ਸ੍ਰੀ ਮਾਛੀਵਾੜਾ ਸਾਹਿਬ (ਹਰਪ੍ਰੀਤ ਸਿੰਘ ਕੈਲੇ) : ਕਣਕ ਦਾ ਝਾੜ ਇਸ ਵਾਰ ਚਾਲੀ ਪ੍ਰਤੀਸ਼ਤ ਤੋਂ ਵੱਧ ਘੱਟ ਗਿਆ ਹੈ ਜਿਹੜੇ ਇੱਕ ਏਕੜ ਵਿੱਚੋਂ ਪਹਿਲਾਂ ਵੀਹ ਤੋਂ ਬਾਈ ਕੁਇੰਟਲ ਪ੍ਰਤੀ ਏਕੜ ਝਾੜ ਨਿਕਲਦਾ ਸੀ ਉਹ ਇਸ ਵਾਰ ਬਾਰਾਂ ਤੋਂ ਤੇਰਾਂ ਕੁਇੰਟਲ ਪ੍ਰਤੀ ਏਕੜ ਤੱਕ ਨਿਕਲਿਆ ਹੈ ਜਿਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਸਥਾਨਕ ਮਾਰਕੀਟ ਕਮੇਟੀ ਦੇ ਉੱਪ ਚੇਅਰਮੈਨ ਕਾਂਗਰਸੀ ਆਗੂ ਸ਼ਕਤੀ ਅਨੰਦ ਹੋਰਾਂ ਕਿਹਾ ਕਿ ਕਿਸਾਨ ਇਸ ਵਾਰ ਬੁਰੀ ਤਰ੍ਹਾਂ ਟੁੱਟ ਚੁੱਕਾ ਹੈ ਤੇ ਉਹਨਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਦੀ ਬਾਂਹ ਫੜਨ ਤੇ ਪ੍ਰਤੀ ਕੁਇੰਟਲ ਪੰਜ ਸੌ ਰੁਪਏ ਬੋਨਸ ਦੇਵੇ ਤੇ ਨਾਲ ਹੀ ਸਹਿਕਾਰੀ ਸਭਾਵਾਂ ਵੱਲੋਂ ਦਿੱਤੇ ਹੱਦ ਕਰਜ਼ੇ ਤੁਰੰਤ ਮੁਆਫ ਕਰਕੇ ਜਾਂ ਫਿਰ ਉਹ ਕਰਜ਼ੇ ਦੀਆਂ ਬਿਨਾਂ ਵਿਆਜ ਪੰਜ ਸਾਲਾ ਕਿਸ਼ਤਾਂ ਕਰਕੇ ਕਿਸਾਨਾਂ ਨੂੰ ਨਵੇਂ ਹੱਦ ਕਰਜੇ ਤੁਰੰਤ ਜਾਰੀ ਕਰਨ ਤਾਂ ਜੋ ਉਹ ਆਪਣੀ ਆਉਣ ਵਾਲੀ ਝੋਨੇ ਦੀ ਫ਼ਸਲ ਬੀਜ ਸਕਣ ਤੇ ਆਪਣੀ ਆਉਣ ਵਾਲੀ ਜ਼ਿੰਦਗੀ ਨੂੰ ਲੀਹ ਤੇ ਚੜਾ ਸਕਣ,ਸ਼ਕਤੀ ਆਨੰਦ ਹੋਰਾਂ ਕਿਹਾ ਕਿ ਵੈਸੇ ਤਾਂ ਪੰਜਾਬ ਸਰਕਾਰ ਲਈ ਸਹਿਕਾਰੀ ਸਭਾਵਾਂ ਦੇ ਹੱਦ ਕਰਜ਼ੇ ਮੁਆਫ਼ ਕਰਨਾ ਕੋਈ ਵੱਡਾ ਮਸਲਾ ਨਹੀਂ ਕਿਉਂਕਿ ਲਗਭਗ ਬਾਰਾਂ ਕੁ ਹਜ਼ਾਰ ਕਰੋੜ ਰੁਪਏ ਪੂਰੇ ਪੰਜਾਬ ਦੀਆਂ ਸਹਿਕਾਰੀ ਸਭਾਵਾਂ ਦੇ ਹੱਦ ਕਰਜ਼ੇ ਹਨ ਜਿਨ੍ਹਾਂ ਨੂੰ ਪੰਜਾਬ ਦੀ ਸਰਕਾਰ ਅਸਾਨੀ ਨਾਲ ਮੁਆਫ਼ ਕਰ ਸਕਦੀ ਹੈ ਫਿਰ ਵੀ ਜੇ ਮੁਆਫੀ ਨਹੀਂ ਦੇਣੀ ਤਾਂ ਇਹਨਾਂ ਦੀਆਂ ਪੰਜ ਸਾਲਾ ਬਿਨਾਂ ਵਿਆਜ ਕਿਸ਼ਤਾਂ ਕਰ ਦੇਵੇ ਇਸ ਨਾਲ ਪੰਜਾਬ ਦਾ ਕਿਸਾਨ ਆਪਣੀ ਗੱਡੀ ਰੋੜ ਸਕਦਾ ਹੈ। ਉਹਨਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਤੁਰੰਤ ਇਸ ਮਾਮਲੇ ਵਿੱਚ ਦਖਲ ਦੇ ਕੇ ਕਿਸਾਨਾਂ ਦੀ ਬਾਂਹ ਫੜਨ।