
(ਜਸਵਿੰਦਰ ਸਿੰਘ ਰੱਖਰਾ) ਮੋਗਾ। ਗੁਰਮਤਿ ਰਾਗੀ ਗ੍ਰੰਥੀ ਸਭਾ ਰਜਿ ਪੰਜਾਬ ਜਿਲਾ ਮੋਗਾ ਦੇ ਪ੍ਰੈਸ ਸਕੱਤਰ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਦੀ ਜਾਣਕਾਰੀ ਅਨੁਸਾਰ ਬਾਬਾ ਕਰਤਾਰ ਸਿੰਘ ਟਰਸੱਟ ਮਟਵਾਣੀ ਅਤੇ ਸਰਦਾਰੀਆਂ ਟਰੱਸਟ ਪੰਜਾਬ ਵੱਲੋਂ ਸਰਬੱਤ ਸੰਗਤਾ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਮਟਵਾਣੀ ਵਿਖੇ ਪਿਛਲੇ ਸੱਤ ਦਿਨਾਂ ਤੋਂ ਚੱਲ ਰਹੇ ਕੈਂਪ ਅੱਜ ਦਸਤਾਰ ਮੁਕਾਬਲਿਆਂ ਨਾਲ ਸਮਾਪਤ ਹੋਇਆ। ਬੱਚਿਆਂ ਦੇ ਦੋ ਗਰੁੱਪਾਂ ਵਿੱਚੋ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲਿਆਂ ਬੱਚਿਆਂ ਨੂੰ ਦਸਤਾਰਾਂ ਅਤੇ ਸਨਮਾਨ ਚਿੰਨ ਦੇਕੇ ਸਨਮਾਨਿਤ ਕੀਤਾ ਅਤੇ ਬਾਕੀ ਕੈਂਪ ਵਿੱਚ ਭਾਗ ਲੈਣ ਵਾਲਿਆਂ ਬੱਚਿਆਂ ਨੂੰ ਸਰਟੀਫਿਕੇਟ ਦਿੱਤੇ ਗਏ, ਸੇਵਾਦਾਰਾਂ ਵਿਚੋਂ ਸਰਦਾਰ ਸੁਖਜਿੰਦਰ ਸਿੰਘ ਨੰਬਰਦਾਰ ਅਤੇ ਸਰਦਾਰ ਪ੍ਰੀਤਮ ਸਿੰਘ ਕੰਪਿਊਟਰ ਉਪਰੇਟਰ ਨੂੰ ਦਸਤਾਰਾ ਨਾਲ ਸਨਮਾਨਿਤ ਕੀਤਾ ਗਿਆ, ਇਸ ਮੌਕੇ ਗੁਰਮਤਿ ਰਾਗੀ ਗ੍ਰੰਥੀ ਸਭਾ ਰਜਿ ਪੰਜਾਬ, ਸਰਕਲ ਅਜੀਤਵਾਲ ਦੇ, ਸਰਕਲ ਪ੍ਰਧਾਨ, ਭਾਈ ਸਵਰਨ ਸਿੰਘ ਮਟਵਾਣੀ, ਭਾਈ ਸਤਨਾਮ ਸਿੰਘ ਦਬੜੀਖਾਨਾ, ਹਰਪ੍ਰੀਤ ਸਿੰਘ ਸਿੱਧਵਾਂ, ਗੁਰਪ੍ਰੀਤ ਸਿੰਘ ਮਹਿਰੋਂ, ਦਸਤਾਰ ਕੋਚ ਲਵਪ੍ਰੀਤ ਸਿੰਘ, ਸਰਪੰਚ ਜਸਵਿੰਦਰ ਸਿੰਘ, ਪੰਚ ਮੋਹਣ ਸਿੰਘ, ਡਾਕਟਰ ਜਤਿੰਦਰ ਸਿੰਘ, ਸਰਦਾਰ ਅਜਾਇਬ ਸਿੰਘ, ਕੁਲਵੰਤ ਸਿੰਘ ਨੈਸਲੇ, ਸਰਦਾਰ ਪਰਤਾਪ ਸਿੰਘ ਫੌਜੀ, ਪ੍ਰੀਤਮ ਸਿੰਘ ਮਟਵਾਣੀ ਤੋਂ ਇਲਾਵਾ ਬੇਅੰਤ ਸੰਗਤਾਂ ਹਾਜਰ ਸਨ।