
(ਜਗਸੀਰ ਲੌਂਗੋਵਾਲ) ਸੰਗਰੂਰ।
ਪੰਜਾਬ ਦੇ ਮਾਲੀ ਹਾਲਤ ਤੇ ਪੰਜਾਬ ਸਰਕਾਰ ਵਾਈਟ ਪੇਪਰ ਜਾਰੀ ਕਰੇ ਤੇ ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਤੋਂ ਇਕ ਲੱਖ ਕਰੋੜ ਦਾ ਪੈਕਜ ਮੰਗਣ ਤੋਂ ਸਪੱਸਟ ਹੋਇਆ ਹੈ ਕਿ ਜੇਕਰ ਆਰਥਿਕ ਸਹਾਇਤਾ ਮਿਲ ਗਈ ਤਾਂ ਵਾਅਦੇ ਪੂਰੇ ਕਰਾਂਗੇ,ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਤਿੰਦਰ ਕਾਲੜਾ ਸੂਬਾ ਕੋਰਡੀਨੇਟਰ ਭਾਜਪਾ ਸੈੱਲ ,ਪੰਜਾਬ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਹਨ ਪੰਜਾਬ ਤੇ ਤਿੰਨ ਲੱਖ ਕਰੋੜ ਦਾ ਕਰਜਾ ਹੈ ਇਸ ਲਈ ਪੰਜਾਬ ਦੀ ਜਨਤਾ ਨੂੰ ਸਥਿਤੀ ਸਪਸ਼ਟ ਹੋਣੀ ਚਾਹੀਦੀ ਹੈ ,ਕਿੰਨਾ ਕਰਜ ਪੰਜਾਬ ਸਰਕਾਰ ਉੱਪਰ ਤੇ ਕਿੰਨਾ ਬੋਰਡ ,ਕਾਰਪੋਰੇਸ਼ਨਾਂ ਤੇ ਬਾਕੀ ਮਹਿਕਮਿਆਂ ਉਪਰ ਹੈ । ਉਨਾਂ ਕਿਹਾ ਕਿ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਨੇ ਕਿਹਾ ਸੀ ਚੁਣਾਵੀ ਵਾਅਦੇ ਰੇਤ ਮਾਈਨਿੰਗ ,ਆਬਕਾਰੀ ਨੀਤੀ ਤੇ ਭਿ੍ਰਸਟਾਚਾਰ ਖਤਮ ਕਰਕੇ ਪੂਰੇ ਕਰਾਂਗੇ, ਪਰੰਤੂ ਹੁਣ ਪ੍ਰਧਾਨ ਮੰਤਰੀ ਤੋਂ ਇਕ ਲੱਖ ਕਰੋੜ ਦਾ ਪੈਕਜ ਮੰਗਣ ਤੇ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦਾ ਝੂਠ ਜੱਗ ਜਾਹਿਰ ਹੋਇਆ ਹੈ । ਸ੍ਰੀ ਕਾਲੜਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਵੋਟਾਂ ਬਟੋਰਨ ਵਾਲੀ ਆਮ ਆਦਮੀ ਪਾਰਟੀ ਦਾ ਚੋਣਾਂ ਜਿੱਤਣ ਤੋਂ ਬਾਅਦ ਅਸਲੀ ਚੇਹਰਾ ਬੇਨਕਾਬ ਹੋਣਾ ਸ਼ੁਰੂ ਹੋ ਗਿਆ ਹੈ । ਜਤਿੰਦਰ ਕਾਲੜਾ ਨੇ ਕਿਹਾ ਕਿ ਪੰਜਾਬ ਦੇ ਲੋਕ ਸਰਕਾਰ ਤੋਂ ਇਕ ਹਜਾਰ ਰੁਪਏ ਪ੍ਰਤੀ ਔਰਤ ,ਰੋਜਗਾਰ ,ਮੁਫ਼ਤ ਤੇ ਸਸਤੀ ਬਿਜਲੀ ਆਦਿ ਵਾਅਦੇ ਪੂਰੇ ਕਰਨ ਦੀ ਉਡੀਕ ਕਰ ਰਹੇ ਹਨ ,ਪਰੰਤੂ ਹੁਣ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਸਰਕਾਰ ਤੋਂ ਵਿੱਤੀ ਪੈਕਜ ਮੰਗਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ।