਦੇ ਹਿੰਦੂ ਸੰਗਠਨ ਵੱਲੋ ਕਿਹਾ ਗਿਆ ਕਿ ਜਾਪਾਨ ਵਿਖੇ ਮਹਾ ਸ਼ਿਵਰਾਤਰੀ ਦਾ ਤਿਉਹਾਰ ਪਹਿਲੀ ਵਾਰ ਮਨਾਇਆ ਗਿਆ ਹੈ ਅਤੇ ਆਉਣ ਵਾਲੇ ਸਮੇਂ ‘ਚ ਸ਼ਿਵ ਭੋਲੇ ਨਾਥ ਜੀ ਦਾ ਮੰਦਿਰ ਬਣਾਇਆ ਜਾਵੇਗਾ ਅਤੇ ਇਸ ਵਾਰ ਦੀ ਤਰਾ ਹਰ ਸਾਲ ਮਹਾ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਇਆ ਜਾਵੇਗਾ। ਉਹਨਾ ਕਿਹਾ ਕਿ ਮੰਦਿਰ ਦੇ ਬਣ ਜਾਣ ਤੋ ਬਾਅਦ ਅਗਰ ਕੋਈ ਵੀ ਜਾਪਾਨ ਵਿਚ ਆਉਦੇ ਹੈ ਅਤੇ ਉਹਨਾ ਉਥੇ ਜਾਪਾੜ ਵਿਚ ਰਹਿਣ ਖਾਣ ਪੀਣ ਦੀ ਕੋਈ ਵੀ ਪਰੇਸ਼ਾਨੀ ਆਉਦੀ ਹੈ ਤਾਂ ਉਹ ਮੰਦਿਰ ਵਿਚ ਆ ਕੇ ਰਹਿ ਸਕਦਾ ਹੈ।ਇਸ ਮੌਕੇ ਤੇ ਗੁਲਾਬ ਗੰਭੀਰ, ਰਾਜੇਸ਼ ਯਾਦਵ, ਸਪਨ ਸੇਨ, ਗੁਲਸ਼ਨ ਦਦਵਾਲ, ਸੁਮੀਤ ਦਦਵਾਲ, ਸਚਿਨ ਸ਼ਰਮਾ, ਰੋਹਿਤ ਤਿਵਾੜੀ, ਅਨੁਪਮ ਸ਼ਰਮਾ, ਬਲਰਾਜ ਕੁਮਾਰ, ਧਰਮਿੰਦਰ ਮੱਲ੍ਹੀ, ਸੁਰਿੰਦਰ ਕੁਮਾਰ, ਹਰਿੰਦਰ ਧਾਲੀਵਾਲ, ਕਿੰਦਰ ਚੌਹਾਨ, ਸ਼ੂਭਮ ਰਾਜਪੂਤ, ਅਜੇ ਪ੍ਧਾਨ, ਸਤਿੰਦਰ ਸਿੰਘ, ਗੁਰਪ੍ਰੀਤ ਕੂਨਰ ਆਦਿ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.