ਪੰਜਾਬੀ ਸਾਹਿੱਤ ਦਾ ਪਸਾਰ ਨਵੀਂ ਤਕਨੀਕ ਨਾਲ ਜੁੜਕੇ ਹੀ ਹੋ ਸਕਦਾ ਹੈ-ਸੁੱਖੀ ਬਾਠ

Share and Enjoy !

Shares

  • ਸਕੇਪ ਸਾਹਿਤਕ ਸੰਸਥਾ ਵਲੋਂ ਸ਼ਬਦ ਸਿਰਜਣਹਾਰੇ-2 ਪੁਸਤਕ ਲੋਕ ਅਰਪਣ

 

ਫਗਵਾੜਾ (Check Post ) : ਫਗਵਾੜਾ ਦੀ ਸਿਰਮੌਰ ਸਾਹਿਤਕ ਸੰਸਥਾ ਸਕੇਪ ਵਲੋਂ ਕਰਵਾਈ ਸਲਾਨਾ ਮੀਟਿੰਗ ਅਤੇ ਕਵੀ ਦਰਬਾਰ ਵਿੱਚ ਸੰਸਥਾ ਦੇ ਮੈਂਬਰਾਂ ਦੀ ਸਾਂਝੀ ਕਾਵਿ–ਪੁਸਤਕ ਸ਼ਬਦ ਸਿਰਜਣਹਾਰੇ-2 ਲੋਕ ਅਰਪਣ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਸੁੱਖੀ ਬਾਠ, ਰਵਿੰਦਰ ਚੋਟ, ਭਜਨ ਸਿੰਘ ਵਿਰਕ, ਟੀ.ਡੀ. ਚਾਵਲਾ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਸ਼ਾਮਲ ਸਨ। ਇਸ ਮੌਕੇ ਸਮਾਜ ਸੇਵੀ ਅਤੇ ਪੰਜਾਬੀਅਤ ਦੇ ਪਹਿਰੇਦਾਰ ਪੰਜਾਬੀ ਭਵਨ ਦੇ ਸੰਚਾਲਕ ਸੁੱਖੀ ਬਾਠ (ਕੈਨੇਡਾ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੁੱਖੀ ਬਾਠ ਨੇ ਕਿਹਾ ਕਿ ਪੰਜਾਬੀ ਸਾਹਿੱਤ ਬਹੁਤ ਵਿਸ਼ਾਲ ਹੈ ਅਤੇ ਇਸ ਦਾ ਪਸਾਰ ਨਵੀਂ ਤਕਨੀਕ ਨਾਲ ਜੁੜ ਕੇ ਹੀ ਹੋ ਸਕਦਾ ਹੈ। ਉਨ੍ਹਾਂ ਨੇ ਇਸ ਮੌਕੇ ਸੰਸਥਾ ਦੇ ਸਮੂਹ ਮੈਂਬਰਾਂ ਦੀ ਨਵੀਂ ਸਾਂਝੀ ਕਾਵਿ–ਪੁਸਤਕ ‘ਸ਼ਬਦ ਸਿਰਜਣਹਾਰੇ-2’ ਨੂੰ ਆਪਣੇ ਸਬ-ਆਫ਼ਿਸ ਪੰਜਾਬੀ ਭਵਨ ਜਲੰਧਰ ਦੁਆਰਾ ਛਾਪਣ ਦਾ ਵਾਇਦਾ ਕੀਤਾ। ਇਸ ਸਮਾਗਮ ਮੌਕੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਗੁਰਨਾਮ ਬਾਵਾ, ਬਲਦੇਵ ਰਾਜ ਕੋਮਲ, ਭਜਨ ਸਿੰਘ ਵਿਰਕ, ਸੀਤਲ ਰਾਮ ਬੰਗਾ, ਸੋਹਨ ਸਿੰਘ ਭਿੰਡਰ, ਪ੍ਰਿੰ. ਇੰਦਰਜੀਤ ਸਿੰਘ, ਪ੍ਰੋ: ਓਮ ਪ੍ਰਕਾਸ਼ ਸੰਦਲ, ਦਰਸ਼ਨ ਸਿੰਘ ਨੰਦਰਾ, ਦੇਵ ਰਾਜ ਦਾਦਰ, ਕਲਮੇਸ਼ ਸੰਧੂ, ਕਰਮਜੀਤ ਸਿੰਘ ਸੰਧੂ, ਜਗਦੀਸ਼ ਰਾਣਾ, ਸੁਖਦੇਵ ਸਿੰਘ, ਮੈਡਮ ਸੁਨੀਤਾ, ਅਭਿਸ਼ੇਕ ਸੂਦ, ਸ਼ਾਮ ਸਰਗੁੰਦੀ, ਬਿੰਦਰ ਬਕਾਪੁਰੀ, ਅਜੀਤਪਾਲ ਸਿੰਘ, ਬਲਕਾਰ ਕਟਾਰੀਆ ਆਦਿ ਦੋ ਦਰਜਨ ਦੇ ਕਰੀਬ ਕਵੀਆਂ ਨੇ ਮਨ ਭਾਉਂਦੀਆ ਕਵਿਤਾਵਾਂ ਸੁਣਾਈਆਂ। ਇਸ ਮਗਰੋਂ ਸੰਸਥਾ ਦੁਆਰਾ ਸਾਲਾਨਾ ਮੀਟਿੰਗ ਵੀ ਕੀਤੀ ਗਈ, ਜਿਸ ਵਿੱਚ ਸਰਬ ਸੰਮਤੀ ਨਾਲ ਪਰਵਿੰਦਰ ਜੀਤ ਸਿੰਘ ਨੂੰ ਪ੍ਰਧਾਨ ਐਲਾਨਿਆ ਗਿਆ ਅਤੇ ਨਾਲ ਹੀ ਉਰਮਲਜੀਤ ਸਿੰਘ ਵਾਲੀਆ ਨੂੰ ਮੀਤ ਪ੍ਰਧਾਨ, ਕਮਲੇਸ਼ ਸੰਧੂ ਨੂੰ ਮੁੱਖ ਸਕੱਤਰ, ਮਾਸਟਰ ਸੁਖਦੇਵ ਸੁੱਖ ਨੂੰ ਸਕੱਤਰ, ਅਸ਼ੋਕ ਸ਼ਰਮਾ ਅਤੇ ਅਭਿਸ਼ੇਕ ਸੂਦ ਨੂੰ ਪ੍ਰੈੱਸ ਸਕੱਤਰ ਅਤੇ ਮਾਸਟਰ ਮਨਦੀਪ ਸਿੰਘ ਨੂੰ ਵਿੱਤ ਸਕੱਤਰ ਐਲਾਨਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਸ਼ਮੀਰ ਸਿੰਘ, ਕੇ.ਕੇ.ਸੇਠੀ, ਹਰਵਿੰਦਰ ਸਿੰਘ, ਮਾਸਟਰ ਮਨਦੀਪ ਸਿੰਘ, ਪ੍ਰੀਤ ਹੀਰ, ਸੰਤੋਸ਼ ਕੁਮਾਰੀ, ਇੰਦੂ ਮਹਿਤਾ, ਹਰਮੇਲ ਸਿੰਘ ਗਿੱਲ, ਸੁਖਵਿੰਦਰ ਸਿੰਘ ਸੱਲ, ਗੋਬਿੰਦ ਸਿੰਘ ਸੱਲ, ਬਿੰਦਰ ਫੁੱਲ ਆਦਿ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਬਲਦੇਵ ਰਾਜ ਕੋਮਲ ਨੇ ਨਿਭਾਈ।

About Post Author

Share and Enjoy !

Shares

Leave a Reply

Your email address will not be published.