ਅਰਸ਼ਪ੍ਰੀਤ ਕੌਰ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਲੱਗਿਆ ਤਾਂਤਾ

Share and Enjoy !

Shares

– ਬੱਚੀ ਦੀ ਪ੍ਰਾਪਤੀ ਤੋਂ ਮਾਪੇ, ਰਿਸ਼ਤੇਦਾਰ ਅਤੇ ਪਿੰਡ ਵਾਸੀ ਖੁਸ਼
(ਗੁਰਵਿੰਦਰ ਸਿੰਘ ਚਹਿਲ) ਹੀਰੋਂ ਖੁਰਦ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ ਬਾਰਵੀਂ ਦੀ ਪ੍ਰੀਖਿਆ ਵਿਚੋਂ ਸੂਬੇ ਭਰ ਵਿੱਚੋਂ ਦੂਜੇ ਨੰਬਰ ‘ਤੇ ਆਉਣ ਵਾਲੀ ਪਿੰਡ ਬੱਛੋਆਣਾ ਦੀ ਮਿਹਨਤੀ ਲੜਕੀ ਅਰਸ਼ਪ੍ਰੀਤ ਕੌਰ ਦਾ ਪਰਿਵਾਰ ਬਹੁਤ ਖੁਸ਼ ਹੈ ਕਿਉਂਕਿ ਉਨਾਂ ਦੀ ਲੜਕੀ ਨੇ ਜਿੱਥੇ ਪਿੰਡ ਬੱਛੋਆਣਾ ਨਾਂ ਰੋਸ਼ਨ ਕੀਤਾ ਹੈ,ਉੱਥੇ ਜ਼ਿਲਾ ਮਾਨਸਾ ਦਾ ਨਾਂ ਵੀ ਰੁਸ਼ਨਾਇਆ ਹੈ।ਅਰਸ਼ਪ੍ਰੀਤ ਕੌਰ ਨੇ ਗੱਲਬਾਤ ਦੌਰਾਨ ਕਿਹਾ ਕਿ ਉਸ ਦੀ ਇਸ ਪ੍ਰਾਪਤੀ ‘ਤੇ ਜਿੱਥੇ ਮਾਪਿਆਂ ਦਾ ਵੱਡਾ ਯੋਗਦਾਨ ਹੈ, ਉਥੇ ਸਮੁੱਚੇ ਸਟਾਫ਼ ਦੀ ਮਿਹਨਤ ਦਾ ਵੀ ਵੱਡਾ ਯੋਗਦਾਨ ਹੈ।ਅਰਸ਼ਪ੍ਰੀਤ ਕੌਰ ਦੀ ਮਾਤਾ ਕਰਮਜੀਤ ਕੌਰ ਨੇ ਦੱਸਿਆ ਕਿ ਉਨਾਂ ਦੇ 6 ਲੜਕੀਆਂ ਹੀ ਹਨ ਤੇ ਅਰਸ਼ਪ੍ਰੀਤ ਕੌਰ ਸਭ ਤੋਂ ਛੋਟੀ ਹੈ ,ਜਿਸਦਾ ਧਿਆਨ ਹਰ ਵਕਤ ਪੜਾਈ ਵਿੱਚ ਹੀ ਹੁੰਦਾ ਸੀ।ਅਰਸ਼ਪ੍ਰੀਤ ਕੌਰ ਦੀ ਇਸ ਪ੍ਰਾਪਤੀ ‘ਤੇ ਉਸ ਦੀਆਂ ਵੱਡੀਆਂ ਭੈਣਾਂ ਖੁਸ਼ਪ੍ਰੀਤ ਕੌਰ, ਗਗਨਪ੍ਰੀਤ ਕੌਰ, ਅਮਨਪ੍ਰੀਤ ਕੌਰ ਲਵਪ੍ਰੀਤ ਕੌਰ,ਜਸਪ੍ਰੀਤ ਕੌਰ ਨੇ ਦੱਸਿਆ ਕਿ ਉਨਾਂ ਨੂੰ ਵੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨਾਂ ਦੀ ਛੋਟੀ ਭੈਣ ਨੇ ਸੂਬੇ ਪੱਧਰ ‘ਤੇ ਏਡੀ-ਵੱਡੀ ਪ੍ਰਾਪਤੀ ਕਰ ਕੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਅਰਸ਼ਪ੍ਰੀਤ ਕੌਰ ਦੇ ਘਰ ਜਿੱਥੇ ਵਧਾਈਆਂ ਦੇਣ ਵਾਲਿਆਂ ਉਨਾਂ ਦੇ ਰਿਸ਼ਤੇਦਾਰਾਂ ਦਾ ਤਾਂਤਾ ਲੱਗਿਆ ਹੋਇਆ ਹੈ, ਉਥੇ ਪਿੰਡ ਵਾਸੀ ਵੀ ਘਰ ਆ ਕੇ ਬੱਚੀ ਦੀ ਇਸ ਪ੍ਰਾਪਤੀ ‘ਤੇ ਸ਼ਾਬਾਸ਼ ਦੇ ਰਹੇ ਹਨ। ਇਸ ਮੌਕੇ ਅਧਿਆਪਕਾ ਜਸਵੀਰ ਕੌਰ, ਨਾਜ਼ਰ ਸਿੰਘ,ਗੁਰਦੀਪ ਸਿੰਘ ਸ਼ੈਂਟੀ,ਲਾਡੀ ਭਾਦੜਾ ਆਦਿ ਮੌਜੂਦ ਸਨ।

About Post Author

Share and Enjoy !

Shares

Leave a Reply

Your email address will not be published.