ਚੁੰਬਰ ਜਠੇਰਿਆਂ ਦਾ ਮੇਲੇ ਦੋਰਾਨ ਕੀਤਾ ਬਜੁਰਗਾਂ ਨੂੰ ਯਾਦ

Share and Enjoy !

Shares

(ਬੱਗਾ ਸੇਲਕੀਆਣਾ) ਉੜਾਪੜ/ਲਸਾੜਾ। ਹਰ ਸਾਲ ਦੀ ਤਰਾਂ ਇਸ ਸਾਲ ਦੀ ਤਰਾਂ ਚੁੰਬਰ ਗੋਤ ਜਠੇਰਿਆਂ ਦਾ ਮੇਲਾ ਕਸਬਾ ਉੜਾਪੜ ਵਿਖੇ ਨਹਿਰ ਤੇ ਬਣੇ ਆਲੀਸ਼ਾਨ ਧਾਰਮਿਕ ਅਸਥਾਨ ਤੇ ਬਾਬਾ ਫੱਕਰ ਕੈਲਾਸ਼ ਜੀ ਅਤੇ ਮਾਤਾ ਸੰਗੋ ਦੀ ਯਾਦ ’ਚ ਸਮੂਹ ਚੁੰਬਰ ਪ੍ਰਬੰਧਕ ਕਮੇਟੀ ਤੇ ਚੁੰਬਰ ਪਰਿਵਾਰਾਂ ਵਲੋਂ ਬੜੀ ਸ਼ਰਧਾ ਨਾਲ ਕਰਾੋੲਆ ਗਿਆ। ਧਾਰਮਿਕ ਅਸਥਾਨ ਤੇ ਝੰਡੇ ਦੀ ਰਸਮ ਕਰਨ ਉਪਰੰਤ ਖੁੱਲੇ ਪੰਡਾਲ ਸਜਾਏ ਗਏ, ਪੰਡਾਲ ’ਚ ਉਭਰ ਰਹੇ ਗਾਇਕ ਸੁਰਜਾਨ ਮੀਰਪੁਰ ਲੱਖਾ ਵਲੋਂ ਮਿਸ਼ਨਰੀ ਪ੍ਰੋਗਰਾਮ ਪੇਸ਼ ਕੀਤਾ। ਪ੍ਰਸਿੱਧ ਢਾਡੀ ਗੁਰਦੀਪ ਸਿੰਘ ਉੜਾਪੜ ਵਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਤੇ ਅਧਾਰਤ ਆਪਣੇ ਆਏ ਅਨੇਕਾਂ ਟਰੈਕਾਂ ਵਿਚੋਂ ਢਾਡੀ ਵਾਰਾਂ ਪੇਸ਼ ਕਰਕੇ ਮੇਲੇ ਦੋਰਾਨ ਪੁਜੀ ਸੰਗਤ ਨੂੰ ਗੁਰ ਇਤਿਹਾਸ ਨਾਲ ਜੋੜਿਆਂ ਗਿਆ। ਇਸ ਮੋਕੇ ਕਮੇਟੀ ਦੇ ਪ੍ਰਧਾਨ ਗੁਰਦਿਆਲ ਰਾਮ, ਸੈਕਟਰੀ ਮਾਸਟਰ ਕਸ਼ਮੀਰ ਮੀਰਪੁਰ ਲੱਖਾ ਨੇ ਆਖਿਆ ਕਿ ਸਾਨੂ ਸਾਡੇ ਬਜੁਰਗਾਂ ਦੀ ਯਾਦ ਸਲਾਨਾ ਜੋੜ ਮੇਲੇ ਕਰਵਾਉਣੇ ਚਾਹੀਦੇ ਹਨ ਕਿਉਂਕਿ ਅੱਜ ਅਸੀਂ ਆਪਣੇ ਪੂਰਵਜਾਂ ਦੇ ਮੇਲੇ ਕਰਵਾਵਾਂਗੇ ਤਾਂ ਹੀ ਸਾਡੇ ਬੱਚਿਆਂ ਨੂੰ ਪਤਾ ਲੱਗੇਗਾ ਕਿ ਸਾਡੇ ਬਜੁਰਗ ਕੋਣ ਹਨ ਜਿਹੜੇ ਇਨਸਾਨ ਆਪਣੇ ਮਾਪਿਆਂ ਦਾ ਸਤਿਕਾਰ ਤੇ ਸੇਵਾ ਕਰਦੇ ਹਨ ਉਹ ਹਮੇਸ਼ਾਂ ਕਾਮਯਾਬੀਆਂ ਹਾਸਿਲ ਕਰਦੇ ਹਨ, ਇਸ ਕਰਕੇ ਸਾਨੂੰ ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਪ੍ਰਬੰਧਕਾਂ ਵਲੋਂ ਦਾਨੀ ਸੰਗਤਾਂ ਦਾ ਵਿਸੇਸ਼ ਸਨਮਾਨ ਤੇ ਧੰਨਵਾਦ ਵੀ ਕੀਤਾ ਗਿਆ ਤੇ ਸੰਗਤਾਂ ਵਾਸਤੇ ਚਾਹ ਪਕੋੜੇ, ਠੰਡੇ ਮਿੱਠੇ ਜਲ ਜੀਰੇ ਦੀਆਂ ਛਬੀਲਾਂ ਤੇ ਲੰਗਰ ਵੀ ਲਗਾਏ ਗਏ। ਇਸ ਮੋਕੇ ਬੂਟਾ ਸਿੰਘ ਬਿਲਗਾ, ਅਵਤਾਰ ਤਾਰੀ ਲੋਧੀਪੁਰੀਆ, ਨੰਬਰਦਾਰ ਕੁਲ਼ਦੀਪ ਫਿਲੋਰ, ਹਰਪਾਲ ਖੈਹਿਰਾ, ਸਵਰਨ ਸਿੰਘ ਗੁਰਥਾਨੀ, ਗੁਰਪ੍ਰੀਤ ਬਿਟੂ ਬਖਲੋਰ, ਗਿਆਨ ਚੰਦ ਉੜਾਪੜ, ਸ਼ਿੰਗਾਰਾ ਸਿੰਘ, ਪ੍ਰਮਿੰਦਰ ਰਾਮੇਵਾਲ, ਬਲਵੀਰ ਜੰਡਿਆਲਾ, ਪਵਨ ਕੁਮਾਰ, ਭੁਟੋ ਨਾਗਰਾ, ਬਿਲ਼ੂ, ਹਰਮੇਸ਼ ਚੁੰਬਰ, ਬਲਜੀਤ ਚੁੰਬਰ, ਜੱਸ ਬਿਲਗਾ ਆਦਿ ਹਾਜਰ ਸਨ

About Post Author

Share and Enjoy !

Shares

Leave a Reply

Your email address will not be published.