(ਦੇਵ ਸਰਾਭਾ) ਸਰਾਭਾ/ਲੁਧਿਆਣਾ।
ਉੱਘੇ ਸਮਾਜ ਸੇਵਕ ਹਰਦੀਪ ਸਿੰਘ ਰਿੰਕੂ ਰੰਗੂਵਾਲ ਤੇ ਅਮਨਦੀਪ ਸਿੰਘ ਰੰਗੂਵਾਲ ਦੇ ਸਤਿਕਾਰਯੋਗ ਪਿਤਾ ਸ: ਭੁਪਿੰਦਰ ਸਿੰਘ ਰੰਗੂਵਾਲ ਪਿਛਲੇ ਦਿਨੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ । ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਪੰਥਕ ਮੋਰਚੇ ਦੇ ਸਰਪ੍ਰਸਤ ਮਾ:ਦਰਸ਼ਨ ਸਿੰਘ ਰਕਬਾ, ਕਨਵੀਨਰ ਬਲਦੇਵ ਸਿੰਘ ਸਰਾਭਾ, ਅਮਰ ਸਿੰਘ ਜੜਾਹਾਂ, ਸਾਬਕਾ ਸਰਪੰਚ ਗੁਰਮੇਲ ਸਿੰਘ ਜੜਾਹਾਂ, ਕਮਲਜੀਤ ਸਿੰਘ ਧੂਲਕੋਟ, ਗੁਰਮੇਰ ਸਿੰਘ ਕਨੇਚ, ਕਰਨੈਲ ਸਿੰਘ ਛਾਪਾ, ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਦੇ ਮੁੱਖ ਸਲਾਹਕਾਰ ਡਾ: ਅਜੀਤ ਸਿੰਘ ਸਰਾਭਾ, ਸੀਨੀਅਰ ਆਗੂ ਮਾਸਟਰ ਗੁਰਮੀਤ ਸਿੰਘ ਮੋਹੀ, ਰਵੀ ਲਲਤੋਂ, ਮਾ:ਮੁਕੰਦ ਸਿੰਘ ਚੌਂਕੀਮਾਨ, ਆਗੂ ਹਰਭਜਨ ਸਿੰਘ ਅੱਬੂਵਾਲ, ਬਲਦੇਵ ਸਿੰਘ ਅੱਬੂਵਾਲ,ਗੁਰਪ੍ਰੀਤ ਸਿੰਘ ਸਰਾਭਾ ਤਰਸੇਮ ਸਿੰਘ ਸਰਾਭਾ, ਮਨਜੀਤ ਸਿੰਘ ਸਰਾਭਾ,ਦਸਮੇਸ਼ ਕਿਸਾਨ, ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਜਰਨਲ ਸਕੱਤਰ ਮਾ: ਜਸਦੇਵ ਸਿੰਘ ਲਲਤੋਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਹਰਦੀਪ ਸਿੰਘ ਬੱਲੋਵਾਲ, ਜਨਰਲ ਸਕੱਤਰ ਸਾਬਕਾ ਸਰਪੰਚ ਕੁਲਦੀਪ ਸਿੰਘ ਮੋਹੀ ਤੋਂ ਇਲਾਵਾ ਸਰਪੰਚ ਪ੍ਰਕਾਸ਼ ਸਿੰਘ ਜੋਧਾਂ ਸੁਖਵਿੰਦਰ ਸਿੰਘ ਸੁੱਖਾ ਸਰਾਭਾ,ਰਾਜੂ ਗੁੱਜਰਵਾਲ, ਸਾਬਕਾ ਪੰਚ ਹਰਦੀਪ ਕੌਰ ਸਰਾਭਾ ਆਦਿ ਸ: ਭੁਪਿੰਦਰ ਸਿੰਘ ਰੰਗੂਵਾਲ ਦੇ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨਾਂ ਦੇ ਸ੍ਰੀ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ 11 ਅਕਤੂਬਰ ਦਿਨ ਐਤਵਾਰ,ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਮੰਡੀ ਅਹਿਮਦਗੜ ਵਿਖੇ 1:00 ਤੋਂ 2:00 ਵਜੇ ਤੱਕ ਹੋਵੇਗੀ।