
(ਤਰਸੇਮ ਦੀਵਾਨਾ) ਹੁਸ਼ਿਆਰਪੁਰ। ਰੂਸ ਯੂਕਰੇਨ ਜੰਗ ਨਾਲ ਸੰਸਾਰ ਪੱਧਰ ਤੇ ਬਣੇ ਹਾਲਾਤਾਂ ਮੁਤਾਬਕ ਕਣਕ ਉਤਪਾਦਨ ਵਿਚ ਆਈ ਕਮੀ ਨੂੰ ਪੂਰਾ ਕਰਨ ਵਿੱਚ ਭਾਰਤ ਸਰਕਾਰ ਕੋਲ ਇਕ ਸੁਨਹਿਰੀ ਮੌਕਾ ਸੀ ਪਰ ਜੋ ਸੈਂਟਰ ਦੀ ਮੁਤੱਸਵੀ ਮੋਦੀ ਹਕੂਮਤ ਵੱਲੋਂ ਪੰਜਾਬ, ਹਰਿਆਣਾ, ਰਾਜਸਥਾਂਨ ਦੇ ਕਿਸਾਨਾਂ ਦੀ ਕਣਕ ਦੀ ਫਸਲ ਨੂੰ ਬਾਹਰੀ ਮੁਲਕਾਂ ਵਿਚ ਖਰੀਦੋ-ਫਰੋਖਤ ਕਰਨ ਉਤੇ ਪਾਬੰਦੀ ਦਾ ਫੈਸਲਾ ਲਾਗੂ ਕਰ ਕੇ ਫਿਰ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ ਇਸ ਨਾਲ ਇਨਾਂ 3 ਸੂਬਿਆਂ ਦੇ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਮੁਤੱਸਬੀ ਮੋਦੀ ਹਕੂਮਤ ਵੱਲੋਂ ਮੰਦਭਾਵਨਾ ਅਧੀਨ ਜਾਣਬੁੱਝ ਕੇ ਡਾਵਾਡੋਲ ਕਰਨ ਦੀ ਸਾਜਿਸ ਦਾ ਹਿੱਸਾ ਹੈ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਦੇ ਜ਼ਿਲਾ ਜਨਰਲ ਸਕੱਤਰ ਗੁਰਨਾਮ ਸਿੰਘ ਸਿੰਗੜੀਵਾਲਾ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕੀਤਾ। ਉਨਾਂ ਇਸ ਸਮੇਂ ਕਿਹਾ ਕਿ ਇਹ ਕਿਸਾਨਾਂ ਨਾਲ ਵਿਧਾਨਿਕ ਅਤੇ ਸਮਾਜਿਕ ਤੌਰ ਤੇ ਘੋਰ ਵਿਤਕਰਾ ਤੇ ਬੇਇਨਸਾਫੀ ਵੀ ਹੈ, ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਜਿਥੇ ਪੁਰਜੋਰ ਸਬਦਾਂ ਵਿਚ ਸਖਤ ਨਿੰਦਾ ਕਰਦਾ ਹੈ, ਉਥੇ ਸੈਂਟਰ ਦੀ ਇਸ ਵਿਤਕਰੇ ਭਰੀ ਨੀਤੀ ਲਈ ਕੇਂਦਰ ਸਰਕਾਰ ਨੂੰ ਖਬਰਦਾਰ ਵੀ ਕਰਦਾ ਹੈ ਕਿ ਕਰਜੇ ਹੇਠ ਪਹਿਲੋ ਹੀ ਇਨਾਂ 3 ਸੂਬਿਆਂ ਦੇ ਦੱਬੇ ਕਿਸਾਨਾਂ ਨੂੰ ਜੋ ਸਰਕਾਰ ਆਰਥਿਕ ਤੌਰ ਤੇ ਹੋਰ ਕੰਮਜੋਰ ਕਰਨ ਦੇ ਅਮਲ ਕਰ ਰਹੀ ਹੈ, ਇਸਦੇ ਨਤੀਜੇ ਸਰਕਾਰਾਂ ਲਈ ਅਤੇ ਇਨਾਂ ਤਿੰਨਾਂ ਸੂਬਿਆਂ ਦੇ ਅਮਨ-ਚੈਨ ਨੂੰ ਕਾਇਮ ਰੱਖਣ ਲਈ ਵੱਡੀ ਰੁਕਾਵਟ ਬਣ ਜਾਣਗੇ । ਜਿਸ ਲਈ ਸਰਕਾਰਾਂ ਦੀ ਇਹ ਕਿਸਾਨ ਵਿਰੋਧੀ ਨੀਤੀ ਸਿੱਧੇ ਤੌਰ ਤੇ ਜਿੰਮੇਵਾਰ ਹੋਵੇਗੀ।
18