
(ਗੁਰਦੀਪ ਸਿੰਘ ਹੋਠੀ) ਜਲੰਧਰ। ਮਨਦੀਪ ਮੈੰਡੀ ਦਾ ਨਵਾਂ ਗੀਤ ਯੂ ਟਿਊਬ ਤੇ ਰਲੀਜ ਹੋ ਗਿਆ ਹੈ। ਇਸ ਗੀਤ ਦਾ ਨਾਮ ਰੰਗ ਚੜਿਆ ਹੈ। ਜੋ ਕਿ ਮਨਦੀਪ ਮੈਂਡੀ ਵੱਲੋਂ ਹੀ ਗਾਇਆ ਗਿਆ ਹੈ। ਇਸ ਗੀਤ ਨੂੰ ਐੱਸ ਪੀ ਰਿਕਾਰਡਜ਼ ਵੱਲੋਂ ਪੇਸ਼ ਕੀਤਾ ਗਿਆ ਹੈ। ਇਸ ਗੀਤ ਨੂੰ ਇੰਦਰਜੀਤ ਸਿੰਘ ਸ਼ੇਰਗਿੱਲ ਅਤੇ ਸੁੱਚਾ ਰੰਗੀਲਾ ਵੱਲੋਂ ਲਿਖਿਆ ਗਿਆ ਹੈ। ਇਸ ਗੀਤ ਦੇ ਡਾਇਰੈਕਟਰ ਅਮਰਜੀਤ ਖੁਰਾਣਾ ਹਨ। ਇਸ ਗੀਤ ਦੀ ਕਾਸਟਿੰਗ ਰਵਿੰਦਰ, ਪ੍ਰੀਤੀ ਅਤੇ ਬਾਬਾ ਦੀਪਾ ਜੀ ਵੱਲੋਂ ਕੀਤੀ ਗਈ ਹੈ। ਇਸ ਗੀਤ ਨੂੰ ਮਿਊਜ ਿਕ ਦੇਸੀ ਡਾਰਕ ਚਾਈਲਡ ਕੰਪਨੀ ਵੱਲੋਂ ਦਿੱਤਾ ਗਿਆ ਹੈ। ਇਸ ਗੀਤ ਨੂੰ ਐਡਿਟ ਕੁਲਦੀਪ ਸਿੰਘ ਵੱਲੋਂ ਕੀਤਾ ਗਿਆ ਹੈ। ਮਨਦੀਪ ਮੈਂਡੀ ਨੇ ਕਿਹਾ ਕਿ ਜਿਸ ਤਰਾਂ ਦਰਸਕਾਂ ਨੇ ਸਾਡੇ ਬਾਕੀ ਗੀਤਾਂ ਨੂੰ ਪਿਆਰ ਦਿੱਤਾ ਹੈ, ਉਸੇ ਤਰਾਂ ਹੀ ਆਸ ਹੈ ਕਿ ਇਸ ਗੀਤ ਨੂੰ ਵੀ ਦਰਸ਼ਕ ਭਰਵਾਂ ਹੁੰਗਾਰਾ ਦੇਣਗੇ।