ਸੰਤੁਲਤ ਖੁਰਾਕ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ  

Share and Enjoy !

Shares
ਮਾਛੀਵਾੜਾ ਸਾਹਿਬ (ਹਰਪ੍ਰੀਤ ਸਿੰਘ ਕੈਲੇ) : ਜੁਆਇੰਟ ਡਾਇਰੈਕਟਰ ਡਾ ਬਲਿਹਾਰ ਸਿੰਘ ਰੰਗੀ ਹੋਮਿਓਪੈਥਿਕ ਵਿਭਾਗ ਦੇ ਹੁਕਮਾਂ ਅਤੇ ਹੋਮਿਓਪੈਥਕ ਅਫ਼ਸਰ ਡਾ ਹਰਿੰਦਰਪਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਹੋਮਿਓਪੈਥੀ ਡਿਸਪੈਂਸਰੀ ਮਾਛੀਵਾੜਾ ਵੱਲੋਂ ਸਥਾਨਕ ਇੰਦਰਾ ਕਾਲੋਨੀ ਵਿਚ ਸੰਤੁਲਤ ਖੁਰਾਕ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਹੋਮਿਓਪੈਥਿਕ ਡਿਸਪੈਂਸਰੀ ਮਾਛੀਵਾਡ਼ਾ ਸਾਹਿਬ ਦੀ ਡਾ ਹਰਮਨਦੀਪ ਕੌਰ ਨੇ ਕੈਂਪ ਵਿਚ ਆਏ ਲੋਕਾਂ ਨੂੰ ਸੰਤੁਲਿਤ ਖੁਰਾਕ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਕੈਂਪ ਵਿੱਚ ਆਏ ਲੋਕਾਂ ਨੂੰ ਮੁਫ਼ਤ ਹੋਮਿਓਪੈਥਿਕ ਦਵਾਈਆਂ ਵੀ ਦਿੱਤੀਆਂ ਗਈਆਂ ਤੇ ਉਨ੍ਹਾਂ ਦੀ ਸਿਹਤ ਦੀ ਜਾਂਚ ਵੀ ਕੀਤੀ ਗਈ । ਡਾ ਹਰਮਨਦੀਪ ਕੌਰ ਨੇ ਲੋਕਾਂ ਨੂੰ ਸੰਤੁਲਿਤ ਭੋਜਨ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇ ਸ਼ੁੱਧ ਤੇ ਪੌਸ਼ਟਿਕ ਭੋਜਨ ਸਾਡੀ ਸਰੀਰ ਦੀ ਖੁਰਾਕ ਹੈ ਜਿਸ ਨਾਲ ਸਾਡੇ ਸਰੀਰ ਨੂੰ ਵਿਟਾਮਿਨ ਤੇ ਹੋਰ ਲੋੜੀਂਦੇ ਤੱਤ ਮਿਲਦੇ ਹਨ। ਉਨ੍ਹਾਂ ਕਿਹਾ ਕਿ ਭੋਜਨ ਹਮੇਸ਼ਾਂ ਤਾਜ਼ਾ ਤੇ ਪੱਕਿਆ ਹੋਇਆ ਖਾਣਾ ਚਾਹੀਦਾ ਹੈ ਤੇ ਬਾਜ਼ਾਰ ਵਿੱਚ ਮਿਲਦੇ ਫਾਸਟ ਫੂਡ ਅਤੇ ਕੋਲਡ ਡਰਿੰਕਸ ਤੋਂ ਦੂਰ ਰਹਿਣਾ ਚਾਹੀਦਾ ਹੈ।

About Post Author

Share and Enjoy !

Shares

Leave a Reply

Your email address will not be published.