ਸੀਐਚਸੀ ਲੰਬੀ ਵਿਖੇ 22 ਅਪ੍ਰੈਲ ਨੂੰ ਲਗਾਇਆ ਜਾ ਰਿਹਾ ਸਿਹਤ ਮੇਲਾ

Share and Enjoy !

Shares

(ਪ੍ਰੇਮ ਗਰਗ) ਮਲੋਟ। ਸਿਹਤ ਵਿਭਾਗ, ਜ਼ਿਲਾ ਪ੍ਰਸ਼ਾਸਨ ਅਤੇ ਸਿਵਲ ਸਰਜਨ ਡਾ.ਰੰਜੂ ਸਿੰਗਲਾ ਸ਼੍ਰੀ ਮੁਕਤਸਰ ਸਾਹਿਬ ਦੇ ਨਿਰਦੇਸ਼ਾਂ ਹੇਠ ਅਜ਼ਾਦੀ ਕਾ ਅਮਿ੍ਰਤ ਮਹਾਂਉਤਸਵ ਤਹਿਤ ਸੀਐਚਸੀ ਲੰਬੀ ਵਿਖੇ 22 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਇਕ ਸਿਹਤ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਐੱਸਐੱਮਓ ਬਲਾਕ ਲੰਬੀ ਡਾ.ਪਵਨ ਕੁਮਾਰ ਮਿੱਤਲ ਨੇ ਦੱਸਿਆ ਕਿ ਸਿਹਤ ਮੇਲੇ ਦੇ ਸਫਲ ਆਯੋਜਨ ਲਈ ਸਟਾਫ ਦੀਆਂ ਡਿਊਟੀਆਂ ਅਤੇ ਯੋਗ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨਾਂ ਦੱਸਿਆਂ ਕਿ ਇਸ ਸਿਹਤ ਮੇਲੇ ਸਬੰਧੀ ਸਰਕਾਰ ਤੋਂ ਪ੍ਰਾਪਤ ਹੋਈਆਂ ਗਾਈਡਲਾਈਨਜ਼ ਮੁਤਾਬਕ ਮਰੀਜ਼ਾ ਦਾ ਮੁਫਤ ਚੈਕਅੱਪ ਕਰਨ ਲਈ ਮੈਡੀਸਨ ਸਪੈਸ਼ਲਿਸਟ, ਅੱਖਾਂ ਦੇ ਮਾਹਿਰ, ਹੱਡੀਆਂ ਅਤੇ ਦੰਦਾਂ ਦੇ ਰੋਗਾਂ ਦੇ ਮਾਹਿਰ, ਚਮੜੀ ਦੇ ਰੋਗਾਂ ਦੇ ਮਾਹਿਰ, ਕੰਨ-ਨੱਕ ਤੇ ਗਲੇ ਦੇ ਰੋਗਾਂ ਦੇ ਮਾਹਿਰ ਡਾਕਟਰ ਪਹੁੰਚ ਰਹੇ ਹਨ। ਇਸ ਸਿਹਤ ਮੇਲੇ ਵਿੱਚ ਮਰੀਜ਼ਾਂ ਨੂੰ ਮੁੱਫਤ ਦਵਾਈਆਂ, ਲੈਬ ਟੈਸਟ ਅਤੇ ਕਾਊਂਸਲਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੇਲੇ ਵਿੱਚ ਆਯੂਸ਼ਮਾਨ ਸਿਹਤ ਬੀਮਾ ਕਾਰਡ ਬਣਵਾਉਣ, ਵਿਸ਼ੇਸ਼ ਯੋਗਾ ਕੈਂਪ, ਕੋਰੋਨਾ ਤੋਂ ਬਚਾਅ ਲਈ ਸੈਂਪਲਿੰਗ ਤੇ ਟੀਕਾਕਰਨ ਵੀ ਸ਼ਾਮਿਲ ਹਨ। ਉਨਾਂ ਦੱਸਿਆਂ ਕਿ ਇਸ ਮੌਕੇ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵੱਲੋਂ ਸਿਹਤ ਸਕੀਮਾਂ, ਸਹੂਲਤਾਂ ਅਤੇ ਇਲਾਜ ਸੇਵਾਂਵਾਂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਇਸ ਮੌਕੇ ਡਾ. ਮਿੱਤਲ ਨੇ ਸਮੂਹ ਪਿੰਡਾਂ ਦੀਆਂ ਪੰਚਾਇਤਾਂ, ਸਮਾਜਸੇਵੀ ਅਤੇ ਧਾਰਮਿਕ ਸੰਸਥਾਵਾ ਨੂੰ ਲੋੜਵੰਦਾਂ ਨੂੰ ਮੇਲੇ ਵਿੱਚ ਭੇਜਣ ਅਤੇ ਪ੍ਰਬੰਧਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਡਾ.ਨਰਿੰਦਰਪਾਲ ਸਿੰਘ, ਡਾ. ਸ਼ਕਤੀਪਾਲ, ਅਜੇਸ਼ ਕੁਮਾਰ ਚੀਫ ਫਾਰਮੈਸੀ ਅਫਸਰ, ਸ਼ਿਵਾਨੀ ਬੀ.ਈ.ਈ, ਪਿ੍ਰਤਪਾਲ ਸਿੰਘ ਤੂਰ ਐੱਸਆਈ, ਪਰਮਜੀਤ ਕੌਰ ਸਟਾਫ ਨਰਸ, ਸੁਖਬੀਰ ਸਿੰਘ ਤੇ ਮਨਜੀਤ ਸਿੰਘ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.