ਖੱਸੀ ਕੀਤੇ ਵੈਹੜਕੇ..!

Share and Enjoy !

Shares

ਪਾਕਿਸਤਾਨ ਲਤੀਫਾ ਹੈ।
ਇੱਕ ਵਾਰ ਕਿਸੇ ਦੇ ਘਰ ਮੁੰਡਾ ਜੰਮਿਆਂ। ਵਧਾਈਆਂ ਦੇਣ ਲਈ ਉਨਾਂ ਮੁਜਰਾ ਕਰਵਾਉਣਾ ਸੀ। ਮੁਜਰਾ ਕਰਨ ਵਾਲਿਆਂ ਦੀ ਸੂਚੀ ਬਨਣ ਲੱਗ ਪਈ। ਕੋਈ ਕਿਸੇ ਦਾ ਨਾਮ ਲਵੇ ਤੇ ਕਿਸੇ ਦਾ।
ਅਖੀਰ ਇੱਕ ਨੌਜਵਾਨ ਬੋਲਿਆ ਕਹਿੰਦਾ ‘ਖੁਸਰੇ ਹੀ ਸੱਦਣੇ ਨੇ ਭਾਵੇਂ ਇੰਡੀਆ ਵਿੱਚੋਂ ਸੱਦ ਲਵੋ, ਹੁਣ ਉਥੇ ਸਭ ਖੁਸਰੇ ਹੀ ਹਨ। ਜੇ ਦੂਰ ਤਾਂ ਪੰਜਾਬ ਨੇੜੇ ਆ।
ਪੰਜਾਬੀਆਂ ਨੇ ਇਹ ਸੋਚ ਕੇ ਭਗਵੰਤ ਸਿੰਘ ਮਾਨ ਨੂੰ ਵੋਟਾਂ ਪਾਈਆਂ ਸੀ ਕਿ ਇਹ ਇਮਾਨਦਾਰ ਹੈ ਪਰ ਇਹ ਨਹੀਂ ਸੀ ਪਤਾ ਹ…ਵੀ….! ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਪੰਜਾਬੀਆਂ ਦੇ ਸਿਰ ਉਤੇ ਦਿੱਲੀ ਦਾ ਦਲਾਲ ਬੈਠਾਅ ਦਿੱਤਾ। ਦੁਖ ਇਸ ਗੱਲ ਦਾ ਹੈ ਕਿ 91 ਵਿਧਾਇਕਾਂ ਨੇ ਕਿਉਂ ਨਹੀਂ ਵਿਰੋਧ ਕੀਤਾ?
ਪਾਰਟੀ ਤੇ ਸਿਆਸੀ ਮਜਬੂਰੀ ਹੋ ਸਕਦੀ ਹੈ। ਹੁਣ ਜੇ ਪੰਜਾਬੀਆਂ ਨੇ ਵਿਰੋਧ ਨਾ ਕੀਤਾ ਤਾਂ ਕੀ ਕਹਾਂਗੇ ਪਾਕਿਸਤਾਨੀ ਭਰਾ ਨੂੰ ?
##
ਜਿਵੇਂ ਮੱਤੇਵਾੜਾ ਦੇ ਟੈਕਸਟਾਈਲ ਹੱਬ ਦੇ ਵਿਰੁੱਧ ਲੋਕ ਜਾਗੇ ਹਨ ਹੁਣ ਫੇਰ ਜਾਗਣ ਦੀ ਲੋੜ ਹੈ। ਨਹੀਂ ਫੇਰ ਨਾ ਕਿਹੋ ਕਿ ਸ਼ੇਰੂ ਗਾਲਾਂ ਕੱਢ ਦਾ? ਹੁਣ ਇਸ ਦਾ ਵਿਰੋਧ ਹੋਣਾ ਚਾਹੀਦਾ ਹੈ!
###
ਹੁਣ ਤੇ ਨਾ ਬਲਦ ਰਹੇ ਹਨ ਨਾ ਹੀ ਗੱਡੀਆਂ ਤੇ ਗੱਡੇ। ਹੁਣ ਤੇ ਮੋਟਰ ਕਾਰਾਂ ਨੇ… ਵਿੱਚ ਘੁੰਮਦੀਆਂ ਮੁਟਿਆਰਾਂ ਨੇ। ਹੁਣ ਤੇ ਬਜਾਰ ਦੇ ਵਿੱਚ ਜਾਂਦਿਆਂ ਪਤਾ ਹੀ ਨਹੀਂ ਲੱਗਦਾ ਕਿ ਅੱਗੇ ਤੁਰਿਆ ਜਾਂਦਾ ਕੌਣ ਹੈ? ਕਾਕਾ ਕੇ ਕਾਕੀ.?.. ਮੁੰਡਿਆਂ ਨੇ ਵਾਲ ਪਿਛਲੇ ਪਾਸੇ ਕੀਤੇ ਹੁੰਦੇ ਨੇ ਤੇ ਕੁੜੀਆਂ ਨੇ ਚੁੰਨੀਆਂ ਲਾਹੀਆਂ ਨੇ..ਇਹ ਸ਼ੌਕੀਨ ਕਿੱਥੋਂ ਆਏ ਨੇ….!
ਜਦੋਂ ਬਾਪੂ ਹੋਰੀ ਖੇਤੀ ਕਰਦੇ ਸੀ ਤਾਂ ਉਹ ਪਸ਼ੂ ਡੰਗਰ ਰੱਖਦੇ ਸੀ…ਮੱਝਾਂ ਤੇ ਗਾਵਾਂ ਹੁੰਦੀਆਂ ਸੀ. ਤੇ ਕੱਟੇ ਵੱਛੇ ਹੁੰਦੇ ਸੀ…ਕੁੱਬਿਆਂ ਵਾਲਾ ਕਾਲੂ ਸਲੋਤਰੀ ਹੁੰਦਾ ਸੀ…ਜਿਹੜਾ ਵੱਛੇ ਖੱਸੀ ਕਰਨ ਆਉਂਦਾ ਸੀ..ਦਸ ਰੁਪਏ ਲੈਂਦਾ ਸੀ…ਤੇ.ਕੰਮ ਕਰਕੇ ਤੁਰ ਜਾਂਦਾ ਸੀ…ਕਾਲੂ ਦਾ ਰੰਗ ਦਾ ਕਾਲਾ ਸੀ ਪਰ ਦਿਲ ਬਹੁਤ ਨਰਮ ਸੀ…! ਉਹ ਵੈਹੜਕਾ ਖੱਸੀ ਕਰਕੇ ਚਾਹ ਪੀ ਕੇ ਚਲੇ ਜਾਂਦਾ।
ਫੇਰ ਜਦੋਂ ਖੇਤੀ ਦਾ ਕੰਮ ਘਟਿਆ ਤੇ ਕਾਲੂ ਵੀ ਬੁੱਢਾ ਕੀ ਹੋਇਆ ਸੀ..ਤੇ ਉਹ ਤੇ ਕੰਮ ਤੋਂ ਵਿਹਲਾ ਹੋ ਗਿਆ ਸੀ..
ਭਲੇ ਦਿਨ ਸਨ। ਲੋਕਾਂ ਵਿੱਚ ਮੁਹੱਬਤ ਸੀ..ਇਕ ਦੂਏ ਨਾਲ ਮੋਹ ਪਿਆਰ ਸੀ। ਹਰੀ ਕ੍ਰਾਂਤੀ ਦੀ ਕੀ ਨੇਰੀ ਵਗੀ…ਬਸ ਸਭ ਕੁੱਝ ਹੂੰਝ ਕੇ ਹੀ ਲੈ ਗੀ…
ਗਲੀਆਂ ਦੇ ਵਿੱਚ ਟਰੈਕਟਰ ਭੱਜੇ ਫਿਰਦੇ ਸੀ..ਲੋਕ ਤਰੱਕੀ ਕਰਗੇ ਸੀ…ਕਈ ਅੰਦਰੋਂ ਅੰਦਰੀ ਗਹਿਣੇ ਸੀ ਤੇ ਕਈ ਬੈਅ ਵੀ ਕਰਗੇ ਸੀ….ਕਈ ਤਾਂ ਵਿਹਲੇ ਹੋ ਗੇ ਸੀ..ਨਾਲ ਬੇਜਮਨਿਆਂ ਦੇ ਵਰਗੇ ਹੋ ਗੇ ਸੀ…
ਫੇਰ ਨਵੀਂ ਬੀਮਾਰੀ ਆਈ ਸੀ ਜਿਸ ਨੇ ਘਰਾਂ ਵਿੱਚ ਰੌਣਕ ਲਾਈ ਸੀ
ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਗੀਤ ਬਨੇਰਿਆਂ ਉਤੇ ਵੱਜਣ ਲੱਗਿਆ।
ਮੈਨੂੰ ਟੈਲੀਵਿਜਨ ਲੈਦੇ ਵੇ ਤਸਵੀਰਾਂ ਬੋਲਦੀਆਂ….
ਫੇਰ….ਆ ਗੀਤ ਆ ਗਿਆ…
‘ਮੁੱਕ ਗਈ ਫੀਮ ਡੱਬੀ ਦੇ ਵਿੱਚੋ ਯਾਰੋ…ਅੱਜ ਕੋਈ ਅਮਲੀ ਦਾ ਡੰਗ ਸਾਰੋ। ‘ਉਨਾਂ ਦਿਨਾਂ ਦੇ ਵਿੱਚ ਲੱਲਾਂ ਵਾਲਿਆਂ ਨੇ ਡੋਡਿਆਂ ਦਾ ਕਾਰੋਬਾਰ ਸ਼ੁਰੂ ਕਰ ਲਿਆ ਸੀ…ਉਨਾਂ ਨੇ ਖੂਹ ਉਤੇ ਕੰਡਾ ਰੱਖਿਆ ਹੋਇਆ ਸੀ… ਬੋਰੀਆਂ ਭਰ ਭਰ ਆਉਂਦੀਆਂ ਸੀ…ਤੇ ਲੈਣ ਅਮਲੀਆਂ ਦੀਆਂ ਡਾਰਾਂ ਆੳਂੁਦੀਆਂ ਸੀ..
ਕਈਆਂ ਦੇ ਘਰ ਤੇ ਖੇਤ ਵਿਕ ਗਏ
ਫੇਰ ਮੌਸਮ ਬਦਲਿਆ …
ਹੰਸ ਰਾਜ ਗਾਉਣ ਲੱਗਿਆ …
ਅਸੀਂ ਚਿੱਠੀਆਂ ਪਾਉਣੀਆਂ ਭੁੱਲਗੇ
ਜਦੋਂ ਟੈਲੀਫੋਨ ਲੱਗਿਆ…
ਹਰੀ ਕ੍ਰਾਂਤੀ ਦਾ ਸਿਖਰ ਸੀ…ਜੱਟਾਂ ਨੂੰ ਫੇਰ ਕਾਹਦਾ ਫਿਕਰ ਸੀ?
ਜੱਟ ਤੇ ਸੀਰੀ ਦਾ ਨਾਤਾ ਮੁੱਕਿਆ ਸੀ…
ਹੁਣ ਜੱਟ ਦੇ ਗਲ ਲੱਗ ਕੇ ਸੀਰੀ ਨੀ ਸੀ ਰੋਂਦਾ…ਹੁਣ ਤੇ ਗੱਲ ਹੋਰ ਸੀ..
ਹੁਣ ਸੀਰੀ ਦੀ ਥਾਂ ਰਾਮੂ ਨੇ ਖੁਰਪਾ ਚੁੱਕਿਆ ਸੀ…
ਫੇਰ ਘਰ ਤੇ ਖੇਤ ਵਿੱਚ ਰਾਮੂ ਸੀ…
ਰਾਮੂ ਹੀ ਰਾਮੂ ਹੁੰਦੀ ਸੀ..
ਫੇਰ ਕੀ ਨਹੀਂ ਹੋਇਆ.ਚੱਲ..ਛੱਡ ਪਰੇ
ਰਾਮੂ ਮਨ ਆਈ ਕਰੇ..
ਨਾ ਹੁਣ ਉਹ ਸਰਦਾਰ ਤੋਂ ਡਰੇ…ਕਿਉ…?
ਬਾਕੀ ਸਭ ਗੋਲ ਮਾਲ ਹੈ..?
ਫੇਰ ਮੋਬਾਇਲ ਆਇਆ…
ਚਿੱਟਾ ਆਇਆ..ਚਿੱਟੀ ਮੱਖੀ ਤੇ ਚਿੱਟੇ ਨੇ…ਨੌਜਵਾਨਾਂ ਨੂੰ ਨਵਾਂ ਸੂਰਜ ਦਿਖਾਇਆ।
ਫੇਰ ਚਿੱਟੇ ਦਾ ਸ਼ੁਰੂ ਹੋਇਆ ਯੁੱਧ
ਸਭ ਕਰ ਦਿੱਤੇ ਸ਼ੁੱਧ….
ਲੋਕਾਂ ਦੀ ਮਾਰੀ ਗਈ ਬੁੱਧ…
ਚਾਰੇ ਪਾਸੇ..ਲੱਗੀ ਦੌੜ
ਸ਼ਹਿਰਾਂ ਦੇ ਵਿੱਚ ਹਸਪਤਾਲ ’ਤੇ…
ਪਿੰਡਾਂ ਦੇ ਡੇਰੇ ਬਣੇ…ਸਾਧਾਂ ਦੇ ਵੱਗ ਤੁਰੇ
ਕਦੇ ਚਿੱਟੀ ਤੇ ਕਦੇ ਨੀਲੀ..
ਪੀਲੀ ਮਾਤਾ ਦੇ ਚਾਲੇ ਚੱਲੇ..
ਕਦੇ ਸਰਸੇ ਕਦੇ ਬਿਆਸ…
ਨਹੀਂ ਕਿਧਰੇ ਨੇੜੇ ਪਾਸ..
ਸੁਰਗ ਦੀਆਂ ਟਿਕਟਾਂ ਦੇਣ ਵਾਲੇ
ਵਿੱਚ ਵਿਦੇਸ ਤੋਰਨ ਬਾਬੇ
ਬਾਬੇ ਹੀ ਬਾਬੇ…ਬਾਬੇ…
ਫੇਰਨ ਲੱਗੇ ਝਾਫੇ…ਬਾਬੇ
ਲੋਕਾਂ ਦੀ ਜੀਭ ਟੁੱਕੀ ਗਈ….
ਖਲਕਤ ਸੁੱਤੀ ਰਹੀ
ਦੁੱਧ ਤੇ ਪੁੱਤ ਦੋਵੇਂ ਗਏ
ਬਾਬਾ ਬੈਠਾ ਹਾਉਕੇ ਲਵੇ….
ਘਰਦੀ ਕੰਧ ਬਾਹਰ ਨੂੰ ਡਿੱਗਦੀ ਜਾਵੇ
ਕਾਕਾ ਨਿੱਤ ਸ਼ੌਕੀਨੀ ਲਾਵੇ…
ਚਿੱਟੇ ਚਿੱਟੇ ਬਸਤਰ ਪਾਵੇ
ਵਿੱਚ ਚਿੱਟੇ ਦੇ ਲਿਪਟ ਕੇ ਆਵੇ ਤੇ ਜਾਵੇ….ਰਾਮ ਨਾਮ ਸੱਤ ਹੋ ਜਾਵੇ…
ਡਰਦਾ ਕੋਈ ਨਾ ਰਪਟ ਲਿਖਵਾਏ…!
ਨੂੰਹ ਰਾਣੀ ਕੀਰਨੇ ਪਾਵੇ
ਵੇ ਮੈਂ ਵੱਸਦੀ ਉਜੜ ਗਈ…
ਗੁਰਦਾਸ ਮਾਨ ਗੀਤ ਗਾਵੇ।
ਬੱਲੇ ਮੌਲਾ ਤੇਰੇ ਰੰਗ ਨਿਆਰੇ..
ਚੁੱਲਿਆਂ ਦੇ ਵਿੱਚ ਘਾਹ ਉਗਿਆ..
.ਬਾਬਾ ਹੁਣ ਖੇਤਾਂ ਨੂੰ ਤੁਰਿਆ
ਕੁੱਝ ਕਬੂਤਰ ਉਡ ਗਏ ਸੀ ਤੇ
ਕੁੱਝ ਗੋਲੇ ਬਣਗੇ ਸੀ..
ਬਾਬਾ ਨਿੱਤ ਪੁੱਛਦਾ ਸੀ…
ਭਾਈ ਕੁੱਬਿਆਂ ਵਾਲਾ ਕਾਲੂ ਕਦ ਕਰ ਗਿਆ ਵੱਛੇ ਖੱਸੀ…?
ਨਹੂੰ ਰਾਣੀ ਰਾਮੂ ਨਾਲ ਜਾਵੇ ਹੱਸੀ…
ਬਾਬਾ ਹੁਣ ਕੀ ਕਰੇ..?
ਬਾਬਾ ਹੁਣ ਕੀ ਕਰੇ…?
ਕਦੇ ਮੋਢੇ ਉਤੇ ਪਰਨਾ
ਕਦੇ ਕਿਤੇ ਲਾਵੇ ਧਰਨਾ..
ਬਾਬਾ ਪੁੱਛਦਾ ਮੈਂ ਕਦ ਮਰਨਾ..?
ਵੱਛੇ ਕੌਣ ਖੱਸੀ ਕਰ ਗਿਆ..?
ਬਾਬਾ ਹੁਣ ਰੋਜ ਹੀ ਊਚੀ ਊਚੀ ਬੋਲਦਾ ਹੈ…..ਵੱਛੇ ਬਚਾ ਲੋ…ਖੱਸੀ ਕਰਨ ਵਾਲੇ ਆ ਗਏ ਨੇ…
ਲੋਕ ਆਖਦੇ ਬਾਬੇ ਦਾ ਡਮਾਕ ਹਿਲ ਗਿਆ।
ਹੁਣ ਬਾਬਾ ਆਪਣੇ ਪੋਤੇ ਦੇ ਨਾਲ ਧਰਨੇ ਉਤੇ ਬੈਠ ਕੇ ਬਚ ਗਏ ਖੇਤ ਬਚਾ ਰਿਹਾ ਹੈ….
ਤੁਸੀਂ ਬਾਬੇ ਨਾਲ ਕਦ ਧਰਨੇ ਉਤੇ ਬੈਠਣਾ ਹੈ…ਕਿ ਤੁਸੀਂ ਵੀ ਖੱਸੀ ਹੋ ਗਏ? ਹੁਣ ਤਾਂ ਦੁਸਮਣ ਘਰ ਆ ਕੇ ਬਹਿ ਗਏ ਹਨ। ਬਦਲਾਅ ਦੇ ਚੱਕਰ ਵਿੱਚ ਲੁੱਟੇ ਗਏ। ਹੁਣ ਪੰਜਾਬ ਬਚਾਓ ਮੁਹਿੰਮ ਦੀ ਲੋੜ ਹੈ। ਨਹੀਂ ਅਗਲੀਆਂ ਨਸਲਾਂ ਤੁਹਾਨੂੰ ਗਦਾਰ ਕਹਿਣਗੀਆਂ।
– ਇਲਤੀ ਬਾਬਾ
94643 70823

About Post Author

Share and Enjoy !

Shares

Leave a Reply

Your email address will not be published.