ਅੰਗਰੇਜ਼ੀ ਭਾਸ਼ਾ ਦੀ ਕਿਤਾਬ ਦਾ ਪ੍ਰੀ-ਲਾਂਚ ਕਰਵਾਇਆ

Share and Enjoy !

Shares

(ਜਗਸੀਰ ਲੌਂਗੋਵਾਲ) ਸੁਨਾਮ/ਊਧਮ ਸਿੰਘ ਵਾਲਾ।

ਸੁਨਾਮ ਸ਼ਹਿਰ ਨਾਲ ਸੰਬੰਧ ਰੱਖਦੇ ਅਤੇ ਲੌਂਗੋਵਾਲ ਵਿਖੇ ਖ਼ੁਰਾਕ ਸਪਲਾਈ ਵਿਭਾਗ ਵਿਚ  ਇੰਸਪੈਕਟਰ ਵਜੋਂ ਤਾਇਨਾਤ ਅਮਿਤ ਅਰੋੜਾ ਦੀ 15 ਸਾਲਾ ਸਪੁੱਤਰੀ ਸਨੇਹਾ ਅਰੋੜਾ ਆਪਣੇ ਪਿਤਾ ਦੀ ਮਦਦ ਨਾਲ ਅੰਗਰੇਜ਼ੀ ਭਾਸ਼ਾ ਦੀ ਕਿਤਾਬ ‘ਏ ਕੁਆਂਟਮ ਲੀਪ ਆਫ਼ ਫਾਰਮਲ ਵੋਕੈਬਲਰੀ‘ ਜਲਦ ਹੀ ਪਾਠਕਾਂ ਦੇ ਸਨਮੁੱਖ ਰੱਖਣ ਜਾ ਰਹੇ ਹਨ। ਅੱਜ ਇਸ ਕਿਤਾਬ ਦੇ ਪ੍ਰੀ-ਲਾਂਚ ਸਮਾਗਮ ਮੌਕੇ ਕਿਤਾਬ ਦੇ ਸਹਿ. ਲੇਖਕ ਅਮਿਤ ਅਰੋੜਾ ਨੇ ਦੱਸਿਆ ਕਿ ਇਸ ਕਿਤਾਬ ਨੂੰ ਅਪ੍ਰੈਲ ਮਹੀਨੇ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਕਿਤਾਬ ਵਿਚ ਅੰਗਰੇਜ਼ੀ ਭਾਸ਼ਾ ਦੇ ਰਸਮੀ (ਫਾਰਮਲ) ਸ਼ਬਦਾਂ ਨੂੰ ਅਸਲ ਜ਼ਿੰਦਗੀ ਦੀਆਂ ਉਦਾਹਰਨਾਂ ਨਾਲ ਬੇਹੱਦ ਸਰਲ  ਤਰੀਕੇ ਨਾਲ ਸਮਝਾਇਆ ਗਿਆ ਹੈ। ਉਨਾਂ ਦੱਸਿਆ ਕਿ ਇਹ ਕਿਤਾਬ ਬੀ.ਏ. ਅੰਗਰੇਜ਼ੀ ਲਿਟਰੇਚਰ, ਐੱਮ.ਏ. ਅੰਗਰੇਜ਼ੀ ਅਤੇ ਆਈਲਟਸ ਕਰ ਰਹੇ ਵਿਦਿਆਰਥੀਆਂ ਲਈ ਬਹੁਤ ਉਪਯੋਗੀ ਸਿੱਧ ਹੋਵੇਗੀ। ਇਸ ਤੋਂ ਇਲਾਵਾ ਅੰਗਰੇਜ਼ੀ ਪੜਾਉਣ ਵਾਲੇ ਅਧਿਆਪਕਾਂ ਨੂੰ ਵੀ ਇਸ ਕਿਤਾਬ ਤੋਂ ਬਹੁਤ ਜ਼ਿਆਦਾ ਫਾਇਦਾ ਮਿਲੇਗਾ। ਇਹ ਕਿਤਾਬ ਅਪ੍ਰੈਲ ਮਹੀਨੇ ਵਿਚ ਐਮਾਜ਼ਾਨ ਦੀ ਵੈੱਬਸਾਈਟ ‘ਤੇ ਵਾਜ਼ਿਬ ਕੀਮਤ ‘ਤੇ ਆਨਲਾਈਨ ਪ੍ਰਾਪਤ ਕੀਤੀ ਜਾ ਸਕੇਗੀ। ਕਿਤਾਬ ਦੀ ਆਮਦ ‘ਤੇ ਅੰਗਰੇਜ਼ੀ ਪ੍ਰੇਮੀਆਂ ਅਤੇ ਸ਼ਹਿਰ ਦੇ ਪਤਵੰਤਿਆਂ ਨੇ ਭਰਵੀਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

About Post Author

Share and Enjoy !

Shares

Leave a Reply

Your email address will not be published.