ਗੁਰਮਤਿ ਰਾਗੀ ਗ੍ਰੰਥੀ ਸਭਾ ਸਰਕਲ ਅਜੀਤਵਾਲ ਦੀ ਮਹੀਨਾਵਾਰ ਮੀਟਿੰਗ ਹੋਈ

Share and Enjoy !

Shares

(ਜਸਵਿੰਦਰ ਸਿੰਘ ਰੱਖਰਾ) ਮੋਗਾ। ਗੁਰਮਤਿ ਰਾਗੀ ਗ੍ਰੰਥੀ ਸਭਾ ਰਜਿ ਪੰਜਾਬ ਜਿਲਾ ਮੋਗਾ ਦੇ ਪ੍ਰੈਸ ਸਕੱਤਰ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਦੀ ਜਾਣਕਾਰੀ ਅਨੁਸਾਰ ਗੁਰਮਤਿ ਰਾਗੀ ਗ੍ਰੰਥੀ ਸਭਾ ਸਰਕਲ ਅਜੀਤਵਾਲ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਮੁਕਤ ਸਹੀਦ ਗੰਜ, ਸਟੇਸਨ ਰੋਡ ਅਜੀਤਵਾਲ ਵਿਖੇ ਸਰਕਲ ਪ੍ਰਧਾਨ ਭਾਈ ਸਵਰਨ ਸਿੰਘ ਮਟਵਾਣੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਭਾ ਵੱਲੋਂ ਗੁਰਬਾਣੀ ਸੰਥਿਆ ਅਤੇ ਰਹਿਤ ਮਰਯਾਦਾ ਸਬੰਧੀ ਤਿੰਨ ਰੋਜਾ ਗੁਰਮਤਿ ਕੈਂਪ ਲਵਾਉਣ ਸਬੰਧੀ ਵਿਚਾਰਾ ਕੀਤੀਆਂ ਗਈਆਂ। ਕੈਂਪ ਵਿੱਚ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ, ਇਸ ਬਾਰੇ ਪ੍ਰਧਾਨ ਭਾਈ ਸਵਰਨ ਸਿੰਘ ਮਟਵਾਣੀ ਨੇ ਜਾਣਕਾਰੀ ਦਿੱਤੀ ਅਤੇ ਮੌਜੂਦਾ ਸਿੰਘਾਂ ਵੱਲੋਂ ਸਹਿਮਤੀ ਪ੍ਰਗਟਾਈ ਗਈ। ਮਹੀਨਾਵਾਰ ਮੀਟਿੰਗ ਵਿੱਚ ਸਾਰਿਆਂ ਸਿੰਘਾ ਨੂੰ ਹਾਜਰੀ ਲਵਾਉਣਾ ਯਕੀਨੀ ਬਣਾਇਆ ਜਾਵੇ ਅਤੇ ਹਰੇਕ ਮਹੀਨੇ ਹਰੇਕ ਮੈਂਬਰ ਆਪਣਾ ਮਹੀਨਾਵਾਰ ਫੰਡ ਜਮਾਂ ਕਰਵਾਉਣ ਦੀ ਕਿਰਪਾਲਤਾ ਕਰੋ ਜੀ, ਮੀਟਿੰਗ ਵਿੱਚ ਪਿਛਲੇ ਦਿਨੀਂ ਬਠਿੰਡਾ ਵਿਖੇ ਜੇਲ ਵਿੱਚ ਅੰਮਿ੍ਰਤਧਾਰੀ ਗੁਰਸਿੱਖ ਦੇ ਕੇਸ ਕਤਲ ਕਰ ਦਿੱਤੇ ਸਨ ਬਹੁਤ ਹੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਪੁਲਿਸ ਮੁਲਾਜਮਾਂ ਦੋਸੀਆਂ ਨੂੰ ਸਖਤ ਤੋਂ ਸਖਤ ਸਜਾਵਾਂ ਦਿੱਤੀਆਂ ਜਾਣ। ਮੀਟਿੰਗ ਵਿੱਚ ਹਾਜਰ ਮੈਂਬਰ ਜਨਰਲ ਸਕੱਤਰ ਭਾਈ ਦਰਸਨ ਸਿੰਘ ਪਟਵਾਰੀ ਢੁੱਡੀਕੇ, ਚੇਅਰਮੈਨ ਭਾਈ ਅਮਰਜੀਤ ਸਿੰਘ ਅਜੀਤਵਾਲ, ਖਜਾਨਚੀ ਭਾਈ ਤਾਰਾ ਸਿੰਘ ਖੋਸਾ, ਪ੍ਰੈਸ ਸਕੱਤਰ ਭਾਈ ਸੁਖਵਿੰਦਰ ਸਿੰਘ ਮਟਵਾਣੀ, ਭਾਈ ਜਸਵਿੰਦਰ ਸਿੰਘ ਦੋਧਰ, ਭਾਈ ਪ੍ਰੇਮਜੀਤ ਸਿੰਘ ਅਜੀਤਵਾਲ, ਭਾਈ ਪ੍ਰਦੀਪ ਸਿੰਘ ਦੋਧਰ, ਭਾਈ ਗੁਰਤੇਜ ਸਿੰਘ ਦੋਧਰ, ਭਾਈ ਦਵਿੰਦਰ ਸਿੰਘ ਦੋਧਰ ਤੋਂ ਇਲਾਵਾ ਸਿੰਘ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.