
ਮਾਛੀਵਾੜਾ ਸਾਹਿਬ (ਹਰਪ੍ਰੀਤ ਸਿੰਘ ਕੈਲੇ ) : -ਹਲਕਾ ਸਾਹਨੇਵਾਲ ਦੇ ਪਿੰਡ ਤਾਜਪੁਰ ਬੇਟ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦਾ ਪਿੰਡ ਪਹੁੰਚਣ ਤੇ ਨਗਰ ਨਿਵਾਸੀਆਂ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ | ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦਾ ਸਵਾਗਤ ਕਰਨ ਲਈ ਆਪ ਮੁਹਾਰੇ ਲੋਕਾਂ ਦਾ ਹੜ੍ਹ ਆ ਗਿਆ | ਬੇਸ਼ੱਕ ਵਿਧਾਇਕ ਆਪਣੇ ਰੁਝੇਵਿਆਂ ਦੇ ਕਾਰਨ ਕੁਝ ਦੇਰੀ ਨਾਲ ਪਹੁੰਚੇ ਪਰ ਫਿਰ ਵੀ ਲੋਕ ਉਹਨਾਂ ਨੂੰ ਮਿਲਣ ਲਈ ਉਤਾਵਲੇ ਹੋ ਕੇ ਬੈਠੇ ਰਹੇ | ਇਸ ਮੌਕੇ ਹਲਕਾ ਵਿਧਾਇਕ ਹਰਦੀਪ ਮੁੰਡੀਆਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀਆਂ ਆਸਾਂ ਤੇ ਖਰਾ ਉਤਰਨ ਲਈ ਵਚਨਬੱਧ ਹੈ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਬਹੁਤ ਹੀ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ | ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਜੋ ਗਰੰਟੀਆਂ ਆਮ ਆਦਮੀ ਪਾਰਟੀ ਵੱਲੋਂ ਦਿੱਤੀਆਂ ਗਈਆਂ ਸਨ ਉਨ੍ਹਾਂ ਨੂੰ ਹਰ ਹਾਲ ਵਿਚ ਪੂਰਾ ਕੀਤਾ ਜਾਵੇਗਾ | ਜੇਕਰ ਕੋਈ ਵੀ ਫਾਰਮ ਸਰਕਾਰ ਵੱਲੋਂ ਭਰਿਆ ਜਾਵੇਗਾ ਤਾਂ ਉਹ ਬਿਲਕੁਲ ਮੁਫ਼ਤ ਹੋਵੇਗਾ ਉਸ ਦੇ ਲਈ ਕਿਸੇ ਨੂੰ ਵੀ ਕੋਈ ਪੈਸਾ ਨਹੀਂ ਦੇਣਾ | ਇਸ ਲਈ ਕਿਸੇ ਵੀ ਤਰ੍ਹਾਂ ਦੇ ਝਾਂਸੇ ਵਿੱਚ ਆ ਕੇ ਆਪਣੇ ਪੈਸੇ ਖ਼ਰਾਬ ਨਾ ਕਰਨ | ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਜੇਕਰ ਉਹਨਾਂ ਦੇ ਹਲਕੇ ਦੇ ਵਿੱਚ ਕੋਈ ਵੀ ਗਲਤ ਕੰਮ ਹੁੰਦਾ ਹੈ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਹਨ ਤੇ ਉਨ੍ਹਾਂ ਦਾ ਨਾਮ ਗੁਪਤ ਰੱਖਿਆ ਜਾਵੇਗਾ ਅਤੇ ਦੋਸ਼ੀਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਨੇ ਕਿਹਾ ਕਿ ਜੇਕਰ ਹਲਕੇ ਦੀਆਂ ਔਰਤਾਂ ਨੂੰ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਮੈਨੂੰ ਫੋਨ ਕਾਲ ਤੇ ਆਪਣੀ ਸਮੱਸਿਆ ਦੱਸ ਸਕਦੇ ਹਨ ਉਹਨਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ ਤੇ ਹੱਲ ਹੋਵੇਗਾ | ਇਸ ਮੌਕੇ ਕਰਨੈਲ ਸਿੰਘ ਰਿੰਕਲ ਸਰਕਲ ਪ੍ਰਧਾਨ, ਤਜਿੰਦਰ ਸਿੰਘ ਮਿੱਠੂ ਬਲਾਕ ਪ੍ਰਧਾਨ, ਇੰਦਰਜੀਤ ਸਿੰਘ ਗਰੇਵਾਲ,ਤੇਜਿੰਦਰ ਸਿੰਘ ਸਿੱਧੂ,ਸੰਦੀਪ ਸਿੰਘ ਸੰਧੂ,ਫੌਜਾ ਸਿੰਘ,ਯਾਦਵਿੰਦਰ ਸਿੰਘ ਵਿੱਕੀ ਗਰੇਵਾਲ,ਪ੍ਰਿਥੀਪਾਲ ਸਿੰਘ ਭਾਮੀਆਂ, ਜੱਗਾ ਭਾਮੀਆ, ਲਖਵੀਰ ਸਿੰਘ ਲੱਖਾ,ਇਹ ਬਲਦੇਵ ਸਿੰਘ ਗਰੇਵਾਲ, ਸੁਖਵਿੰਦਰ ਸਿੰਘ ਖਾਸੀ ਕਲਾਂ,ਜਸਪਾਲ ਸਿੰਘ ਪਾਲੀ,ਗੋਰਾ ਗਰੇਵਾਲ, ਜਤਿੰਦਰ ਸਿੰਘ ਗਰੇਵਾਲ ਤਾਜਪੁਰ, ਬਿੰਦਰ ਗਿੱਲ ਖਾਸੀ ਕਲਾਂ, ਗੁਰਪ੍ਰੀਤ ਪੀਤਾ ਗਰੇਵਾਲ, ਸਰਪੰਚ ਮੇਜਰ ਸਿੰਘ ਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ ।