ਕੰਵਰ ਗਰੇਵਾਲ ਦੀ ਸੁਫਿਆਨਾ ਨਾਈਟ ਦੇ ਨਾਲ ਸਮਾਪਤ ਹੋਇਆ 10 ਰੋਜ਼ਾ ਕਰਾਫ਼ਟਸ ਬਾਜ਼ਾਰ

Share and Enjoy !

Shares
-10 ਰੋਜ਼ਾ ਚਲੇ ਕਰਾਫ਼ਟਸ ਬਾਜ਼ਾਰ ’ਚ ਪਹੁੰਚੇ ਡੇਢ ਲੱਖ ਲੋਕ, ਦਸਤਕਾਰਾਂ ਨੇ ਕੀਤੀ 1 ਕਰੋੜ ਰੁਪਏ ਦੇ ਸਮਾਨ ਦੀ ਵਿਕਰੀ
ਹੁਸ਼ਿਆਰਪੁਰ (ਤਰਸੇਮ ਦੀਵਾਨਾ) : ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਾਜਵੰਤੀ ਆਊਟਡੋਰ ਸਟੇਡੀਅਮ ਵਿਚ ਕਰਵਾਇਆ ਗਿਆ 10 ਰੋਜ਼ਾ ਕਰਾਫਟਸ ਬਾਜਾਰ ਪ੍ਰਸਿੱਧ ਪੰਜਾਬੀ ਗਾਇਕ ਕੰਵਰ ਗਰੇਵਲ ਦੀ ਸੁਫਿਆਨਾ ਨਾਈਟ ਨਾਲ ਸਮਾਪਤ ਹੋ ਗਿਆ। ਕਰਾਫ਼ਟਸ ਬਾਜਾਰ ਦੇ ਅੰਤਿਮ ਦਿਨ ਗਾਇਕ ਕੰਵਰ ਗਰੇਵਾਲ ਨੇ ਆਪਣੇ ਗੀਤਾਂ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਸਟੇਡੀਅਮ ਵਿਚ ਮੌਜੂਦ ਲੋਕਾਂ ਨੂੰ ਝੂੰਮਣ ’ਤੇ ਮਜ਼ਬੂਰ ਕਰ ਦਿੱਤਾ। ਕੰਵਰ ਗਰੇਵਲ ਨੂੰ ਸੁਣਨ ਲਈ ਲੋਕ ਆਸ-ਪਾਸ ਦੇ ਜ਼ਿਲਿ੍ਹਆਂ ਤੋਂ ਹੀ ਨਹੀਂ ਬਲਕਿ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਤੋਂ ਵੀ ਬਹੁਤ ਸਾਰੇ ਲੋਕ ਆਪਣੇ ਪਰਿਵਾਰ ਸਮੇਤ ਸਟੇਡੀਅਮ ਵਿਚ ਆਏ ਹੋਏ ਸਨ। ਇਸ ਮੌਕੇ ਉਨ੍ਹਾਂ ਨੇ ‘ਜੇ ਸਾਹਮਣੇ ਹੋਏ ਯਾਰ ਤਾਂ ਨੱਚਣਾ ਪੈਂਦਾ ਏ, ਜਿਥੇ ਚਲੂੰਗਾ ਚਲੂੰਗੀ ਨਾਲ ਤੇਰੇ ਵੇ ਟਿਕਟਾਂ ਦੋ ਲੈ ਲਵੀਂ, ਮਸਤ ਬਣਾ ਦੇਣਗੇ ਬੀਬਾ ਨਾ ਜਾਈਂ ਮਸਤਾ ਦੇ ਡੇਰੇ, ਮੇਰੇ ਰਸ਼ਕੇ ਕਮਰ, ਦੁਲ੍ਹੇ ਦਾ ਸਿਹਰਾ ਸੁਹਾਨਾ ਲੱਗਦਾ ਹੈ, ਤੂੰਬਾ ਮੈਂ ਤੇਰੀ ਤੂੰਬੀ ਅਤੇ ਰਮਜਾ ਯਾਦ ਦਿਆ’ ਸਮੇਤ ਕਈ ਗੀਤ ਸੁਣਾ ਕੇ ਲੋਕਾਂ ਨੂੰ ਪੰਜਾਬ ਦੀ ਸੰਸਕ੍ਰਿਤੀ ਨਾਲ ਜੋੜਦੇ ਹੋਏ ਉਨ੍ਹਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਕੰਵਰ ਗਰੇਵਾਲ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੇ ਲੋਕਾਂ ਨੇ ਕਰਾਫ਼ਟਸ ਬਾਜਾਰ ਵਿਚ ਵੱਖ-ਵੱਖ ਰਾਜਾਂ ਦੇ ਸ਼ਿਲਪਕਾਰਾਂ ਦਾ ਹੌਂਸਲ ਵਧਾਇਆ। ਉਨ੍ਹਾਂ ਦੱਸਿਆ ਕਿ 10 ਰੋਜ਼ਾ ਚੱਲੇ ਕਰਾਫ਼ਟਸ ਬਾਜਾਰ ਵਿਚ ਕਰੀਬ ਡੇਢ ਲੱਖ ਲੋਕ ਆਏ ਅਤੇ ਇਨ੍ਹਾਂ ਨੇ 10 ਦਿਨਾਂ ਵਿਚ ਇਸ ਬਾਜ਼ਾਰ ਵਿਚ ਵੱਖ-ਵੱਖ ਸੂਬਿਆਂ ਤੋਂ ਆਏ ਦਸਤਕਾਰਾਂ ਨੇ ਕਰੀਬ 1 ਕਰੋੜ ਰੁਪਏ ਦੀ ਕੀਮਤ ਦਾ ਸਮਾਨ ਵੇਚਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੀ ਅਗਵਾਈ ਵਿਚ ਆਏ ਕਲਾਕਾਰਾਂ ਨੇ ਵੱਖ-ਵੱਖ ਸੂਬਿਆਂ ਦੀ ਸੰਸਕ੍ਰਿਤੀ ਨੂੰ ਸੰਸਕ੍ਰਿਤਕ ਪ੍ਰੋਗਰਾਮਾਂ ਰਾਹੀਂ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਕਲਾਕਾਰਾਂ ਨੇ ਕਲਾਕਾਰਾਂ ਨੇ ਆਪਣੀ ਸੰਸਕ੍ਰਿਤੀ ਨਾਲ ਸਬੰਧਤ ਜੋ ਕਲਾ ਪੇਸ਼ ਕੀਤੀ ਹੈ, ਉਸ ਨਾਲ ਸਾਨੂੰ ਦੇਸ਼ ਦੀ ਮਹਾਨ ਸੰਸਕ੍ਰਿਤੀ ਤੋਂ ਜਾਣੂ ਹੋਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਮੇੇਲੇ ਆਯੋਜਿਤ ਕਰਨ ਦਾ ਯਤਨ ਕਰੇਗਾ। ਡਿਪਟੀ ਕਮਿਸ਼ਨਰ ਨੇ ਕਰਾਫ਼ਟਸ ਬਾਜ਼ਾਰ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਇਸ ਨਾਲ ਜੁੜੇ ਅਫ਼ਸਰਾਂ ਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਬਾਜਾਰ ਵਿਚ ਆਉਣ ਵਾਲੇ ਲੋਕਾਂ ਦਾ ਵਿਵਸਥਾ ਬਣਾਏ ਰੱਖਣ ਵਿਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)  ਹਿਮਾਂਸ਼ੂ ਜੈਨ, ਵਧੀਕ ਡਿਪਟੀ ਕਮਿਸ਼ਨਰ (ਜ)  ਸੰਦੀਪ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ, ਏ.ਡੀ.ਸੀ. ਜਲੰਧਰ ਆਸ਼ਿਕਾ ਜੈਨ, ਐਸ.ਪੀ. (ਹੈਡਕੁਆਟਰ) ਅਸ਼ਵਨੀ ਕੁਮਾਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਾਕਮ ਥਾਪਰ, ਜਿਲ੍ਹਾ ਵਿਕਾਸ ਫੈਲੋ ਸ੍ਰੀ ਅਦਿਤਿਆ ਮਦਾਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਪਤਵੰਤੇ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.