
ਮਲੋਟ (ਪ੍ਰੇਮ ਗਰਗ) : ਐਂਟੀ ਕ੍ਰਾਈਮ ਸਪੈਸ਼ਲ ਵਲੰਟੀਅਰ ਕਲੱਬ (ਰਜਿ:) ਪੰਜਾਬ ਦੇ ਸਟੇਟ ਪ੍ਰਧਾਨ ਪਿ੍ਰੰਸ ਬਾਂਸਲ ਦੀ ਅਗਵਾਈ ਹੇਠ ਮਲੋਟ ਯੂਥ ਪ੍ਰਧਾਨ ਤਮੰਨਾ ਦੀ ਰੇਖ ਦੇਖ ਵਿੱਚ ਸਮੂਚੀ ਟੀਮ ਵੱਲੋਂ ਪੂਰੇ ਪੰਜਾਬ ਦੇ ਅਲੱਗ-ਅਲੱਗ ਪਿੰਡਾਂ ਅਤੇ ਸਹਿਰਾਂ ਵਿੱਚ ਬੜੇ ਉਤਸਾਹ ਨਾਲ ਅੰਤਰਰਾਸਟਰੀ ਯੋਗਾ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਤਮੰਨਾ ਵੱਲੋਂ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਯੋਗ ਦੀ ਮਹੱਤਤਾ ਬਾਰੇ ਦੱਸਿਆ। ਇਸ ਦੌਰਾਨ ਵਿਦਿਆਰਥੀਆਂ ਅਤੇ ਆਮ ਲੋਕਾਂ ਦੇ ਨਾਲ ਨਾਲ ਸਮੂਚੀ ਟੀਮ ਨੇ ਵੀ ਯੋਗ ਆਸਣ ਕਿੱਤੇ। ਪਿ੍ੰਸ ਬਾਂਸਲ ਵੱਲੋਂ ਸਾਰਿਆਂ ਨੂੰ ਯੋਗ ਮਹੱਤਤਾ ਬਾਰੇ ਦਸਦੇ ਹੋਏ ਯੋਗ ਨੂੰ ਜਿੰਦਗੀ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਐਂਟੀ ਕਾ੍ਈਮ ਸਪੈਸ਼ਲ ਵਲੰਟੀਅਰ ਕਲੱਬ ਪੰਜਾਬ ਦੇ ਸਟੇਟ ਪ੍ਰਧਾਨ ਪਿ੍ੰਸ ਬਾਂਸਲ ਨੇ ਦੱਸਿਆ ਗਿਆ ਸਾਡੀ ਸਮੂਚੀ ਟੀਮ ਮਾਨਵਤਾ ਦੀ ਸੇਵਾ ਲਈ ਵਚਨਬੱਧ ਹੈ ਅਤੇ ਉਹ ਸਮਾਜ ਭਲਾਈ ਦੇ ਕੰਮਾਂ ਲਈ ਹਰ ਸਮੇਂ ਤਿਆਰ ਰਹਿਦੇ ਹਨ। ਇਸ ਮੌਕੇ ਤੇ ਇੰਗਲਿਸ ਸਪੀਕਿੰਗ ਦੇ ਟ੍ਰੇਨਰ ਸੰਯਮ ਅਤੇ ਸਲੈਫ ਡਿਫੈਂਸ ਦੇ ਦੁਰਗਾ ਰਾਣੀ ਹਾਜਰ ਸਨ।