
ਫਗਵਾੜਾ (Check Post) : ਐਨ.ਆਰ.ਆਈ. ਸੰਤੋਖ ਸਿੰਘ ਸੱਲ ਕੇਨੈਡਾ ਨੇ ਪਲਾਹੀ ਸਰਕਾਰੀ ਡਿਸਪੈਂਸਰੀ ਲਈ 15000 ਰੁਪਏ ਦੀਆਂ ਦਵਾਈਆਂ ਭੇਂਟ ਕੀਤੀਆਂ। ਪਿੰਡ ਦੀ ਸਰਪੰਚ ਰਣਜੀਤ ਕੌਰ ਨੇ ਇਹ ਦਵਾਈਆਂ ਡਾ. ਕਿਰਨਦੀਪ ਸਿੱਧੂ ਸਟਾਫ਼ ਮੈਬਰਾਂ ਗੁਰਮੇਜ ਸਿੰਘ ਐਸ.ਆਈ., ਸਰਬਜੀਤ ਕੌਰ ਐਮ.ਐਲ.ਟੀ. ਦੀ ਹਾਜ਼ਰੀ ‘ਚ ਭੇਂਟ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਲੋੜਵੰਦ ਮਰੀਜ਼ਾਂ ਲਈ ਦਵਾਈਆਂ ਦਿੱਤੀਆਂ ਜਾਂਦੀਆਂ ਰਹਿਣਗੀਆਂ ਅਤੇ ਡਿਸਪੈਂਸਰੀ ਵਿੱਚ ਡਾ. ਕਿਰਨਦੀਪ ਸਿੱਧੂ ਦੀ ਅਗਵਾਈ ਚ ਗੁਲੂਕੋਜ਼ ਆਦਿ ਲਗਾਉਣ ਅਤੇ ਹੋਰ ਮੁਫ਼ਤ ਟੈਸਟਾਂ ਦਾ ਪ੍ਰਬੰਧ ਵੀ ਸਰਕਾਰ ਵਲੋਂ ਕੀਤਾ ਜਾ ਰਿਹਾ ਹੈ, ਜਿਸ ਵਾਸਤੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਸੁਖਵਿੰਦਰ ਸਿੰਘ ਸੱਲ, ਕੁਲਵਿੰਦਰ ਸਿੰਘ ਸੱਲ, ਬਲਜੀਤ ਕੌਰ ਸੱਲ, ਗੁਰਨਾਮ ਸਿੰਘ ਸੱਲ, ਮਦਨ ਲਾਲ ਪੰਚ, ਮਨੋਹਰ ਸਿੰਘ ਪੰਚ, ਪਿੰਦਰ ਸਿੰਘ ਪਲਾਹੀ, ਰੂਪਲਾਲ, ਬਿੰਦਰ ਫੁੱਲ, ਰਵੀਪਾਲ ਪੰਚ ਅਤੇ ਹੋਰ ਹਾਜ਼ਰ ਸਨ।