ਕੈਨੇਡਾ /ਵੈਨਕੂਵਰ (ਕੁਲਦੀਪ ਚੁੰਬਰ) : ਗੱਭਰੂ ‘ਚ ਬੋਲੇ ਕਾਂਸ਼ੀ ਰਾਮ ਸੂਰਮਾ’ ਅਤੇ ‘ਹੱਕਾਂ ਉੱਤੇ ਡਾਕਾ ਪੈ ਜਾਣਾ ਸੀ ਜੇ ਨਾ ਚੱਲ ਦੀ ਕਲਮ ਬਾਬਾ ਸਾਹਿਬ ਦੀ’ ਸੁਪਰਹਿੱਟ ਟਰੈਕ ਦੇਣ ਵਾਲਾ ਗਾਇਕ ਮਲਕੀਤ ਬਬੇਲੀ ਆਪਣੇ ਨਵੇਂ ਟਰੈਕ ‘ਬਲਿਊ ਫਲੈਗ’/ ‘ਹਿੰਢ ਗੱਭਰੂ ਦੀ ‘ਨਾਲ ਇੱਕ ਵਾਰ ਫੇਰ ਮਿਸ਼ਨ ਦੀ ਕਚਹਿਰੀ ਵਿੱਚ ਹਾਜ਼ਰ ਹੋਇਆ ਹੈ । ਇਸ ਟਰੈਕ ਸਬੰਧੀ ਵਿਸ਼ੇਸ਼ ਜਾਣਕਾਰੀ ਦਿੰਦਿਆਂ ਗਾਇਕ ਮਲਕੀਤ ਬੰਬੇਲੀ ਨੇ ਦੱਸਿਆ ਕਿ ਇਸ ਨੂੰ ਸਾਊਂਡ ਵੇਵਜ਼ ਮਿਊਜ਼ਕ ਕੰਪਨੀ ਦੇ ਪ੍ਰੋਡਿਊਸਰ ਅਤੇ ਗੀਤਕਾਰ ਪਵਨ ਮਾਹੀ ਯੂਐਸਏ ਅਤੇ ਗੀਤਕਾਰ ਰਣਜੀਤ ਮਾਹੀ ਨੀਂ ਰਿਲੀਜ਼ ਕੀਤਾ ਹੈ। ਇਸ ਟਰੈਕ ਦੇ ਕਲਮਕਾਰ ਪਵਨ ਮਾਹੀ ਯੂਐਸਏ ਅਤੇ ਗੀਤਕਾਰ ਰਣਜੀਤ ਮਾਹੀ ਹਨ ਜਦਕਿ ਇਸ ਟਰੈਕ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਸਾਬ ਹੀਰਾ ਨੇ ਦਿੱਤਾ ਹੈ। ਇਸ ਟਰੈਕ ਨੂੰ ਮੁਨੀਸ਼ ਠੁਕਰਾਲ ਵੀਡੀਓ ਡਾਇਰੈਕਟਰ ਨੇ ਬਾਕਮਾਲ ਅੰਦਾਜ਼ ਵਿਚ ਫਿਲਮਾਇਆ ਹੈ ਜਦਕਿ ਕੈਮਰਾਮੈਨ ਦੀ ਭੂੁਮਿਕਾ ਸ਼ੰਕਰ ਦੇਵਾ ਨੇ ਨਿਭਾਈ ਹੈ । ਗਾਇਕ ਮਲਕੀਤ ਬੰਬੇਲੀ ਨੇ ਪੇਸ਼ਕਾਰ ਅਮਨ ਮਾਹੀ ਅਤੇ ਰਾਜਵਿੰਦਰ ਕੌਰ ਤੋਂ ਇਲਾਵਾ ਜਸਵਿੰਦਰ ਬੱਲ, ਮਿਸ਼ਨਰੀ ਬੁਆਏ ਸੀ ਐਮ ਟੀ ਸਟੂਡੀਓ ਦਾ ਤਹਿ ਦਿਲ ਤੋਂ ਇਸ ਟਰੈਕ ਲਈ ਧੰਨਵਾਦ ਕੀਤਾ ਹੈ । ‘ ਹਿੰਡ ਗੱਭਰੂ ਦੀ’/ ‘ਬਲਿਊ ਫਲੈਗ’ ਟਰੈਕ ਸੋਸ਼ਲ ਮੀਡੀਆ ਤੇ ਕਾਫੀ ਪ੍ਰਸਿੱਧੀ ਖੱਟ ਰਿਹਾ ਹੈ ।