ਮੰਡੀਆਂ ਤੋਂ ਕਣਕ ਖਰੀਦ ਪ੍ਰਬੰਧਾਂ ਦੀ ਜੀ.ਓ.ਜੀ ਸਰਕਾਰ ਨੂੰ ਦੇ ਰਹੇ ਨੇ ਪੂਰੀ ਫੀਡਬੈਕ

Share and Enjoy !

Shares

– ਮੰਡੀਆਂ ਵਿਚ ਪਾਰਦਰਸ਼ਤਾ ਲਈ ਤੋਲ ਕੰਡੇ ਡਿਜੀਟਲ ਹੋਣੇ ਜਰੂਰੀ- ਵਰੰਟ ਅਫਸਰ ਹਰਪ੍ਰੀਤ ਸਿੰਘ
(ਪ੍ਰੇਮ ਗਰਗ) ਮਲੋਟ।ਸਰਕਾਰ ਦੀਆਂ ਅੱਖਾਂ ਤੇ ਕੰਨ ਬਣ ਕੇ ਸਕੀਮਾਂ ਦੀ ਨਜਰਸਾਨੀ ਕਰਨ ਵਾਲੇ ਜੀ.ਓ.ਜੀ (ਖੁਸ਼ਹਾਲੀ ਦੇ ਰਾਖੇ) ਇਸ ਵਾਰ ਵੀ ਮੰਡੀਆਂ ਵਿਚ ਕਣਕ ਖਰੀਦ ਪ੍ਰਬੰਧਾਂ ਤੇ ਪੈਣੀ ਨਜਰ ਰੱਖ ਰਹੇ ਹਨ ਅਤੇ ਹਰ ਰੋਜ ਸੂਬੇ ਦੇ ਹਰ ਖਰੀਦ ਕੇਂਦਰ ਤੋਂ ਪੂਰੀ ਰਿਪੋਰਟ ਜੀਓਜੀ ਹੈਡਕਵਾਟਰ ਰਾਹੀਂ ਸਰਕਾਰ ਨੂੰ ਭੇਜ ਰਹੇ ਹਨ। ਇਸ ਸਬੰਧੀ ਤਹਿਸੀਲ ਮਲੋਟ ਦੇ ਜੀ.ਓ.ਜੀ ਦੀ ਇਕ ਅਹਿਮ ਮੀਟਿੰਗ ਤਹਿਸੀਲ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਦਾਣਾ ਮੰਡੀ ਜੀਓਜੀ ਦਫਤਰ ਵਿਖੇ ਹੋਈ। ਮੀਟਿੰਗ ਵਿਚ ਜੀਓਜੀ ਨੇ ਦੱਸਿਆ ਕਿ ਇਸ ਵਾਰ ਗਰਮੀ ਜਲਦੀ ਪੈਣ ਕਾਰਨ ਝਾੜ ਬਹੁਤ ਘੱਟ ਹੈ ਜਿਸ ਕਾਰਨ ਮੰਡੀਆਂ ਵਿਚ ਆਮਦ ਬੀਤੇ ਸਾਲਾਂ ਨਾਲੋਂ ਬਹੁਤ ਘੱਟ ਹੈ। ਜੀਓਜੀ ਇੰਚਾਰਜ ਨੇ ਕਿਹਾ ਕਿ ਮੰਡੀਆਂ ਵਿਚ ਤੋਲ ਕੰਡੇ ਪੁਰਾਣੇ ਕਿਸਮ ਦੇ ਹੋਣ ਕਾਰਨ ਨੌਜਵਾਨ ਕਿਸਾਨ ਹਮੇਸ਼ਾਂ ਤੋਲ ਨੂੰ ਲੈ ਕੇ ਦੁਵਿਧਾ ਵਿਚ ਰਹਿੰਦਾ ਹੈ ਜਿਸ ਕਰਕੇ ਸਿਸਟਮ ਵਿਚ ਪਾਰਦਰਸ਼ਤਾ ਲਈ ਡਿਜੀਟਲ ਤੋਲ ਕੰਡੇ ਲਾਜਮੀ ਕੀਤੇ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਪੀਣ ਵਾਲੇ ਪਾਣੀ, ਪੈਖਾਨੇ ਆਦਿ ਤੋਂ ਲੈ ਕੇ ਜਿਣਸ ਦੀ ਸਫਾਈ, ਤੋਲ ਅਤੇ ਲਿਫਟਿੰਗ ਤੱਕ ਵਿਚ ਆਉਣ ਵਾਲੀਆਂ ਸਮੱਸਿਆਵਾਂ ਦੀ ਡੇਲੀ ਫੀਡਬੈਕ ਜੀਓਜੀ ਵੱਲੋਂ ਇਨ ਬਿਨ ਸਰਕਾਰ ਨੂੰ ਭੇਜੀ ਜਾਂਦੀ ਹੈ। ਇਸ ਮੌਕੇ ਸੁਪਰਵਾਈਜਰ ਗੁਰਦੀਪ ਸਿੰਘ, ਡੀਈਓ ਸਰੂਪ ਸਿੰਘ, ਸੂਬੇਦਾਰ ਦੇਵੀ ਲਾਲ, ਸੂਬੇਦਾਰ ਸੁਖਦੇਵ ਸਿੰਘ, ਸੂਬੇਦਾਰ ਸਿਰਤਾਜ ਸਿੰਘ, ਸੂਬੇਦਾਰ ਮੁਖਤਿਆਰ ਸਿੰਘ, ਸੂਬੇਦਾਰ ਰਜਿੰਦਰ ਸਿੰਘ ਅਤੇ ਨਵਜੋਤ ਸਿੰਘ ਸਮੇਤ ਸਮੂਹ ਜੀਓਜੀ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.