(ਕੁਲਦੀਪ ਗਹਿਲ ਮਜਾਰੀ//ਚੈਕ ਪੋਸਟ) ਮੁਕੱਦਪੁਰ।
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁਕੰਦਪੁਰ ਵਿਖੇ ਭਾਰਤ ਰਤਨ ਡਾ. ਬੀ.ਆਰ ਅੰਬੇਦਕਰ ਜੀ ਦਾ 131ਵਾਂ ਜਨਮ ਦਿਵਸ ਮਨਾਇਆ ਗਿਆ। ਸਮੂਹ ਸਟਾਫ਼ ਮੈਂਬਰਾਨ ਅਤੇ ਵਿਦਿਆਰਥੀਆਂ ਵੱਲੋਂ ਉਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਪਿ੍ਰੰਸੀਪਲ ਅਮਰਜੀਤ ਖਟਕੜ, ਲੈਕ. ਰਾਮ ਲੁਭਾਇਆ ਕਲਸੀ ਅਤੇ ਲੈਕ. ਕਿਸ਼ਨ ਚੰਦ ਵੱਲੋਂ ਉਹਨਾ ਦੇ ਜੀਵਨ, ਸੰਘਰਸ਼ ਅਤੇ ਸਮਾਜ ਨੂੰ ਉਹਨਾਂ ਦੀ ਦੇਣ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ। ਉਨਾਂ ਦੱਸਿਆ ਕਿ ਡਾ. ਬੀ.ਆਰ ਅੰਬੇਦਕਰ ਜੀ ਨੇ ਆਪਣਾ ਸਾਰਾ ਜੀਵਨ ਸਮਾਜ ਦੇ ਸ਼ੋਸ਼ਿਤ ਅਤੇ ਦੱਬੇ ਕੁਚਲੇ ਵਰਗਾਂ ਨੂੰ ਸਮਾਜ ਵਿੱਚ ਸਨਮਾਨਯੋਗ ਥਾਂ ਦਿਵਾਉਣ ਲਈ ਲਗਾ ਦਿੱਤਾ। ਇਸ ਸਮਂੇ ਕਿਸ਼ਨ ਚੰਦ, ਇੰਦਰਪਾਲ ਸਿੰਘ, ਰਣ ਬਹਾਦਰ, ਬੁੱਧ ਦਾਸ, ਕਸ਼ਮੀਰ ਸਿੰਘ, ਸਤਿੰਦਰ ਸੋਢੀ, ਮਨਦੀਪ ਸਿੰਘ, ਤਰਸੇਮ ਲਾਲ, ਨਿਰਮਲ ਰਾਮ, ਸੁਰਜੀਤ ਸਿੰਘ, ਵਿਜੇ ਕੁਮਾਰ, ਲਹਿੰਬਰ ਸਿੰਘ, ਗੁਰਦੀਪ ਸਿੰਘ, ਸਤਵੀਰ ਸਿੰਘ, ਬਲਰਾਜ, ਭੁਪਿੰਦਰ ਸਿੰਘ, ਸੰਤੋਖ ਸਿੰਘ, ਪ੍ਰਵੀਨ ਕੌਰ, ਦਵਿੰਦਰ ਕੌਰ, ਸੰਤੋਸ਼ ਕੌਰ, ਮੀਨਾਕਸ਼ੀ, ਰਮਨਦੀਪ, ਨੀਰੂ ਸ਼ਰਮਾਂ, ਨਿਰਮਲ ਕੌਰ ਹਾਜ਼ਰ ਸਨ।