
ਰਾਹੋਂ (ਸੰਜੀਵ ਕੁਮਾਰ ਬੌਬੀ)ਸਲਾਨਾ ਵਿਸ਼ਾਲ ਮੇਲਾ ਅਤੇ ਭੰਡਾਰੇ ਦੇ ਸਬੰਧ ਵਿੱਚ ਮੰਦਰ ਸਿੱਧ ਬਾਬਾ ਬਾਲਕ ਨਾਥ ਜੀ ਜੰਗੀ ਸ਼ਿਵਾਲਿਆ ਮੇਨ ਬਾਜ਼ਾਰ ਰਾਹੋਂ ਤੋਂ ਬਾਬਾ ਜੀ ਦੇ ਜੇਠੇ ਝੰਡੇ ਦੀ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਤੇ ਜੇਠੇ ਝੰਡੇ ਦੀ ਪੂਜਾ ਸ਼ਿਵਰਾਤਰੀ ਕਮੇਟੀ ਦੇ ਪ੍ਰਧਾਨ ਅਸ਼ਵਨੀ ਭਾਰਗਵ, ਪ੍ਰੈਸ ਕਲੱਬ ਦੇ ਪ੍ਰਧਾਨ ਨਰੇਸ਼ ਪ੍ਰਭਾਕਰ, ਬਾਬਾ ਬਾਲਕ ਨਾਥ ਜੀ ਮੰਦਰ ਕਮੇਟੀ ਦੇ ਮੁੱਖ ਪ੍ਰਬੰਧਕ ਸੁਭਾਸ਼ ਅਰੋੜਾ , ਜੋਗੀ ਦੇ ਸੇਵਾਦਾਰ ਕਲੱਬ ਵੱਲੋਂ ਸੰਯੁਕਤ ਰੂਪ ਵਿੱਚ ਕਰਵਾਈ ਗਈ ਇਸ ਵਿਸ਼ਾਲ ਸ਼ੋਭਾ ਯਾਤਰਾ ਦਾ ਉਦਘਾਟਨ ਨਗਰ ਕੌਂਸਲ ਦੇ ਪ੍ਰਧਾਨ ਮੈਡਮ ਰਸ਼ਮੀ ਰੰਦੇਵ, ਅਕਾਲੀ ਦਲ ਦੇ ਯੂਥ ਨੇਤਾ ਅਰਜਨ ਰਣਦੇਵ, ਅਕਾਲੀ ਨੇਤਾ ਮੁਕੇਸ਼ ਚੋਪੜਾ ਬੋਬੀ, ਬੱਲੀ ਭੰਗਲ, ਅਤੇ ਸਮੂਹ ਸ਼ਹਿਰ ਨਿਵਾਸੀਆਂ ਨੇ ਸੰਯੁਕਤ ਰੂਪ ਵਿੱਚ ਕੀਤਾ ਇਹ ਜੇਠੇ ਝੰਡੇ ਦੀ ਵਿਸ਼ਾਲ ਸ਼ੋਭਾ ਯਾਤਰਾ ਬਾਬਾ ਜੀ ਦੇ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਮਹੱਲਿਆਂ ਚੋਂ ਹੁੰਦੀ ਹੋਈ ਬਾਬਾ ਜੀ ਦੇ ਮੰਦਰ ਚ ਆ ਕੇ ਬਾਬਾ ਜੀ ਦੀ ਆਰਤੀ ਕਰਨ ਦੇ ਉਪਰੰਤ ਸੰਪੰਨ ਹੋਈ ਇਸ ਮੌਕੇ ਤੇ ਇਲਾਕੇ ਦੇ ਮਸ਼ਹੂਰ ਗਾਇਕ ਗੋਪਾਲ ਕ੍ਰਿਸ਼ਨ ਭਨੋਟ, ਆਸ਼ੂ ਦਿਗਵਾ, ਮਨੀ ਅਹੂਜਾ, ਅਜੇ ਵਿਸ਼ਿਸ਼ਟ, ਵਿਜੇ ਵਿਸ਼ਿਸ਼ਟ, ਸੰਜੇ ਪਾਠਕ ਨੇ ਆਪਣੀਆਂ ਭੇਟਾ ਧੂਣਾ ਤੇਰੇ ਵੇ ਨਾਮ ਦਾ ਲਾਇਆ, ਆਜਾ ਮੇਰੇ ਜੋਗੀ ਆ, ਗੁੱਫਾ ਦੇ ਵਿੱਚੋਂ ਰੱਬ ਦਿਖਦਾ, ਰੰਗ ਬਰਸੇ ਦਰਬਾਰ, ਆਦੀ ਭਜਨ ਗਾ ਕੇ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਬਾਬਾ ਜੀ ਦੇ ਸਾਰੇ ਭਗਤਾਂ ਨੂੰ ਨੱਚਣ ਤੇ ਮਜਬੂਰ ਕਰ ਦਿੱਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਅਸ਼ਵਨੀ ਭਾਰਗਵ ਅਤੇ ਸੁਭਾਸ਼ ਅਰੋੜਾ ਨੇ ਦੱਸਿਆ ਕੀ 15 ਨਵੰਬਰ ਦਿਨ ਐਤਵਾਰ ਨੂੰ ਬਾਬਾ ਬਾਲਕ ਨਾਥ ਜੀ ਮੰਦਰ ਮੇਨ ਬਾਜ਼ਾਰ ਰਾਹੋਂ ਵਿਖੇ ਵਿਸ਼ਾਲ ਮੇਲਾ ਤੇ ਭੰਡਾਰਾ ਕਰਵਾਇਆ ਜਾਏਗਾ ਇਸ ਮੌਕੇ ਤੇ ਸ਼ਹਿਰ ਦੀਆਂ ਧਾਰਮਿਕ ਭਜਨ ਮੰਡਲੀਆਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੀਆਂ ਅਤੇ ਬਾਬਾ ਜੀ ਦੇ ਦਰਬਾਰ ਵਿੱਚ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਹਵਨ ਕੀਤਾ ਜਾਵੇਗਾ। ਫਿਰ ਵਿਸ਼ਾਲ ਭੰਡਾਰਾ ਬਾਬਾ ਜੀ ਦੇ ਦਰ ਤੇ ਲਗਾਇਆ ਜਾਏਗਾ ਇਸ ਮੌਕੇ ਤੇ ਪ੍ਰਬੰਧਕਾਂ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਮੈਡਮ ਰਸ਼ਮੀ ਰੰਦੇਵ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਤੇ ਮਹੰਤ ਸ੍ਰੀ ਗੰਗਾ ਨੰਦਪੁਰੀ ਜੀ ਮਹਾਰਾਜ ਸ਼ਿਵਰਾਮ ਜਾਂਗੜਾ, ਸੰਜੀਵ ਜਾਂਗੜਾ, ਮਨੀ ਅਹੂਜਾ, ਸੰਜੇ ਪਾਠਕ, ਵਿਜੇ ਵਿਸ਼ਿਸ਼ਟ, ਅਜੇ ਵਸ਼ਿਸ਼ਟ, ਨਗਰ ਕੌਂਸਲ ਦੇ ਸਾਬਕਾ ਵਾਈਸ ਪ੍ਰਧਾਨ ਮੋਹਨ ਲਾਲ ਜਾਗੜਾ, ਸਮਾਜ ਸੇਵਕ ਯਸਪਾਲ ਜਾਂਗੜਾ, ਪਾਲ ਜਾਗੜਾ , ਸ਼ਾਮ ਲਾਲ ਜਾਂਗੜਾ, ਮੋਹਨ ਲਾਲ ਦਿੱਗਵਾ , ਹਰਸ਼ਿਤ ਜਾਂਗੜਾ, ਭਾਜਪਾ ਨੇਤਾ ਅਰਵਿੰਦ ਜੋਸ਼ੀ ਲਾਲੀ, ਟੇਕ ਚੰਦ ਭਾਰਗਵ, ਕਰਨ ਕੁਮਾਰ, ਸ਼ਿਵਾਗ ਕੈਥ, ਮੋਨੂ ਸ਼ਰਮਾ, ਅਤੇ ਅਨੇਕਾਂ ਹੀ ਬਾਬਾ ਜੀ ਦੇ ਭਗਤ ਹਾਜ਼ਰ ਸਨ