ਚਰਚਾ ਦਾ ਵਿਸ਼ਾ ਬਣ ਰਿਹਾ ਹੈ ਐੱਸ.ਐੱਸ.ਪੀ. ਤੇ ਐੱਸ.ਐੱਚ.ਓ. ਮੁਰਦਾਬਾਦ ਦਾ ਲੱਗਾ ਬੈਨਰ *

Share and Enjoy !

Shares

ਹੁਸ਼ਿਆਰਪੁਰ (ਤਰਸੇਮ ਦੀਵਾਨਾ) : ਹੁਸ਼ਿਆਰਪੁਰ-ਫਗਵਾਡ਼ਾ ਰੋਡ ਤੇ ਪੈਂਦੇ ਪਿੰਡ ਢੱਕੋਵਾਲ ਵਿਖੇ ਸਥਿਤ ਮਨਦੀਪ ਕੁਮਾਰ ਸਾਬਕਾ ਸਰਪੰਚ ਢੱਕੋਵਾਲ ਦੀ ਦੁਕਾਨ ਦੇ ਬਾਹਰ ਲਗਾਇਆ ਐੱਸ.ਐੱਸ.ਪੀ. ਹੁਸ਼ਿਆਰਪੁਰ ਤੇ ਐਸ.ਐਚ.ਓ.ਮੇਹਟੀਆਣਾ ਮੁਰਦਾਬਾਦ ਦਾ ਬੈਨਰ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਜਦੋਂ ਬੈਨਰ ਲਗਾਉਣ ਵਾਲੇ ਸ਼ਖਸ ਮਨਦੀਪ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਥਾਣਾ ਮੇਹਟੀਆਣਾ ਇਲਾਕੇ ਵਿੱਚ ਧੜੱਲੇ ਨਾਲ ਨਸ਼ਾ ਵਿਕ ਰਿਹਾ ਹੈ। ਜਿਸ ਦੀ ਸੂਚਨਾ ਐਸ.ਐਸ.ਪੀ.ਹੁਸ਼ਿਆਰਪੁਰ ਅਤੇ ਮੁੱਖ ਅਫ਼ਸਰ ਥਾਣਾ ਮੇਹਟੀਆਣਾ ਪਰਮਿੰਦਰ ਕੌਰ ਨੂੰ ਵੀ ਦਿੱਤੀ ਗਈ। ਪਰੰਤੂ ਪੁਲਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਸਾਬਕਾ ਸਰਪੰਚ ਨੇ ਦੱਸਿਆ ਕਿ ਉਲਟਾ ਨਸ਼ਾ ਤਸਕਰਾਂ ਵੱਲੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ। ਜਿਸ ਦੀ ਇੱਕ ਲਿਖਤੀ ਸ਼ਿਕਾਇਤ ਉਸ ਵੱਲੋਂ ਥਾਣਾ ਮੇਹਟੀਆਣਾ ਵਿਖੇ ਵੀ ਦਿੱਤੀ ਜਾ ਚੁੱਕੀ ਹੈ। ਹੋਰ ਜਾਣਕਾਰੀ ਦਿੰਦਿਆਂ ਮਨਦੀਪ ਕੁਮਾਰ ਨੇ ਦੱਸਿਆ ਕਿ ਥਾਣਾ ਮੇਹਟੀਆਣਾ ਵਿਖੇ ਤੋਂ ਆਰ.ਟੀ.ਆਈ. ਰਾਹੀਂ ਜਾਣਕਾਰੀ ਹਾਸਲ ਕਰਨ ਲਈ ਜੇਕਰ ਕੋਈ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਤਾਂ ਮੇਹਟੀਆਣਾ ਪੁਲੀਸ ਵੱਲੋਂ ਕਈ ਕਈ ਮਹੀਨੇ ਉਸ ਦਾ ਕੋਈ ਜਵਾਬ ਨਹੀਂ ਦਿੱਤਾ ਜਾਂਦਾ।

About Post Author

Share and Enjoy !

Shares

Leave a Reply

Your email address will not be published.