ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਬਰਨਾਲਾ-ਸੰਗਰੂਰ ਦੀ ਮੀਟਿੰਗ ਹੋਈ, ਗੈਰ-ਸਰਗਰਮ ਇਕਾਈਆਂ ਨੂੰ ਸਰਗਰਮ ਕਰਨ ਦਾ ਫੈਸਲਾ

Share and Enjoy !

Shares
ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੇ ਜ਼ੋਨ ਬਰਨਾਲਾ-ਸੰਗਰੂਰ ਦੀ ਮੀਟਿੰਗ ਅੱਜ ਤਰਕਸ਼ੀਲ ਭਵਨ  ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਜ਼ੋਨ ਮੁਖੀ ਮਾਸਟਰ ਪਰਮਵੇਦ ਨੇ ਕੀਤੀ, ਸੂਬਾ ਜਥੇਬੰਦਕ ਮੁਖੀ ਮਾਸਟਰ ਰਜਿੰਦਰ ਭਦੌੜ, ਦਫ਼ਤਰ ਮੁਖੀ ਹੇਮ ਰਾਜ ਸਟੈਨੋ ਤੇ ਸੂਬਾ ਵਿੱਤ ਮੁਖੀ ਰਜੇਸ਼ ਅਕਲੀਆ ਨੇ ਵੀ ਸ਼ਮੂਲੀਅਤ ਕੀਤੀ
ਮੀਟਿੰਗ ਵਿੱਚ ਪਿਛਲੇ ਸਮੇਂ ਦੌਰਾਨ ਕੀਤੇ ਗਏ ਕੰਮਾਂ ਦੀ ਜਾਣਕਾਰੀ ਲਈ ਗਈ ਅਤੇ ਭਵਿੱਖ ਦੇ ਪ੍ਰੋਗਰਾਮਾਂ ਦੀ ਰੂਪ-ਰੇਖਾ ਉਲੀਕੀ ਗਈ।
ਮੀਟਿੰਗ ਦੌਰਾਨ ਸਭ ਤੋਂ ਅਹਿਮ ਮੁੱਦਾ ਜ਼ੋਨ ਦੀਆਂ ਗੈਰ-ਸਰਗਰਮ ਇਕਾਈਆਂ ਨੂੰ ਮੁੜ ਸਰਗਰਮ ਕਰਨ ਸਬੰਧੀ ਰਿਹਾ। ਇਸ ‘ਤੇ ਗੰਭੀਰਤਾ ਨਾਲ ਵਿਚਾਰ-ਚਰਚਾ ਕੀਤੀ ਗਈ ਅਤੇ ਫੈਸਲਾ ਕੀਤਾ ਗਿਆ ਕਿ ਜਲਦੀ ਹੀ ਸੂਬਾ ਪੱਧਰੀ  ਟੀਮਾਂ ਉਨ੍ਹਾਂ ਇਕਾਈਆਂ ਦੀ ਮੀਟਿੰਗਾਂ ਕਰਨਗੀਆਂ।
ਇਸ ਤੋਂ ਇਲਾਵਾ ਸੂਬਾ ਵਰਕਿੰਗ ਕਮੇਟੀ ਸਬੰਧੀ ਵਿਚਾਰਾਂ, ਜ਼ੋਨ ਦੇ ਹਿਸਾਬ-ਕਿਤਾਬ ਅਤੇ ਆਉਣ ਵਾਲੇ ਜਾਗਰੂਕਤਾ ਪ੍ਰੋਗਰਾਮਾਂ ਸਬੰਧੀ ਵੀ ਚਰਚਾ ਹੋਈ।
ਮੀਟਿੰਗ ਦੇ ਅੰਤ ਵਿੱਚ ਤਰਕਸ਼ੀਲ ਮੈਗਜ਼ੀਨ ਦਾ ਨਵਾਂ ਅੰਕ ਸਾਰੀਆਂ ਇਕਾਈਆਂ ਵਿੱਚ ਵੰਡਿਆ ਗਿਆ ਤਾਂ ਜੋ ਇਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾ ਸਕੇ।
ਮੀਟਿੰਗ ਵਿੱਚ ਗੁਰਦੀਪ ਸਿੰਘ ਲਹਿਰਾ,ਨਾਇਬ ਸਿੰਘ ਦਿੜ੍ਹਬਾ ਤੇ ਹਰਜੀਤ ਸਿੰਘ ਸੰਗਰੂਰ ਵੀ ਹਾਜ਼ਰ ਸਨ।
ਵੱਲੋਂ
*ਮਾਸਟਰ ਪਰਮਵੇਦ,*
ਜ਼ੋਨ ਮੁਖੀ, 
ਜ਼ੋਨ ਬਰਨਾਲਾ-ਸੰਗਰੂਰ 
ਤਰਕਸ਼ੀਲ ਸੁਸਾਇਟੀ ਪੰਜਾਬ।

About Post Author

Share and Enjoy !

Shares

Leave a Reply

Your email address will not be published.