ਖੰਡੇ ਕੀ ਪਾਹੁਲ ਛਕੇ’ ਸ਼ਬਦ ਦਾ ਪੋਸਟਰ ਕੀਤਾ ਰਿਲੀਜ

Share and Enjoy !

Shares

 

(ਤਰਸੇਮ ਦੀਵਾਨਾ) ਹੁਸ਼ਿਆਰਪੁਰ। ਮਿਊਜ਼ਿਕ ਬੈਨਰ ‘ਨੰਗਲ ਈਸ਼ਰ’ ਵਲੋਂ ਖਾਲਸੇ ਦੇ ਪ੍ਰਗਟ ਦਿਵਸ ਵਿਸਾਖੀ ਦੇ ਸ਼ੁੱਭ ਦਿਹਾੜੇ ਨੂੰ ਸਮ੍ਰਪਿਤ ਰਹਿਤਨਾਮਾ ਟ੍ਰੈਕ ‘ਖੰਡੇ ਕੀ ਪਾਹੁਲ ਛਕੇ’ ਦਾ ਪੋਸਟਰ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਸੰਤ ਬਾਬਾ ਸੇਵਾ ਸਿੰਘ ਜੀ ਅਤੇ ਸਮੂਹ ਜਥਿਆਂ ਵੱਲੋਂ ਰਿਲੀਜ ਕੀਤਾ ਗਿਆ। ਭਾਈ ਜਸਬੀਰ ਸਿੰਘ ਭਟੋਲੀਆਂ ਵਲੋਂ ਬਾਖੂਬੀ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਦੱਸਿਆ ਕਿ ਇਸ ਟ੍ਰੈਕ ਨੂੰ ਭਾਈ ਇੰਦਰਜੀਤ ਸਿੰਘ, ਭਾਈ ਮਨਪ੍ਰੀਤ ਸਿੰਘ ਸੋਹਾਣਾ ਵਾਲੇ ਅਤੇ ਹਰਵਿੰਦਰ ਸਿੰਘ ਨੰਗਲ ਈਸ਼ਰ ਵਲੋਂ ਗਾਇਨ ਕੀਤਾ ਗਿਆ ਹੈ ਅਤੇ ਜਪਨੀਤ ਕੌਰ ਨੰਗਲ ਈਸ਼ਰ ਵਲੋਂ ਪੇਸ਼ ਕੀਤਾ ਗਿਆ ਹੈ, ਇਸ ਸ਼ਬਦ ਦੇ ਪ੍ਰੋਡਿਊਸਰ, ਡਾਇਰੈਕਟਰ ਰਾਜਵਿੰਦਰ ਕੌਰ ਨੀਰੂ ਹਨ, ਇਸ ਸ਼ਬਦ ਦਾ ਸੰਗੀਤ ਸੋਨੂੰ ਖੰਨਾ ਅਤੇ ਵੀਡੀਓ ਰੁਦਰਾ ਮੂਵੀਜ ਹੁਸ਼ਿਆਰਪੁਰ ਵਲੋਂ ਤਿਆਰ ਕੀਤਾ ਗਿਆ ਹੈ। ਇਹ ਸ਼ਬਦ ਵਿਸ਼ਵ ਪੱਧਰ ਤੇ ਇੰਟਰਨੈੱਟ ਦੇ ਯੂਟਿਊਬ ਅਤੇ ਸਾਰੇ ਆਡੀਓ ਸਾਈਟਾਂ ਉੱਪਰ ਅੱਜ ਰਿਲੀਜ ਕੀਤਾ ਗਿਆ ਹੈ। ਇਸ ਸਮੇਂ  ਭੁਪਿੰਦਰ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਮਨਪ੍ਰੀਤ ਸਿੰਘ, ਭਾਈ ਹਰਵਿੰਦਰ ਸਿੰਘ ਨੰਗਲ ਈਸ਼ਰ, ਸ ਗੁਰਿੰਦਰ ਸਿੰਘ, ਭਾਈ ਧਨਵੰਤ ਸਿੰਘ, ਸ ਸੁਖਬੀਰ ਸਿੰਘ ਵੀ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.