
(ਤਰਸੇਮ ਦੀਵਾਨਾ) ਹੁਸ਼ਿਆਰਪੁਰ। ਮਹਾਂਰਿਸ਼ੀ ਨਾਰਦ ਜਯੰਤੀ ਦੇ ਮੌਕੇ ਤੇ ਦੇਸ਼ ਨਿਰਮਾਣ ਵਿੱਚ ਬੁਧੀਜੀਵੀਆਂ ਦੀ ਭੂਮਿਕਾ ਤੇ ਕਰਵਾਇਆ ਸੈਮੀਨਾਰ ਪੱਖੀ ਅਤੇ ਵਿਰੋਧੀ ਭੂਮਿਕਾ ਰਾਜਨੀਤਿਕ ਪਾਰਟੀਆਂ ਨਿਭਾਉਂਦੀਆਂ ਹਨ ਪਰ ਅਸਲ ਵਿੱਚ ਦੇਖਿਆ ਜਾਵੇ ਤਾਂ ਨਿਰਪੱਖ ਪੱਤਰਕਾਰਿਤਾ ਵਿਰੋਧੀਧਿਰ ਦੀ ਭੂਮਿਕਾ ਜਿੰਨੀ ਚੰਗੀ ਤਰਾਂ ਨਿਭਾ ਸਕਦੀ ਹੈ, ਉਨੀ ਕਾਮਯਾਬੀ ਨਾਲ ਇਹ ਰਾਜਨੀਤਿਕ ਪਾਰਟੀਆਂ ਭੂਮਿਕਾ ਨਹੀਂ ਨਿਭਾ ਸਕਦੀਆਂ। ਕਿਉਂਕਿ ਕਿਤੇ ਨਾ ਕਿਤੇ ਇਸ ਰਸਤੇ ਵਿੱਚ ਉਹਨਾਂ ਦੀ ਰਾਜਨੀਤਿਕ ਮਹੱਤਵਕਾਂਸ਼ਾ ਆ ਹੀ ਜਾਂਦੀ ਹੈ ਪਰ ਇੱਕ ਪੱਤਰ ਜਦੋਂ ਸਮਾਜ ਦਾ ਸ਼ੀਸ਼ਾ ਬਣਦਾ ਹੈ ਤਾਂ ਵੱਡੀ ਤੋਂ ਵੱਡੀ ਕ੍ਰਾਂਤੀ ਲਿਆਉਣ ਵਿੱਚ ਕਾਮਯਾਬ ਹੁੰਦਾ ਹੈ। ਉਪਰੋਕਤ ਸ਼ਬਦ ਪ੍ਰਮੋਦ ਨੇ ਨਾਰਦ ਜਯੰਤੀ ਤੇ ਕਰਵਾਈ ਗਏ ‘ਬੁਧੀਜੀਵੀਆਂ ਦਾ ਦੇਸ਼ ਨਿਰਮਾਣ ਵਿਚ ਯੋਗਦਾਨ’ ਸੈਮੀਨਾਰ ਨੂੰ ਸੰਬੋਧਿਤ ਕਰਦੇ ਹੋਏ ਕਹੇ। ਪ੍ਰਮੋਦ ਨੇ ਕਿਹਾ ਕਿ ਇਕ ਪੱਤਰਕਾਰ ਮਿਹਨਤ ਕਰਕੇ ਜ਼ਮੀਨੀ ਪੱਧਰ ਦੀ ਸੱਚਾਈ ਉਜਾਗਰ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਕਿਤੇ ਨਾ ਕਿਤੇ ਉਸ ਦੀ ਮਿਹਨਤ ਬੇਕਾਰ ਹੋ ਜਾਂਦੀ ਹੈ ਜਦੋਂ ਪੂੰਜੀਵਾਦੀ ਲੋਕ ਆਪਣੇ ਸਾਧਨਾਂ ਨਾਲ ਉਨਾਂ ਦੀ ਆਵਾਜ਼ ਨੂੰ ਦਬਾਉਣ ਜਾਂ ਬਦਲਣ ਵਿੱਚ ਕਾਮਯਾਬ ਹੋ ਜਾਂਦੇ ਹਨ। ਇਸ ਮੌਕੇ ਤੇ ਰਾਸ਼ਟਰੀ ਸਵੈ ਸੇੇਵਕ ਸੰਘ ਦੇ ਪ੍ਰਮੋਦ ਉਤੱਰੀ ਖੇਤਰ ਦੇ ਸਮਾਜਿਕ ਸਮਰਸਤਾ ਪ੍ਰਮੱਖ, ਅਸ਼ੋਕ ਚੋਪੜਾ ਜ਼ਿਲਾ ਸੰਘ ਚਾਲਕ, ਸੰਦੀਪ ਜੋਸ਼ੀ ਨਗਰ ਸੰਘ ਚਾਲਕ ਅਤੇ ਪ੍ਰੋਫੈਸਰ ਮਨੋਜ ਕਪੂਰ ਪ੍ਰੋਗਰਾਮ ਪ੍ਰਧਾਨ ਟਿ੍ਰਪਲ ਐਮ ਦੇ ਸੰਸਥਾਪਕ ਵੀ ਸ਼ਾਮਿਲ ਹੋਏ।
17